ਲਾਪ੍ਰਵਾਹੀ ਅਣਗਹਿਲੀ ਕੰਮਚੋਰੀ ਕਰਕੇ ਆਪਣੇ ਹੀ ਬੱਚਿਆ ਦਾ ਭਵਿੱਖ ਬਰਬਾਦ ਕਰਦੇ ਅਧਿਆਪਕ: ਸਾਬਕਾ ਡੀ ਪੀ ਆਈ ਪੰਜਾਬ ,
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਭਾਰਤ ਨੂੰ ਸੋਨੇ ਗਿਆਨ ਵਿਗਿਆਨ ਟੈਕਨਾਲੋਜੀ ਸਾਇੰਸ ਖੇਤੀ ਸਕਤੀਆ ਤਾਕਤਾਂ ਪ੍ਰੇਮ ਹਮਦਰਦੀ ਅਨੁਸਾਸ਼ਨ ਭਾਈਚਾਰੇ ਵਿੱਚ ਆਤਮ ਨਿਰਭਰ ਬਣਾਉਣ ਲਈ ਸਾਡੇ ਗੁਰੂਆਂ ਅਤੇ ਗੁਰੂ ਅਧਿਆਪਕਾਂ ਦੇ ਮਹਾਨ ਯਤਨਾਂ ਕੁਰਬਾਨੀਆਂ ਤਿਆਗ ਸਹਿਣਸ਼ੀਲਤਾ ਅਨੁਸਾਸ਼ਨ ਰਾਸ਼ਟਰ ਪ੍ਰੇਮ ਫਰਜਾਂ ਮਰਿਆਦਾਵਾਂ ਅਸੂਲਾਂ ਨਿਯਮਾਂ ਅਤੇ ਜੁਮੇਵਾਰੀਆਂ ਨਿਭਾਉਣ ਹਿਤ ਕੀਤੇ ਯਤਨਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ ਕਿਉਂਕਿ ਗੁਰੂਆਂ ਅਤੇ ਗੁਰੂ ਅਧਿਆਪਕਾਂ ਨੇ ਆਪਣੇ ਗਿਆਨ ਤਜਰਬੇ ਅਨੁਸ਼ਾਸਨ ਸੰਸਕਾਰਾਂ ਮਾਨਵਤਾਵਾਦੀ ਸਿਧਾਤਾਂ ਨਿਸ਼ਕਾਮ ਭਾਵਨਾਵਾਂ ਵਿਚਾਰਾਂ ਰਾਹੀ ਰਾਜਿਆਂ ਰਾਜਕੁਮਾਰਾ ਮਹਾਰਾਜਿਆਂ ਨੂੰ ਰਸਤਾ ਦਿਖਾਇਆ ਹੈ ਇਸੀ ਕਰਕੇ ਭਾਰਤ ਨੂੰ ਗੁਰੂਆ ਪੀਰਾਂ ਅਵਤਾਰਾਂ ਦੀ ਮਾਤਰ ਭੂਮੀ ਦਾ ਸਨਮਾਨ ਮਿਲਦਾ ਰਿਹਾ ਹੈ। ਅਤੇ ਜਦੋਂ ਗੁਰੂ ਭਟਕੇ ਤਾਂ ਰਾਸ਼ਟਰਾਂ ਗਿਆਨ ਵਿਗਿਆਨ ਸੰਸਕਾਰਾਂ ਮਰਿਆਦਾਵਾਂ ਅਸੂਲਾਂ ਨਿਯਮਾਂ ਦੀ ਤਬਾਹੀ ਬਰਬਾਦੀ ਨਾਲ ਦੇਸ ਅਤੇ ਸਮਾਜ ਦੀ ਤਬਾਹੀ ਹੋਈ ਹੈ। 