ਪਟਿਆਲਾ

ਪ੍ਰਧਾਨ ਸ੍ਰੀ ਰਾਧੇ ਸਿਆਮ ਅਤੇ ਯੂਨੀਅਨ ਮੈਬਰ ਇੰਜ. ਗੋਪਾਲ ਸਰਮਾ ਨੂੰ ਨੋਟੀਫਿਕੇਸ਼ਨ ਦਿੰਦੇ ਹੋਏ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਅੱਜ ਮਿਤੀ 26.07.2022 ਨੂੰ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਦਾ ਵਫਦ ਸਾਥੀ ਰਾਧੇ ਸਿਆਮ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਡੈਪੂਟੇਸ਼ਨ ਨੂੰ ਪਿਛਲੇ ਦਿਨੀ ਡੈਮੋਕਰੋਟਿਕ ਯੂਨਾਇਟਡ ਫਰੰਟ ਦੀ ਮੋਗੇ ਵਿਖੇ ਲੀਡਰਸ਼ਿਪ ਕਨਵੈਨਸ਼ਨ ਵਿੱਚ ਲਏ ਫੈਸਲੇ ਅਨੁਸਾਰ ਹੋਈ ਚੋਣ ਦਾ ਨੋਟੀਫਿਕੇਸ਼ਨ ਇੰਜ. ਗੋਪਾਲ ਸ਼ਰਮਾ ਪ੍ਰਬੰਧਕੀ ਮੈਂਬਰ ਪ੍ਰਬੰਧਕੀ ਮੈਂਬਰ ਨੂੰ ਸੋਪਿਆ ਗਿਆ। ਇਸ ਸਮੇਂ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ 200 ਰੁਪਏ ਪ੍ਰਤੀ ਮਹੀਨਾ ਡਿਵਲੈਪਮੈਂਨ ਚਾਰਜ ਜੋ ਪੈਨਸ਼ਨਰਜ਼ ਦੇ 2018 ਤੋਂ ਕੱਟੇ ਜਾ ਰਹੇ ਹਨ। ਇਸ ਸਬੰਧੀ ਪ੍ਰਬੰਧਕੀ ਮੈਂਬਰ ਨਾਲ ਗੱਲ ਕੀਤੀ। ਉਹਨਾਂ ਨੇ ਪੰਜਾਬ ਸਰਕਾਰ ਦੀ ਚਿੱਠੀ ਵੀ ਦਿੱਤੀ ਇਹ ਦੱਸਿਆ ਕਿ ਪੰਜਾਬ ਸਰਕਾਰ ਅਤੇ ਹੋਰ ਅਦਾਰਿਆਂ ਅੰਦਰ ਪੈਨਸ਼ਨਰਜ਼ ਦੀ ਇਹ ਕਟੌਤੀ ਨਹੀਂ ਕੀਤੀ ਜਾ ਰਹੀ।

ਵਫਦ ਦੀ ਗੱਲਬਾਤ ਸੁਨਣ ਤੋਂ ਬਾਅਦ ਡਾਇਰੈਕਟਰ ਪ੍ਰਬੰਧਕੀ ਨੇ ਮੰਗ ਸੁਣ ਉਪਰੇਤ ਜੇਤਿੰਦਰ ਤਗੇਜਾ ਵਿੱਤ ਸਲਾਹਕਾਰ ਦੇ ਨਾਲ ਗੱਲ ਕਰਕੇ ਮਸਲਾ ਹੱਲ ਕਰਨ ਲਈ ਕਿਹਾ। ਉਹਨਾਂ ਅਗਲੀ ਕਾਰਵਾਈ ਫੋਰੀ ਕਰਨ ਲਈ ਉਪ ਸਕੱਤਰ ਕਿਰਤ ਅਤੇ ਭਲਾਈ ਦੀ ਡਿਊਟੀ ਲਾਈ। ਪੰਜਾਬ ਸਰਕਾਰ ਤੋਂ ਸਪਸ਼ਟੀਕਰਨ ਲੈਣ ਲਈ ਕਿਹਾ।ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ ਯੂਨੀਅਨ ਦੇ ਪ੍ਰਧਾਨ ਵੱਲੋਂ ਸ੍ਰੀ ਰਾਧੇ ਸਿਆਮ ਨੇ ਕਿਹਾ ਕਿ ਪਾਵਰਕਾਮ ਪੈਨਸ਼ਨਰਜ਼ ਦੇ ਇਹ ਨਜਾਇਜ਼ ਪੈਸੇ ਕੱਟੇ ਜਾ ਰਹੇ ਹਨ, ਜੇਕਰ 2 ਅਗਸਤ ਤੱਕ ਪੈਸੇ ਕੱਟਣੇ ਬੰਦ ਨਾ ਕੀਤੇ ਤਾਂ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਸਮੇਂ ਯੂਨੀਅਨ ਦੇ ਵਫਦ ਵਿਚ ਸਾਥੀ ਅਮਰੀਕ ਸਿੰਘ ਮਸੀਤਾ ਜਨਰਲ ਸਕੱਤਰ, ਪਾਲ ਸਿੰਘ ਮੁੰਡੀ ਮੀਤ ਪ੍ਰਧਾਨ, ਕੇਵਲ ਸਿੰਘ ਬਨਵੈਤ ਮੀਤ ਪ੍ਰਧਾਨ, ਰਾਜਿੰਦਰ ਸਿੰਘ ਮੀਤ ਪ੍ਰਧਾਨ, ਇੰਜ. ਸੰਤੋਖ ਸਿੰਘ ਬੋਪਾਰਾਏ ਦਫਤਰ ਸਕੱਤਰ, ਗੱਜਣ ਸਿੰਘ ਪ੍ਰੈਸ. ਸਕੱਤਰ ਪਟਿਆਲਾ, ਚਰਨ ਸਿੰਘ ਕਨਵੀਨਰ ਪਟਿਆਲਾ, ਸਰਕਲ ਮਲਕੀਤ ਸਿੰਘ ਹੈੱਡ ਆਫਿਸ ਪਟਿਆਲਾ ਸ਼ਾਮਲ ਸਨ।

Leave a Reply

Your email address will not be published. Required fields are marked *