ਜਨਭਲਾਈਕਾਰੀ ਯੋਜਨਾਵਾਂ ਦੇ ਲਈ 290 ਕਰੋੜ ਰੁਪਏ ਦਾ ਬਜਟ ਜਾਰੀ – ਡਾ ਬਨਵਾਰੀ ਲਾਲ
ਯੋਜਨਾਵਾਂ ਦਾ ਲਾਭ ਸਮੇਂ ‘ਤੇ ਦਿਵਾਉਣਾ ਯਕੀਨੀ ਕਰਨ ਅਧਿਕਾਰੀ
ਚੰਡੀਗੜ੍ਹ, 26 ਜੁਲਾਈ (ਮਧੂਸਾਰ ਬਿਊਰੋ) – ਹਰਿਆਣਾ ਦੇ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਭਲਾਈ ਵਿਭਾਗ ਮੰਤਰੀ ਡਾ. ਬਨਵਾਰੀ ਲਾਲ ਨੈ ਕਿਹਾ ਕਿ ਅਧਿਕਾਰੀ ਵਿਭਾਗ ਵੱਲੋਂ ਲਾਗੂ ਜਨਭਲਾਈਕਾਰੀ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਸਮੇਂ ‘ਤੇ ਦਿਵਾਉਣਾ ਯਕੀਨੀ ਕਰਨ। ਵਿਭਾਗ ਵੱਲੋਂ ਸਾਰੀ ਯੋਜਨਾਵਾਂ ਦੇ ਲਈ 290 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਾ ਬਜਟ ਜਿਲ੍ਹਿਆਂ ਵਿਚ ਭੇਜ ਦਿੱਤਾ ਹੈ। ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗ ਭਲਾਈ ਮੰਤਰੀ ਅੱਜ ਇੱਥੇ ਜਿਲ੍ਹਾ ਭਲਾਈ ਅਧਿਕਾਰੀਆਂ, ਜਿਲ੍ਹਾ ਪ੍ਰਬੰਧਕ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ, ਪਿਛੜੇ ਵਰਗ ਭਲਾਈ ਨਿਗਮ ਦੇ ਅਧਿਕਾਰੀਆਂ ਦੀ ਰਾਜ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਏਸੀਐਸ ਵਿਨਿਤ ਗਰਗ, ਮਹਾਨਿਦੇਸ਼ਕ ਪੰਕਜ ਯਾਦਵ, ਪ੍ਰਬੰਧਕ ਨਿਦੇਸ਼ਕ ਜੈਬੀਰ ਆਰਿਆ ਸਮੇਤ ਕਈ ਅਧਿਕਾਰੀ ਮੀਟਿੰਗ ਵਿਚ ਮੌਜੂਦ ਰਹੇ।
ਸਰਕਾਰ ਅੰਤੋਂਦੇਯ ਦੀ ਭਾਵਨਾ ਨਾਲ ਕਰ ਰਹੀ ਕੰਮ
ਡਾ. ਬਨਵਾਰੀ ਲਾਲ ਨੇ ਕਿਹਾ ਕਿ ਸਰਕਾਰ ਅੰਤੋਂਦੇਯ ਦੀ ਭਾਵਨਾ ਨੂੰ ਲੈ ਕੇ ਕੰਮ ਕਰ ਰਹੀ ਹੈ ਤਾਂ ਜੋ ਅਖੀਰੀ ਲਾਇਨ ਵਿਚ ਖੜੇ ਵਿਅਕਤੀ ਦਾ ਸਮਾਜਿਕ ਅਤੇ ਆਰਥਕ ਉਥਾਨ ਸੰਭਵ ਹੋ ਸਕੇ ਅਤੇ ਉਹ ਸਮਾਜ ਦੀ ਮੁੱਖਧਾਰਾ ਵਿਚ ਸ਼ਾਮਿਲ ਹੋ ਕੇ ਆਪਣਾ ਸੁਖਮਈ ਜੀਵਨ ਬਤੀਤ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਦਾਦਰੀ, ਕੈਥਲ ਸਮੇਤ ਕਈ ਜਿਲ੍ਹਿਆਂ ਵਿਚ ਯੋਜਨਾਵਾਂ ਦੇ ਲਾਗੂ ਕਰਨ ਨੂੰ ਲੈ ਕੇ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਦੂਜੇ ਜਿਲ੍ਹੇ ਵਿਚ ਚੰਗਾ ਕੰਮ ਕਰਨ ਵਾਲੇ ਜਿਲ੍ਹਿਆਂ ਦਾ ਅਨੁਸਰਣ ਕਰਨ।
ਜਿਲ੍ਹਿਆਂ ਦੇ ਨੋਡਲ ਅਧਿਕਾਰੀ ਜਰੂਰ ਕਰਨ ਦੌਰਾ
ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗ ਭਲਾਈ ਵਿਭਾਗ ਮੰਤਰੀ ਨੇ ਕਿਹਾ ਕਿ ਜਿਲ੍ਹਾ ਦੇ ਜਨ ਅਧਿਕਾਰੀਆਂ ਦੀ ਉਪਲਬਧੀ 75 ਫੀਸਦੀ ਤੋਂ ਘੱਟ ਹੋਵੇਗੀ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ। ਇਸ ਲਈ ਅਧਿਕਾਰੀ ਸਰਕਾਰ ਵੱਲੋਂ ਨਿਰਧਾਰਤ ਟੀਚੇ ਦੀ ਪ੍ਰਾਪਤੀ ਲਈ ਸਾਰਥਕ ਯਤਨ ਕਰਨ। ਉਨ੍ਹਾਂ ਨੇ 50 ਫੀਸਦੀ ਤੋਂ ਘੱਟ ਪ੍ਰਗਤੀ ਵਾਲੇ ਅਧਿਕਾਰੀਆਂ ਦਾ ਸਪਸ਼ਟੀਕਰਨ ਲੈਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਜਿਲ੍ਹਿਆਂ ਦੇ ਨੋਡਲ ਅਧਿਕਾਰੀ ਆਪਣੇ ਖੇਤਰਾਂ ਦਾ ਦੌਰਾ ਕਰ ਯੋਜਨਾਵਾਂ ਨੂੰ ਤੇਜੀ ਪ੍ਰਦਾਨ ਕਰਵਾਉਣ ਅਤੇ ਹਰ ਮਹੀਨੇ ਪ੍ਰਗਤੀ ਰਿਪੋਰਟ ਮੁੱਖ ਦਫਤਰ ਭੇਜਣ।
ਮੁੱਖ ਮੰਤਰੀ ਪਰਿਵਾਰ ਉਥਾਨ ਸਰਕਾਰ ਦੀ ਫਲੈਗਸ਼ਿਪ ਯੋਜਨਾ
ਡਾ. ਬਨਵਾਰੀ ਲਾਲ ਨੇ ਕਿਹਾ ਕਿ ਮੁੱਖ ਮੰਤਰੀ ਪਰਿਵਾਰ ਉਥਾਨ ਯੋਜਨਾ ਸਰਕਾਰ ਦੀ ਫਲੈਗਸ਼ਿਪ ਯੋਜਨਾ ਹੈ। ਇਸ ਯੋਜਨਾ ਦੇ ਤਹਿਤ ਹਰ ਜਰੂਰਤਮੰਦ ਨੂੰ ਲਾਭ ਦਿੱਤਾ ਜਾਣਾ ਹੈ। ਉਨ੍ਹਾਂ ਨੇ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ , ਪਿਛੜੇ ਵਰਗ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਜੀ ਪੱਧਰ ‘ਤੇ ਨਿਪਟਾਨ ਕਰਨ ਦੀ ਜਿਮੇਵਾਰੀ ਸੌਂਪੀ ਤਾਂ ਜੋ ਜਿਲ੍ਹਿਆਂ ਦੇ ਸਾਰੇ ਲੰਬਿਤ ਕੇਸਾਂ ਦਾ ਤੁਰੰਤ ਪ੍ਰਭਾਵ ਨਾਲ ਨਿਪਟਾਰਾ ਹੋ ਸਕੇ।
ਮੁੱਖ ਮੰਤਰੀ ਦੀ ਐਲਾਨਾ ਅਨੁਸਾਰ 6 ਜਿਲ੍ਹਿਆਂ ਵਿਚ ਬਣਨਗੇ ਹਾਸਟਲ
ਡਾ. ਬਨਵਾਰੀ ਲਾਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਐਲਾਲਾ ਅਨੁਸਾਰ ਅੰਬਾਲਾ ਵਿਚ ਅਨੁਸੂਚਿਤ ਜਾਤੀ ਦੇ ਨੌਜੁਆਨਾਂ ਦੇ ਲਈ ਹਾਸਟਲ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਰੋਹਤਕ, ਹਿਸਾਰ, ਸਿਰਸਾ, ਫਰੀਦਾਬਾਦ ਤੇ ਪਾਣੀਪਤ ਵਿਚ ਵੀ ਹਾਸਟਲ ਬਣਾਏ ਜਾਣਗੇ। ਅਧਿਕਾਰੀ ਇੰਨ੍ਹਾਂ ਦੇ ਪ੍ਰਸਤਾਵ ਤਿਆਰ ਕਰਵਾ ਕੇ ਜਲਦੀ ਮੁੱਖ ਦਫਤਰ ਭਿਜਵਾਉਣ ਤਾਂ ਜੋ ਇੰਨ੍ਹਾਂ ‘ਤੇ ਅਮਲ ਕੀਤਾ ਜਾ ਸਕੇ।
ਸੀਵਰੇਜ ਸਫਾਈ ਦੁਰਘਟਨਾ ਦੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ
ਅਨੁਸੂਚਿਤ ਜਾਤੀਆਂ ਅਤੇ ਪਿਛੜਾ ਵਰਗ ਭਲਾਈ ਵਿਭਾਗ ਮੰਤਰੀ ਨੇ ਕਿਹਾ ਕਿ ਅਤਿਆਚਾਰ ਨਾਲ ਪੀੜਤ ਪਰਿਵਾਰਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ 8500 ਰੁਪਏ ਤੋਂ 8.25 ਲੱਖ ਰੁਪਏ ਤਕ ਦੀ ਆਰਥਕ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸੀਵਰ/ਸੇਫਟੀ ਟੈਂਕ ਦੀ ਸਫਾਈ ਕਰਦੇ ਸਮੇਂ ਦੁਰਘਟਨਾ ਦਾ ਸ਼ਿਕਾਰ ਹੋਣ ‘ਤੇ 10 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸੀਵਰ ਦੁਰਘਟਨਾ ਦੇ ਮਾਮਲਿਆਂ ਵਿਚ ਲੰਬਿਤ ਮੁਆਵਜਾ ਪੀੜਤ ਪਰਿਵਾਰ ਨੂੰ ਤੁਰੰਤ ਪ੍ਰਭਾਵ ਨਾਲ ਦਿਵਾਇਆ ਜਾਵੇ। ਇਸ ਦੇ ਲਈ ਐਫਆਈਆਰ ਦਰਜ ਕੀਤਾ ਜਾਣਾ ਵੀ ਜਰੂਰੀ ਹੈ।
ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਦੇ 57 ਕਰੋੜ ਵੰਡੇ
ਡਾ. ਬਨਵਾਰੀ ਲਾਲ ਨੇ ਕਿਹਾ ਕਿ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਦੇ ਤਹਿਤ 140 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਇਸ ਯੋਜਨਾ ਦੇ ਤਹਿਤ 31 ਹਜਾਰ ਰੁਪਏ ਤੋਂ ਲੈ ਕੇ 71 ਹਜਾਰ ਰੁਪਏ ਦੀ ਆਰਥਕ ਸਹਾਇਤਾ ਤੇ 1100 ਰੁਪਏ ਦੀ ਮਿਠਾਈ ਪ੍ਰਦਾਨ ਕੀਤੀ ਜਾਂਦੀ ਹੈ। ਹੁਣ ਤਕ 11920 ਲਾਭਪਾਤਰਾਂ ਨੂੰ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਦੇ ਤਹਿਤ ਲਗਭਗ 57 ਕਰੋੜ ਰੁਪਏ ਦਾ ਲਾਭ ਦਿੱਤਾ ਜਾ ਚੁੱਕਾ ਹੈ। ਇਸੀ ਤਰ੍ਹਾ ਡਾ. ਬੀਆਰ ਅੰਬੇਦਕਰ ਰਿਹਾਇਸ਼ ਨਵੀਨੀਕਰਣ ਯੋਜਨਾ ਦੇ ਤਹਿਤ ਮੁਰੰਮਤ ਤਹਿਤ 80 ਹਜਾਰ ਰੁਪਏ ਦੀ ਰਕਮ ਉਪਲਬਧ ਕਰਵਾਈ ਜਾਂਦੀ ਹੈ। ਹੁਣ ਤਕ 2270 ਲਾਭਪਾਤਰਾਂ ਨੂੰ 4235 ਲੱਖ ਰੁਪਏ ਦੀ ਰਕਮ ਮਕਾਨ ਮੁਰੰਮਤ ਲਈ ਪ੍ਰਦਾਨ ਕੀਤੀ ਜਾ ਚੁੱਕੀ ਹੈ।