35 – 40 ਸਾਲ ਪੁਰਾਣੀ ਘਟਨਾ ਯਾਦ ਆਈ ਜਿਸ ਦਾ ਸਚਾਈ ਦਾ ਸਰਾਪ 2000 ਤੋਂ ਪੰਜਾਬ ਦੇ ਸਕੂਲਾਂ ਵਿੱਚ ਸੁਰੂ ਹੋ ਗਿਆ ਸੀ। ਇੱਕ ਸਰਕਾਰੀ ਪ੍ਰੋਗਰਾਮ ਵਿਖੇ ਉਸ ਸਮੇਂ ਦੇ ਪੰਜਾਬ ਦੇ ਸਕੂਲਾਂ ਦੇ ਡੀ ਪੀ ਆਈ, ਚੰਡੀਗੜ੍ਹ ( ਨਾਮ ਨਹੀਂ ਲਿੱਖ ਰਹੇ) ਪਟਿਆਲਾ ਵਿਖੇ ਇੱਕ ਸਮਾਗਮ ਵਿਖੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਜਿਲਾਂ ਸਿੱਖਿਆ ਅਫਸਰ ਪਟਿਆਲਾ ਵੀ ਹਾਜਰ ਸਨ ਅਤੇ ਵੱਖ ਵੱਖ ਸਕੂਲਾਂ ਦੇ ਕਰੀਬ 100 ਕੁ ਅਧਿਆਪਕ ਵੀ ਹਾਜਰ ਸਨ। ਵਿਸ਼ਾ ਮਾਹਿਰਾਂ ਵਲੋਂ ਵਧਦੀ ਆਬਾਦੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ। ਡੀ ਪੀ ਆਈ ਸਾਹਿਬ ਨੇ ਹੋਲੀ ਜਹੀ ਡੀ ਈ ਓ ਸੈਕੰਡਰੀ ਨੂੰ ਪੁੱਛਿਆ ਕਿ ਕੀ ਆਏ ਅਧਿਆਪਕਾਂ ਨੂੰ ਵਾਰ ਵਾਰ ਛੁੱਟੀ ਦਿੱਤੀ ਜਾ ਰਹੀ ਹੈ ਕਿਉਂਕਿ ਜਿਹੜੇ ਵੀ ਅਧਿਆਪਕ ਹਾਲ ਵਿੱਚੋਂ ਬਾਹਰ ਜਾਂਦੇ ਹਨ ਉਹ ਵਾਪਸ ਨਹੀਂ ਆ ਰਹੇ। ਜਿਲਾਂ ਸਿੱਖਿਆ ਅਫਸਰ ਝੱਟ ਬਾਹਰ ਗਏ ਤਾਂ ਦੇਖਿਆ ਅਧਿਆਪਕ ਧੁੱਪ ਸੇਕ ਰਹੇ ਅਤੇ ਗਲਾਂ ਮਾਰ ਰਹੇ ਸਨ, ਉਨਾਂ ਦੇ ਕਹਿਣ ਤੇ ਬਾਹਰ ਖੜ੍ਹੇ 10-15 ਅਧਿਆਪਕ ਹਾਲ ਵਿੱਚ ਹਾਜਰ ਹੋ ਗਏ। ਡੀ ਪੀ ਆਈ ਸਾਹਿਬ ਜੀ ਨੇ ਸਮਾਗਮ ਦੇ ਅੰਤ ਵਿੱਚ ਆਪਣੇ ਵਿਚਾਰਾਂ ਦੌਰਾਨ ਜੋ ਸਬਦ ਕਹੇ ਉਹ ਸਰਾਪ 2000 ਵਿਚ ਲਾਗੂ ਹੋ ਗਏ ਸਨ। ਉਨਾਂ ਨੇ ਕਿਹਾ ਕਿ ਉਹ ਇੱਕ ਅਧਿਆਪਕ ਵਜੋਂ ਭਰਤੀ ਹੋਏ ਸਨ, ਉਨਾਂ ਦੇ ਕੰਮਾਂ ਪ੍ਰਤੀ ਪੂਰੀ ਇਮਾਨਦਾਰੀ ਵਫਾਦਾਰੀ ਸਖਤ ਮਿਹਨਤ ਲਗਣ ਅਦਿ ਨੂੰ ਦੇਖਦੇ ਹੋਏ ਅਧਿਆਪਕ ਤੋਂ ਪ੍ਰਿੰਸੀਪਲ ਅਤੇ ਫੇਰ ਪਟਿਆਲਾ ਵਿਖੇ ਉਹ ਜਿਲਾਂ ਸਿੱਖਿਆ ਅਫਸਰ ਰਹੇ ਅਤੇ ਹੁਣ ਪੰਜਾਬ ਦੇ ਸਕੂਲਾਂ ਦੇ ਡੀ ਪੀ ਆਈ ਹਨ ਹਰ ਥਾਂ ਅਧਿਆਪਕਾਂ ਦਾ ਇੱਜਤ ਮਾਨ ਹੈ। ਡੀ ਸੀ ਅਤੇ ਪੁਲਿਸ ਅਧਿਕਾਰੀਆਂ ਨਾਲੋਂ ਵੱਧ ਸਨਮਾਨ ਇੱਜਤ ਧੰਨਵਾਦ ਸਤਿਕਾਰ ਸਾਡੇ ਅਧਿਆਪਕਾਂ ਦਾ ਹੁੰਦਾ ਹੈ ਕਿਉਂਕਿ ਚਾਹੇ ਸਾਡੇ ਕੋਲ ਡੀ ਸੀ ਐਸ ਐਸ ਪੀ ਵਰਗਾ ਗਿਆਨ ਸਕਤੀਆਂ ਅਧਿਕਾਰ ਨਹੀਂ ਪਰ ਲੋਕ ਪ੍ਰਸ਼ਾਸਨ ਅਧਿਆਪਕਾਂ ਦੇ ਗੁਣਾਂ ਨਿਮਰਤਾ ਸੱਭ ਨਾਲ ਪਿਆਰ ਸਤਿਕਾਰ ਹਮਦਰਦੀ ਨਾਲ ਵਿਚਾਰ ਵਟਾਂਦਰਾ ਕਰਕੇ ਲੋਕਾਂ ਮਾਪਿਆਂ ਨੂੰ ਸਨਮਾਨ ਇੱਜਤ ਧੰਨਵਾਦ ਪਿਆਰ ਦੇ ਰਹੇ ਹਾਂ ਅਤੇ ਪ੍ਰੇਮ ਹਮਦਰਦੀ ਨਿਮਰਤਾ ਸਹਿਣਸ਼ੀਲਤਾ ਅਨੁਸਾਸ਼ਨ ਸਬਰ ਸਾਤੀ ਦੀ ਭਾਸ਼ਾ ਹੀ ਅਧਿਆਪਕ ਗੁਰੂ ਦੇ ਮਹਾਨ ਗੁਣ ਹਨ ਅਤੇ ਜਦੋਂ ਅਧਿਆਪਕ ਆਕੜ ਹੰਕਾਰ ਲਾਲਚ ਗੁੱਸੇ ਬਦਲਾ ਲੈਣ, ਆਪਣੇ ਆਪ ਨੂੰ ਉੱਚਾ ਅਤੇ ਆਪਣੇ ਅਧਿਕਾਰੀਆਂ ਸਾਥੀਆਂ ਮਾਪਿਆਂ ਬੱਚਿਆਂ ਨੂੰ ਗਲਤ ਸਬਦਾਂ ਹੰਕਾਰ ਆਕੜ ਨਾਲ ਬੇਇੱਜ਼ਤ ਕਰਨਾ ਸੁਰੂ ਕੀਤਾ ਤਾਂ ਅਧਿਆਪਕ ਗੁਰੂ ਆਪਣੇ ਗਿਆਨ ਦਾ ਨਾਸ ਕਰਨਾ ਸੁਰੂ ਕਰ ਦੇਣਗੇ। ਸਾਡੇ ਗੁਣਾ ਨਿਮਰਤਾ ਸਾਦਗੀ ਮਿਲਵਰਤਣ ਸਹਿਣਸ਼ੀਲਤਾ ਅਨੁਸਾਸ਼ਨ ਭਾਈਚਾਰੇ ਪ੍ਰੇਮ ਸਨਮਾਨ ਦੀ ਭਾਵਨਾ ਕਾਰਨ ਬੱਚੇ ਮਾਪਿਆਂ ਦੇ ਨਹੀਂ ਪਰ ਅਧਿਆਪਕਾਂ ਦੇ ਪੈਰੀ ਹੱਥ ਲਗਾਉਦੇ ਹਨ ਅਤੇ ਮਾਪੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਹਨ ਬੀਬੀਆਂ ਭੈਣਾਂ ਸਿਰ ਢੱਕਕੇ ਨਿਮਰਤਾ ਨਾਲ ਗਲ ਕਰਦੀਆ ਹਨ।
ਸਾਨੂੰ ਸਮਾਜ ਵਿੱਚ ਗੁਰੂ ਅਧਿਆਪਕਾਂ ਦਾ ਸਨਮਾਨ ਮਿਲ ਰਿਹਾ ਹੈ। ਅਧਿਆਪਕ ਹੀ ਜਿਲਾਂ ਸਿਖਿਆ ਅਫਸਰ ਅਤੇ ਫੇਰ ਡੀ ਪੀ ਆਈ ਬਣਦੇ ਰਹੇ ਹਨ। ਸਾਡਾ ਸਿੱਖਿਆ ਵਿਭਾਗ ਸੇਵਾ ਦਾ ਮਹਿਕਮਾ ਹੈ ਇਹ ਦੇਸ ਦਾ ਭਵਿੱਖ ਬਣਾਉਂਦਾ ਹੈ ਇਸੀ ਕਰਕੇ ਸਾਨੂੰ ਨੈਸ਼ਨਲ ਬਿਲੰਡਰ ਰਾਸ਼ਟਰ ਦੇ ਨਿਰਮਾਤਾ ਦਾ ਸਨਮਾਨ ਮਿਲ ਰਿਹਾ ਹੈ, ਧਰਮ ਨਾਲੋਂ ਨਿਸ਼ਕਾਮ ਕਰਮ, ਨਿਮਰਤਾ ਸਹਿਣਸ਼ੀਲਤਾ ਅਨੁਸਾਸ਼ਨ ਗਿਆਨ ਵੰਡਣਾ ਕਰਮ ਸੇਵਾ ਅਤੇ ਇਨਸਾਨੀਅਤ ਮਾਨਵਤਾ ਪ੍ਰਤੀ ਪ੍ਰੇਮ ਹਮਦਰਦੀ ਨਿਮਰਤਾ ਗਰੀਬਾਂ ਦੇ ਬੱਚਿਆਂ ਨੂੰ ਸਿੱਖਿਆ ਦੇਕੇ ਉਨਾਂ ਨੂੰ ਦੇਸ ਸਮਾਜ ਘਰ ਪਰਿਵਾਰ ਦਾ ਵਫਾਦਾਰ ਆਗਿਆਕਾਰੀ ਮਦਦਗਾਰ ਸਾਥੀ ਬਣਾਕੇ ਅਸੀਂ ਲੋਕ ਗਰੀਬਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਗੇ ਹਾਂ ਇਸ਼ਵਰ ਕਿਸਮਤ ਲਿਖਦੇ ਹਨ ਪਰ ਅਸੀਂ ਮਹਾਨ ਗੁਣ ਗਿਆਨ ਦੇਕੇ ਅਨਪੜਾ ਦੀ ਕਿਸਮਤ ਚਮਕਾਉਦੇ ਆ ਰਹੇ ਹਾਂ ਇਸੇ ਲਈ ਅਧਿਆਪਕਾਂ ਦੇ ਕਾਰਜ ਸੱਭ ਤੋਂ ਮਹਾਨ ਉੱਤਮ ਸਨਮਾਨਿਤ ਸੇਵਾ ਹੈ, ਫੇਰ ਅਧਿਆਪਕਾਂ ਦੀ ਕੋਈ ਜਿੰਮੇਵਾਰੀ ਵੀ ਨਹੀਂ। ਛੁੱਟੀਆਂ ਵੀ ਬਹੁਤ ਹਨ, ਤਨਖਾਹਾਂ ਵੀ ਚੰਗੀਆਂ ਹਨ, ਕੋਈ ਪੁੱਛਣ ਵਾਲਾ ਵੀ ਨਹੀਂ, ਅਸੀਂ ਅਧਿਆਪਕ ਦੁਨੀਆ ਭਾਰਤ ਅਤੇ ਪੰਜਾਬ ਦੇ ਸੱਭ ਤੋਂ ਵੱਧ ਸੁੱਖੀ ਅਨੰਦਮਈ ਜੀਵਨ ਬਤੀਤ ਕਰਨ ਭਾਗਾਂ ਵਾਲੇ ਇਨਸਾਨ ਹਾਂ ਪਰ ਕੁਝ ਅਧਿਆਪਕ ਇਸ ਸਨਮਾਨ ਇੱਜਤ ਧੰਨਵਾਦ ਪਿਛੇ ਸਾਡੇ ਅਧਿਆਪਕਾਂ ਦੇ ਕਾਰਜਾਂ ਕੁਰਬਾਨੀਆਂ ਵਫਾਦਾਰੀਆ ਤਿਆਗ ਸਖਤ ਮਿਹਨਤ ਅਤੇ ਸਕੂਲੀ ਬੱਚਿਆਂ ਅਤੇ ਵਿਭਾਗ ਪ੍ਰਤੀ ਸੱਚੇ ਪ੍ਰੇਮ ਦੇ ਇਤਿਹਾਸ ਨੂੰ ਭੁੱਲ ਰਹੇ ਹਨ ਅਤੇ ਤੁਹਾਡੇ ਵਿੱਚੋ ਵੀ ਕੁਝ ਅਧਿਆਪਕਾਂ ਨੂੰ ਤੱਰਕੀ ਮਿਲਣ ‘ਤੇ ਜਿਲਾ ਸਿੱਖਿਆ ਅਫਸਰ ਜਾ ਡੀ ਪੀ ਆਈ ਬਣਨ ਦਾ ਅਵਸਰ ਮਿਲੇਗਾ। ਜਿਲਾ ਸਿੱਖਿਆ ਅਫਸਰ, ਸੀ ਈ ਓ, ਡੀ ਪੀ ਆਈ ਆਪਣੇ ਆਪ ਵਿੱਚ ਸਨਮਾਨਿਤ ਅਧਿਕਾਰੀ ਸਮਝੇ ਜਾਂਦੇ ਹਨ ਅਧਿਆਪਕਾਂ ਨੂੰ ਹਰ ਸਾਲ ਸਰਕਾਰਾਂ ਮਾਪੇ, ਸਮਾਜ ਸੇਵੀ ਸੰਸਥਾਵਾਂ ਅਤੇ ਪਬਲਿਕ ਅਧਿਆਪਕ ਦਿਵਸ ਮੌਕੇ ਸਾਨੂੰ ਸਨਮਾਨਿਤ ਕਰਦੇ ਹਨ ਕਿਉਂਕਿ ਉਹ ਸਾਡੇ ਨਿਸ਼ਕਾਮ ਕਾਰਜਾਂ ਨਿਮਰਤਾ ਸਹਿਣਸ਼ੀਲਤਾ ਅਨੁਸਾਸ਼ਨ ਭਾਈਚਾਰੇ ਨਿਮਰਤਾ ਸਨਮਾਨ ਨਾਲ ਗਲ ਕਰਨ ਸਖਤ ਮਿਹਨਤ ਬੱਚਿਆਂ ਪ੍ਰਤੀ ਪਿਆਰ ਦਾ ਸਤਿਕਾਰ ਕਰਦੇ ਹਨ।
