ਹੁਨਰ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਐਮਜੀ ਮੋਟਰ ਇੰਡੀਆ ਨੇ ਪਟਿਆਲਾ ਦੇ ਥਾਪਰ ਇੰਸਟੀਚਿਊਟ ਨੂੰ ਗਲੋਸਟਰ ਪੇਸ਼ ਕੀਤੀ
ਇੰਜਨੀਅਰਿੰਗ ਦੇ ਵਿਦਿਆਰਥੀਆਂ ਨੂੰ ਆਧੁਨਿਕ ਵਾਹਨ ਤਕਨੀਕਾਂ ਨਾਲ ਸਿਖਲਾਈ ਦੇਣ ਦੀ ਪਹਿਲ
ਪਟਿਆਲਾ, 28 ਜੁਲਾਈ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐਮਜੀ ਮੋਟਰ ਇੰਡੀਆ ਨੇ ਹੁਨਰ ਨੂੰ ਨਿਖਾਰਨ ਲਈ ਉਤਸ਼ਾਹਿਤ ਕਰਨ ਅਤੇ ਅਕਾਦਮਿਕਤਾ ਅਤੇ ਉਦਯੋਗ ਵਿਚਕਾਰ ਫ਼ਾਸਲੇ ਨੂੰ ਖਤਮ ਕਰਨ ਲਈ ਥਾਪਰ ਇੰਸਟੀਚਿਊਟ, ਪਟਿਆਲਾ ਨੂੰ ਗਲੋਸਟਰ ਪੇਸ਼ ਕੀਤੀ। ਇਹ ਉਪਰਾਲਾ ਐਮਜੀ ਨਰਚਰ ਪ੍ਰੋਗਰਾਮ ਅਤੇ CASE (ਕਨੈਕਟਡ, ਆਟੋਨੋਮਸ, ਸ਼ੇਅਰਡ ਅਤੇ ਇਲੈਕਟ੍ਰਿਕ) ਗਤੀਸ਼ੀਲਤਾ ਦੇ ਐਮਜੀ ਦੇ ਟੀਚੇ ਦੇ ਅਨੁਸਾਰ ਹੈ। ਇਹ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਲਈ ਉਤਸ਼ਾਹਿਤ ਕਰੇਗਾ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਹੋਰ ਬਿਹਤਰ ਮੌਕਿਆਂ ਲਈ ਤਿਆਰ ਕਰੇਗਾ। ਮਿਸਟਰ ਪੰਕਜ ਪਾਰਕਰ, ਐਮਜੀ ਮੋਟਰ ਇੰਡੀਆ, ਨੇ ਕਿਹਾ, “ਅਸੀਂ ਮੋਬਿਲਿਟੀ ਖੇਤਰ ਵਿੱਚ ਅੱਜ ਦੀ ਪੀੜ੍ਹੀ ਦੇ ਹੁਨਰ ਵਿਕਾਸ ਨੂੰ ਯਕੀਨੀ ਬਣਾਉਣ ਲਈ ਥਾਪਰ ਇੰਸਟੀਚਿਊਟ ਨਾਲ ਸਾਂਝੇਦਾਰੀ ਕਰਕੇ ਬਹੁਤ ਖੁਸ਼ ਹਾਂ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਉਪਰਾਲਾ ਬੱਚਿਆਂ ਨੂੰ ਆਟੋ-ਤਕਨੀਕੀ ਉਦਯੋਗ ਲਈ ਤਕਨੀਕੀ ਤੌਰ ‘ਤੇ ਵਧੇਰੇ ਜਾਣਕਾਰ ਬਣਨ ਅਤੇ ਭਵਿੱਖ ਵਿੱਚ ਨੌਕਰੀ ਦੇ ਮੌਕਿਆਂ ਲਈ ਤਿਆਰ ਕਰਨ ਵਿੱਚ ਮਦਦ ਕਰੇਗਾ।
ਐਮਜੀ ਮੋਟਰ ਇੰਡੀਆ ਦੇ ਨਾਲ ਸਾਂਝੇਦਾਰੀ ਬਾਰੇ ਬੋਲਦੇ ਹੋਏ, ਥਾਪਰ ਇੰਸਟੀਚਿਊਟ ਦੇ ਡਾਇਰੈਕਟਰ ਪ੍ਰੋ. ਪ੍ਰਕਾਸ਼ ਗੋਪਾਲਨ ਨੇ ਕਿਹਾ, “ਅਸੀਂ ਐਮਜੀ ਮੋਟਰ ਦੇ ਇਸ ਉਪਰਾਲੇ ਦਾ ਹਿੱਸਾ ਬਣਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ, ਜਿਸ ਨਾਲ ਸਾਡੇ ਇੰਜੀਨੀਅਰਿੰਗ ਵਿਦਿਆਰਥੀਆਂ ਵਿੱਚ ਅਡਵਾਂਸ ਵਹੀਕੂਲਰ ਤਕਨਾਲੋਜੀ ਦਾ ਹੁਨਰ ਉਬਰਕੇ ਆਏਗਾ। ਇਹ ਵਿਦਿਆਰਥੀਆਂ ਨੂੰ ਚੰਗੀਆਂ ਨੌਕਰੀਆਂ ਅਤੇ ਉਦਯੋਗ ਵਿਚ ਬਿਹਤਰ ਤਕਨੀਕਾਂ ਦਾ ਇਸਤੇਮਾਲ ਕਰਨ ਬਾਰੇ ਜਾਣੂ ਹੋਣ ਵਿੱਚ ਮਦਦ ਕਰੇਗਾ। ਅਤਿ-ਆਧੁਨਿਕ ਤਕਨੀਕਾਂ ਨੂੰ ਸਿੱਖਣਾ ਅਤੇ ਉਹਨਾਂ ਦਾ ਆਪਣੇ ਹੱਥੀਂ ਅਨੁਭਵ ਕਰਨਾ ਸਾਡੇ ਵਿਦਿਆਰਥੀਆਂ ਨੂੰ ਕਾਬਲ ਪੇਸ਼ੇਵਰ ਬਣਾਏਗਾ ਜਿਵੇਂ ਕਿ ਅਸੀਂ ਕਲਪਨਾ ਕਰਦੇ ਹਾਂ”। ਇਹ ਉਪਰਾਲਾ ਵਿਦਿਆਰਥੀਆਂ ਨੂੰ ਵਾਹਨ ਪ੍ਰਣਾਲੀਆਂ ਨਾਲ ਜਾਣੂ ਕਰਾਏਗਾ ਅਤੇ ਉਹਨਾਂ ਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਕਾਰਾਂ ਦੀ ਮੁਢੱਲੀਆਂ ਜਾਂਚ ਪ੍ਰਕਿਰਿਆਵਾਂ ਨੂੰ ਕਿਵੇਂ ਪੂਰਾ ਕੀਤਾ ਜਾਂਦਾ ਹੈ। ਇਹ ਵਿਦਿਆਰਥੀਆਂ ਨੂੰ ਤਕਨੀਕੀ ਤੌਰ ‘ਤੇ ਅਡਵਾਂਸ ਵਾਹਨਾਂ ਦੀਆਂ ਵੱਖ-ਵੱਖ ਇਲੈਕਟ੍ਰੀਕਲ, ਇਲੈਕਟ੍ਰਾਨਿਕ ਅਤੇ ਮਕੈਨੀਕਲ ਪ੍ਰਣਾਲੀਆਂ ਬਾਰੇ ਆਪਣੇ ਹੱਥੀਂ ਖੋਜ ਕਰਨ ਵਿੱਚ ਸਮਰੱਥਾ ਪ੍ਰਦਾਨ ਕਰੇਗਾ। ਵਿਦਿਆਰਥੀ ਵੱਖ-ਵੱਖ ਪਾਰਟਸ, ਤਕਨਾਲੋਜੀ ਅਤੇ ਪ੍ਰਣਾਲੀਆਂ ਦਾ ਅਧਿਐਨ ਕਰਨਗੇ, ਜਿਸ ਵਿੱਚ ਵਾਹਨ ਦੀ ਚੈਸੀ ਅਤੇ ਢਾਂਚਾ, ਗੀਅਰਬਾਕਸ, ਬ੍ਰੇਕ, ਵ੍ਹੀਲ ਅਤੇ ਟਾਇਰ ਅਸੈਂਬਲੀ, ਵਾਹਨ ਦਾ ਲਾਈਟਿੰਗ ਸਿਸਟਮ, ਕਲੱਚ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਉਹਨਾਂ ਨੂੰ ਕਾਰ ਦੇ ਅੰਦਰੂਨੀ ਢਾਂਚੇ ਨੂੰ ਖੋਲਣ ਦੇ ਬਾਅਦ ਮੁੜ ਜੋੜਕੇ ਸੁਹਜ ਅਤੇ ਅੰਦਰੂਨੀ ਡਿਜ਼ਾਈਨ ਦੇ ਪਹਿਲੂਆਂ ਬਾਰੇ ਸਿੱਖਣ ਦਾ ਵੀ ਮੌਕਾ ਮਿਲੇਗਾ, ਇਸ ਦੇ ਨਾਲ-ਨਾਲ ਉਹਨਾਂ ਨੂੰ ਅਸਾਈਨਮੈਂਟਾਂ ਦੇ ਰੂਪ ਵਿਚ ਵੱਖ-ਵੱਖ ਪਾਰਟਸ ਨੂੰ ਡਿਜ਼ਾਈਨ ਕਰਨ ਦਾ ਵੀ ਮੌਕਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਗਲੋਸਟਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਜਿਵੇਂ ਕਿ ਟਵਿਨ-ਟਰਬੋਚਾਰਜਡ 2.0L ਚਾਰ-ਸਿਲੰਡਰ ਡੀਜ਼ਲ ਇੰਜਣ ਅਤੇ ਲੈਵਲ 1 ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ ਬਾਰੇ ਡੂੰਘੀ ਜਾਣਕਾਰੀ ਮਿਲੇਗੀ। ਇਹ ਉਹਨਾਂ ਦੀ ਭਵਿੱਖ ਦੀ ਰੁਜ਼ਗਾਰ ਯੋਗਤਾ ਨੂੰ ਵਧਾਏਗਾ ਅਤੇ ਉਹਨਾਂ ਨੂੰ ਐਮਜੀ ਜਾਂ ਕਿਸੇ ਹੋਰ ਆਟੋਮੋਟਿਵ ਬ੍ਰਾਂਡ ਵਿਚ ਕੰਮ ਕਰਨ ਦੇ ਸਮਰੱਥ ਬਣਾਏਗਾ। ਇਹ ਥਾਪਰ ਇੰਸਟੀਚਿਊਟ ਦਾ ਉਭਰਦੇ ਇੰਜੀਨੀਅਰਾਂ ਲਈ ਅਨੁਭਵੀ ਸਿੱਖਿਆ ਵੱਲ ਇੱਕ ਕਦਮ ਹੈ।
ਐਮਜੀ ਮੋਟਰ ਇੰਡੀਆ ਬਾਰੇ
1924 ਵਿੱਚ ਯੂਕੇ ਵਿੱਚ ਸਥਾਪਿਤ ਹੋਈ, ਮੌਰਿਸ ਗਰਾਜਿਸ ਕੰਪਨੀ ਆਪਣੀਆਂ ਸਪੋਰਟਸ ਕਾਰਾਂ, ਰੋਡਸਟਰਾਂ ਅਤੇ ਕੈਬਰੀਓਲੇਟ ਸੀਰੀਜ਼ ਲਈ ਵਿਸ਼ਵ-ਪ੍ਰਸਿੱਧ ਸਨ। ਐਮਜੀ ਵਾਹਨਾਂ ਦੇ ਸਟਾਈਲ, ਸੁੰਦਰਤਾ ਅਤੇ ਬੇਹਤਰੀਨ ਪ੍ਰਦਰਸ਼ਨ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀਆਂ ਅਤੇ ਇੱਥੋਂ ਤੱਕ ਕਿ ਬ੍ਰਿਟਿਸ਼ ਸ਼ਾਹੀ ਪਰਿਵਾਰ ਸਮੇਤ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਦੁਆਰਾ ਇਸਦੀ ਵਰਤੋਂ ਤੋਂ ਬਾਅਦ ਇਹਨਾਂ ਦੀ ਮੰਗ ਬਹੁਤ ਵੱਧ ਗਈ ਸੀ। ਯੂਕੇ ਦੇ ਅਬਿੰਗਡਨ ਵਿਖੇ 1930 ਵਿੱਚ ਸਥਾਪਿਤ ਕੀਤੇ ਗਏ ਐਮਜੀ ਕਾਰ ਕਲੱਬ ਦੇ ਹਜ਼ਾਰਾਂ ਵਫ਼ਾਦਾਰ ਪ੍ਰਸ਼ੰਸਕ ਹਨ, ਜੋ ਇਸਨੂੰ ਇੱਕ ਕਾਰ ਬ੍ਰਾਂਡ ਵਜੋਂ ਦੁਨੀਆ ਦੇ ਸਭ ਤੋਂ ਵੱਡੇ ਕਲੱਬਾਂ ਵਿੱਚੋਂ ਇੱਕ ਬਣਾਉਂਦਾ ਹੈ। ਐਮਜੀ ਪਿਛਲੇ 98 ਸਾਲਾਂ ਵਿੱਚ ਇੱਕ ਆਧੁਨਿਕ, ਭਵਿੱਖਵਾਦੀ ਅਤੇ ਨਵੀਨਤਾਕਾਰੀ ਬ੍ਰਾਂਡ ਵਿੱਚ ਵਿਕਸਤ ਹੋਇਆ ਹੈ। ਗੁਜਰਾਤ ਵਿੱਚ ਇਸਦੇ ਅਤਿ-ਆਧੁਨਿਕ ਨਿਰਮਾਣ ਕੇਂਦਰ, ਹਾਲੋਲ, ਦੀ ਸਾਲਾਨਾ ਉਤਪਾਦਨ ਸਮਰੱਥਾ 80,000 ਵਾਹਨ ਹੈ ਅਤੇ ਇਸਨੇ ਲਗਭਗ 2,500 ਕਰਮਚਾਰੀਆਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਹੈ। CASE (ਕਨੈਕਟਡ, ਆਟੋਨੋਮਸ, ਸ਼ੇਅਰਡ, ਅਤੇ ਇਲੈਕਟ੍ਰਿਕ) ਗਤੀਸ਼ੀਲਤਾ ਦੇ ਆਪਣੇ ਦ੍ਰਿਸ਼ਟੀਕੋਣ ਦੁਆਰਾ ਸੰਚਾਲਿਤ, ਅਤਿ- ਆਧੁਨਿਕ ਆਟੋਮੇਕਰ ਨੇ ਅੱਜ ਆਟੋਮੋਬਾਈਲ ਖੇਤਰ ਦੇ ਅੰਦਰ ਬੋਰਡ ਦੇ ‘ਤਜ਼ਰਬਿਆਂ’ ਨੂੰ ਵਧਾਇਆ ਹੈ। ਇਸ ਨੇ ਭਾਰਤ ਵਿੱਚ ਕਈ ਤਕਨੀਕਾਂ ਪੇਸ਼ ਕੀਤੀਆਂ ਹਨ ਜੋ ਪਹਿਲਾਂ ਉਪਲੱਬਧ ਨਹੀਂ ਸਨ, ਜਿਸ ਵਿੱਚ ਭਾਰਤ ਦੀ ਪਹਿਲੀ ਇੰਟਰਨੈੱਟ SUV – MG Hector, ਭਾਰਤ ਦੀ ਪਹਿਲੀ ਪਿਉਰ ਇਲੇਕ੍ਟ੍ਰਿਕ ਇੰਟਰਨੈੱਟ SUV – MG ZS EV, ਭਾਰਤ ਦੀ ਪਹਿਲੀ ਆਟੋਨੋਮਸ (ਲੈਵਲ 1) ਪ੍ਰੀਮੀਅਮ SUV – MG ਗਲੋਸਟਰ ਅਤੇ ਭਾਰਤ ਦੀ ਪਹਿਲੀ ਨਿੱਜੀ AI ਸਹਾਇਕ ਅਤੇ ਆਟੋਨੋਮਸ (ਲੈਵਲ 2) SUV – MG Astor ਸ਼ਾਮਲ ਹਨ।
ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਬਾਰੇ
ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (TIET) ਭਾਰਤ ਦੇ ਸਭ ਤੋਂ ਪੁਰਾਣੇ ਅਤੇ ਉੱਤਮ ਵਿਦਿਅਕ ਅਦਾਰਿਆਂ ਵਿੱਚੋਂ ਇੱਕ ਹੈ, ਜੋ ਦੇਸ਼ ਅਤੇ ਵਿਦੇਸ਼ਾਂ ਨੂੰ ਹੁਨਰਮੰਦ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀ ਪ੍ਰਦਾਨ ਕਰਦਾ ਹੈ। ਇਸ ਦੀ ਸਥਾਪਨਾ 1956 ਵਿਚ ਹੋਈ। ਪਟਿਆਲਾ ਦੇ 250 ਏਕੜ ਵਿੱਚ ਫੈਲੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ, ਇੰਜੀਨੀਅਰਿੰਗ ਸਿੱਖਿਆ, ਖੋਜ ਅਤੇ ਨਵੀਨਤਾ ਵਿੱਚ ਮੋਹਰੀ ਰਿਹਾ ਹੈ। ਸਾਡੀ ਕਮਿਊਨਿਟੀ ਵਿੱਚ ਵੱਖ ਵੱਖ ਸਮਸਿਆਵਾਂ ਨੂੰ ਹੱਲ ਕਰਨ ਵਾਲੇ ਸ਼ਾਮਲ ਹਨ ਜੋ ਆਪਣੀਆਂ ਨਵੀਨਤਾਕਾਰੀ ਤਕਨੀਕਾਂ ਅਤੇ ਖੋਜਾਂ ਨਾਲ ਦੁਨੀਆ ਨੂੰ ਰਹਿਣ ਲਈ ਇੱਕ ਬਿਹਤਰ ਸਥਾਨ ਬਣਾਉਣ ਲਈ ਉਤਸੁਕ ਹਨ।
ਦੇਸ਼ ਵਿੱਚ ਚੋਟੀ ਦੇ ਦਰਜੇ ਦੀਆਂ ਨਵੀਨਤਾ-ਸੰਚਾਲਿਤ ਨਿੱਜੀ ਯੂਨੀਵਰਸਿਟੀਆਂ ਅਤੇ ਤਕਨੀਕੀ ਸੰਸਥਾਵਾਂ ਵਿੱਚੋਂ ਗਿਣੇ ਜਾਣ ਵਾਲੇ, ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਨੂੰ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (NAAC) ਦੁਆਰਾ ‘A+’ ਗ੍ਰੇਡ ਨਾਲ ਮਾਨਤਾ ਪ੍ਰਾਪਤ ਹੈ। ਅਸੀਂ ਲਗਾਤਾਰ ਆਪਣੇ ਅਧਿਆਪਨ ਦੇ ਢੰਗਾਂ ਨੂੰ ਵਿਕਸਿਤ ਕਰਦੇ ਹਾਂ ਅਤੇ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਵੱਖ-ਵੱਖ ਰੁਚੀਆਂ ਅਤੇ ਇੱਛਾਵਾਂ ਵਾਲੇ ਵਿਲੱਖਣ ਵਿਅਕਤੀਆਂ ਵਜੋਂ ਦੇਖਦੇ ਹਾਂ। ਅਸੀਂ ਆਪਣੇ ਪਾਠਕ੍ਰਮ, ਫੈਕਲਟੀ ਅਤੇ ਬੁਨਿਆਦੀ ਢਾਂਚੇ ਦੀ ਗੁਣਵੱਤਾ ਨੂੰ ਬੇਮਿਸਾਲ ਰੱਖਦੇ ਹਾਂ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਉੱਤਮ ਪ੍ਰਦਰਸ਼ਨ ਦਿਖਾਉਣ ਲਈ ਉਤਸ਼ਾਹਿਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਸਾਡੇ ਸਾਬਕਾ ਵਿਦਿਆਰਥੀ ਵੱਖ-ਵੱਖ ਖੇਤਰ ਜਿਵੇਂ ਕਿ ਵਪਾਰ ਅਤੇ ਉਦਯੋਗ, ਪ੍ਰਬੰਧਕੀ ਅਤੇ ਰੈਗੂਲੇਟਰੀ ਸੇਵਾਵਾਂ, ਖੋਜ ਅਤੇ ਸਿੱਖਿਆ ਅਤੇ ਸਮਾਜਿਕ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਵਿੱਚ ਬੇਮਿਸਾਲ ਪ੍ਰਦਰਸ਼ਨ ਕਰ ਰਹੇ ਹਨ।