ਅਸੀਂ ਇਮਾਨਦਾਰੀ ਵਫਾਦਾਰੀ ਅਨੁਸਾਸ਼ਨ ਸਹਿਣਸ਼ੀਲਤਾ ਨਿਮਰਤਾ ਸਬਰ ਮਿਹਨਤ ਲਈ ਸਨਮਾਨਿਤ ਹਾਂ, ਮੈਂ, ਤੁਹਾਡੇ ਜਿਲਾਂ ਸਿੱਖਿਆ ਅਫਸਰਜ ਅਤੇ ਪ੍ਰਿੰਸੀਪਲ ਅਸੀਂ ਲੋਕ ਦਿਲ ਦਿਮਾਗ ਤੋਂ ਇੱਕ ਅਧਿਆਪਕ ਵਜੋਂ ਆਪਣੇ ਅਧਿਆਪਕ ਸਾਥੀਆਂ ਉਹਨਾਂ ਦੇ ਪਰਿਵਾਰਕ ਮੈਬਰਾਂ ਦੀ ਵੱਧ ਤੋਂ ਵੱਧ ਮਦਦ ਸਨਮਾਨ ਤਰੱਕੀ ਉੱਨਤੀ ਸੁਰੱਖਿਆ ਬਚਾਓ ਭਲਾ ਕਰ ਰਹੇ ਹਾਂ ਪਰ ਜੇਕਰ ਆਪਾਂ ਆਪਣੀ ਡਿਊਟੀਆਂ ਜਿੰਮੇਵਾਰੀਆਂ ਵਫਾਦਾਰੀਆਂ ਨੇਕ ਕਮਾਈ ਅਨੁਸਾਸ਼ਨ ਦਾ ਸਨਮਾਨ ਨਹੀਂ ਕਰਾਂਗੇ ਤਾਂ ਹੋਲੀ ਹੋਲੀ ਮਾਪਿਆਂ ਪਬਲਿਕ ਸਰਕਾਰਾਂ ਪ੍ਰੈੱਸ ਅਤੇ ਲੀਡਰਾਂ ਦੇ ਧਿਆਨ ਵਿੱਚ ਸਾਡੇ ਗੁਣ ਨਹੀਂ ਸਾਡੀਆਂ ਨਲਾਇਕੀਆਂ ਲਾਪਰਵਾਹੀਆਂ ਕੰਮਚੋਰੀਆ ਸੱਭ ਦੇ ਧਿਆਨ ਵਿੱਚ ਆਉਣ ਲਗ ਜਾਣਗੀਆਂ ਅਤੇ ਉਹ ਲੋਕ ਸੋਚਣਗੇ ਕਿ ਮਾਸਟਰ ਮਾਸਟਰਨੀਆਂ ਤਾਂ ਵਹਿਲੇ ਬੈਠਕੇ ਸਵੈਟਰ ਬੁਣਕੇ ਬੱਚਿਆਂ ਤੋਂ ਲੱਸੀ ਸਾਗ ਲੈਕੇ ਹੀ ਖਾਣ ਵਾਲੇ ਹਨ, ਫਾਲਤੂ ਦੀਆਂ ਤਨਖਾਹਾਂ ਲੈ ਰਹੇ ਹਨ ਇਨਾਂ ਨੂੰ ਰੋਕਣ ਟੋਕਣ ਸਮਝਾਉਣ ਚੈਕ ਕਰਨ ਵਾਲੇ ਵੀ ਅਧਿਆਪਕ ਹੀ ਹਨ ਅਤੇ ਫੇਰ ਹੋ ਸਕਦਾ ਕਿ ਸਰਕਾਰਾਂ ਸਾਡੇ ਉਪਰ ਆਈ ਏ ਐਸ ਅਧਿਕਾਰੀ ਜਾਂ ਪੀ ਸੀ ਐਸ ਅਧਿਕਾਰੀਆਂ ਅਤੇ ਰਾਜਨੀਤਕ ਲੀਡਰਾਂ ਨੂੰ ਲਗਾ ਦੇਵੇ, ਹੁਣ ਤਾਂ ਸਿੱਖਿਆ ਮੰਤਰੀ ਤੋਂ ਬਾਅਦ ਡੀ ਪੀ ਆਈ ਹੀ ਪੰਜਾਬ ਦੇ ਸਕੂਲਾਂ ਦੇ ਅਸਲੀ ਮੰਤਰੀ ਹੁੰਦੇ ਹਨ ਪਰ ਸਾਡੇ ਕੁਝ ਕੁ ਸਾਥੀਆਂ ਦੀਆਂ ਨਲਾਇਕੀਆਂ ਲਾਪਰਵਾਹੀਆਂ ਕੰਮਚੋਰੀਆਂ ਆਪਣੇ ਅਧਿਕਾਰੀਆਂ ਲੀਡਰਾਂ ਪ੍ਰਤੀ ਵਰਤੀ ਜਾਂਦੀ ਮਾੜੀ ਸਬਦਾਵਲੀ ਨੂੰ ਦੇਖਕੇ ਸਾਡੇ ਉਪਰ ਆਈ ਏ ਐਸ ਅਧਿਕਾਰੀ ਲਗ ਗਏ ਤਾਂ ਅਤੇ ਉਹ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰਨਗੇ, ਅਧਿਆਪਕਾਂ ਨੂੰ ਕੱਚੇ ਤੋਰ ਤੇ ਠੇਕੇ ਤੇ ਰਖਣ ਲਗ ਜਾਣਗੇ, ਲੀਡਰ ਲੋਕ ਆਪਣੇ ਪ੍ਰਾਈਵੇਟ ਸਕੂਲ ਖੋਲਕੇ, ਪ੍ਰਾਈਵੇਟ ਸਿੱਖਿਆ ਕਾਲਜ ਖੋਲਕੇ ਸਿੱਖਿਆ ਪ੍ਰਣਾਲੀ ਨੂੰ ਵਿਉਪਾਰ ਬਣਾ ਸਕਦੇ ਹਨ ਅਤੇ ਸਾਡੇ ਅਧਿਆਪਕਾਂ ਤੋਂ ਵਧੀਆਂ ਸਿੱਖਿਆ ਦੇਣ ਲਈ ਘੱਟ ਤਨਖਾਹਾਂ ਤੇ ਬੇਰੋਜਗਾਰ ਅਧਿਆਪਕਾਂ ਰਾਹੀ ਵਧੀਆ ਸਿੱਖਿਆ ਗਤੀਵਿਧੀਆਂ ਖੇਡਾਂ ਕਰਵਾਉਣ ਲਗ ਜਾਣ ਅਤੇ ਫੇਰ ਸਿੱਖਿਆ ਸੇਵਾ ਨਾ ਰਹਿ ਕੇ ਵਿਉਪਾਰ ਬਣ ਜਾਵੇਗਾ ਅਤੇ ਫੇਰ ਆਉਣ ਵਾਲੇ ਨੋਜਵਾਨ ਲੜਕੇ ਲੜਕੀਆਂ ਅਧਿਆਪਕ ਤਰੱਕੀਆਂ ਪੱਕੀਆ ਨੌਕਰੀਆਂ ਪੈਨਸ਼ਨਾਂ ਇਨਸਾਫ ਸਕੂਲਾਂ ਵਿੱਚ ਆਰਾਮਪ੍ਰਸਤੀ ਨੂੰ ਤਰਸਦੇ ਰਹਿ ਜਾਉਗੇ
ਉਹ ਅਧਿਆਪਕ ਨਹੀਂ ਨੋਕਰ ਗੁਲਾਮ ਟੀਚਰ ਬਣ ਜਾਣਗੇ। ਸਾਡੇ ਕੁਝ ਕੁ ਲਾਪ੍ਰਵਾਹ ਕੰਮਚੋਰ ਅਤੇ ਮਾੜੀ ਸਬਦਾਵਲੀ ਵਰਤਨ ਵਾਲੇ, ਪੇਪਰਾਂ ਵਿੱਚ ਨਕਲ ਕਰਵਾਉਣ ਲਈ ਸਰਾਬ ਦੀਆਂ ਬੋਤਲਾਂ ਲੈਣ ਵਾਲੇ ਸਕੂਲ ਲੇਟ ਆਉਣ ਵਾਲੇ ਫਰਲੋ ਮਾਰਨ ਵਾਲੇ ਚਮਚੀਆ ਮਾਰਨ ਵਾਲੇ ਸਾਥੀ ਅਧਿਆਪਕਾਂ ਕਾਰਨ ਸਾਰੇ ਹੀ ਸਰਕਾਰੀ ਮਾਨਤਾ ਪ੍ਰਾਪਤ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੀ ਇੱਜਤ ਸਨਮਾਨ ਉਨੱਤੀ ਖੁਸ਼ਹਾਲੀ ਖਤਮ ਹੋ ਜਾਣਗੇ ਅਤੇ ਫੇਰ ਸਾਡੇ ਆਪਣੇ ਹੀ ਬੱਚੇ ਸਰਕਾਰੀ ਅਧਿਆਪਕ ਬਣਨ ਲਈ ਤਰਸ ਜਾਣਗੇ ਅਤੇ ਆਪਣੇ ਅੱਜ ਦੇ ਐਸ, ਆਰਾਮ ਸਹੂਲਤਾਂ ਤਰੱਕੀਆਂ ਚੰਗੀਆਂ ਤਨਖਾਹਾਂ ਪੈਨਸ਼ਨਾਂ ਨੂੰ ਤਰਸ ਸਕਦੇ ਹਨ ਅੱਜ ਜਿਥੇ ਪੜੇ ਉਥੇ ਹੀ ਅਧਿਆਪਕ ਲਗੇ ਅਤੇ ਉਥੇ ਤੋਂ ਹੀ ਪ੍ਰਿੰਸੀਪਲ ਜਿਨਾਂ ਸਿੱਖਿਆ ਅਫਸਰ ਬਣੇ ਅਤੇ ਸੇਵਾਮੁਕਤ ਹੋਏ, ਉਸ ਵਾਸਤੇ ਆਉਣ ਵਾਲੇ ਨੋਜਵਾਨ ਬੱਚੇ ਬੱਚੀਆਂ ਤਰਸ ਸਕਦੇ ਹਨ ਅਤੇ ਆਪਣੇ ਹੱਕਾਂ ਅਧਿਕਾਰਾਂ ਖੁਸ਼ੀਆ ਉਨੱਤੀ ਲਈ ਧਰਨੇ ਮੁਜ਼ਾਹਰੇ ਹੀ ਕਰਦੇ ਰਹਿ ਜਾਣਗੇ। ਫੇਰ ਗੁਰੂ ਅਧਿਆਪਕਾਂ ਦੇ ਸਨਮਾਨ ਖਤਮ ਹੋ ਜਾਣਗੇ। ਫੇਰ ਵੀ ਜੇਕਰ ਆਪਣੇ ਕੰਮ ਵਿਭਾਗ ਬੱਚਿਆਂ ਪ੍ਰਤੀ ਪੂਰੀ ਤਰ੍ਹਾਂ ਵਫਾਦਾਰ ਜੁੰਮੇਵਾਰ ਮਦਦਗਾਰ ਮਿਹਨਤੀ ਲਗਣ ਅਤੇ ਬੱਚਿਆਂ ਨੂੰ ਆਪਣੇ ਬੱਚਿਆਂ ਤੋਂ ਵੱਧ ਪਿਆਰ ਸਤਿਕਾਰ ਮਦਦ ਕਰਨ ਵਾਲੇ ਗੁਰੂ ਅਧਿਆਪਕ ਨਾ ਰਹੇ ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਅਧਿਆਪਕਾਂ ਨੂੰ ਪ੍ਰਤੀ ਪੀਰੀਅਡ ਲਗਾਉਣ ਦੇ ਦਿਹਾੜੀਦਾਰ ਮਜ਼ਦੂਰ ਵਾਂਗ ਪੈਸੇ ਮਿਲਣ ਲਗ ਜਾਣ ਜਾ ਸਾਰਾ ਸਿੱਖਿਆ ਸਿਸਟਮ ਪ੍ਰਾਈਵੇਟ ਹੱਥਾਂ ਵਿੱਚ ਚਲਾ ਜਾਵੇ ਅਤੇ ਸਰਕਾਰੀ ਸਕੂਲ ਠੇਕੇ ਤੇ ਦੇ ਦਿੱਤੇ ਜਾਣ। ਅੱਜ ਉਨਾਂ ਡੀ ਪੀ ਆਈ ਸਾਹਿਬ ਬਾਰੇ ਗਲ ਚਲੀ ਤਾਂ ਯਾਦ ਆ ਗਏ ਮੈਨੂੰ ਉਨਾਂ ਦੇ ਅਨਮੋਲ ਬਚਨ।

