ਹਰਿਆਣਾਦੇਸ਼-ਵਿਦੇਸ਼

ਹਰਿਆਣਾ ਵਿਚ ਅਗਨੀਵੀਰ ਦੀ ਤਿਆਰੀਆਂ ਦੇ ਲਈ ਦਿੱਤੀ ਜਾਵੇਗੀ ਕੋਚਿੰਗ

11ਵੀਂ ਵਿਚ ਦਾਖਲੇ ਦੇ ਸਮੇਂ ਵਿਦਿਆਰਥੀਆਂ ਤੋਂ ਲਿਆ ਜਾਵੇਗਾ ਵਿਕਲਪ – ਮੁੱਖ ਮੰਤਰੀ

ਚੰਡੀਗੜ੍ਹ, 29 ਜੁਲਾਈ (ਮਧੂਸਾਰ ਬਿਊਰੋ) – ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਦੇ ਤਹਿਤ ਆਰਮੀ, ਨੇਵੀ ਅਤੇ ਏਅਰਫੋਰਸ ਵਿਚ ਅਗਨੀਵੀਰ ਵਜੋ ਸੇਵਾਵਾਂ ਦੇਣਾ ਵਾਲੇ ਨੌਜੁਆਨਾਂ ਨੂੰ ਹਰਿਆਣਾ ਸਰਕਾਰ ਇਸ ਦੀ ਤਿਆਰੀਆਂ ਲਈ ਕੋਚਿੰਗ ਦਾ ਪ੍ਰਬੰਧ ਕਰੇਗੀ। ਵਿਦਿਆਰਥੀਆਂ ਤੋਂ 11ਵੀਂ ਦੇ ਦਾਖਲੇ ਦੇ ਸਮੇਂ ਵਿਕਲਪ ਲਿਆ ਜਾਵੇਗਾ। ਸ਼ੁਰੂ ਵਿਚ ਸੂਬੇ ਦੇ 200 ਸਕੂਲਾਂ ਵਿਚ 50-50 ਦੇ ਬੈਚ ਵਿਚ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਫੈਸਲਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਏਅਰਫੋਰਸ ਟ੍ਰੇਨਿੰਗ ਕਮਾਂਡ , ਮੁੱਖ ਦਫਤਰ ਬੈਂਗਲੁਰੂ ਦੇ ਏਅਰ ਆਫਿਸਰ – ਕਮਾਂਡਿੰਗ ਇੰਨ ਜੀਫ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਦੇ ਨਾਲ ਅਗਨੀਵੀਰ ਭਰਤੀ ਪ੍ਰਕ੍ਰਿਆ ਦੇ ਸਬੰਧ ਵਿਚ ਹੋਈ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਵਿਚ ਇਹ ਫੈਸਲਾ ਵੀ ਕੀਤਾ ਗਿਆ ਕਿ ਸ਼ਾਰੀਰਿਕ ਤੇ ਵਿਦਿਅਕ ਵੱਖ-ਵੱਖ ਪੱਧਰ ‘ਤੇ ਸਿਖਲਾਈ ਕੋਰਸ ਹੋਣਗੇ। ਸ਼ਰੀਰਿਕ ਸਿਖਲਾਈ ਲਈ ਜਿਲ੍ਹਾ ਫੌਜੀ ਬੋਰਡ ਅਤੇ ਇਛੂੱਕ ਸਾਬਕਾ ਸੈਨਿਕ, ਜੋ ਆਪਣੀ ਸੇਵਾਕਾਲ ਦੌਰਾਨ ਸੇਨਾ ਦੀ ਟ੍ਰੇਨਿੰਗ ਸੰਸਥਾਨ ਤੇ ਭਰਤੀ ਦਫਤਰਾਂ ਵਿਚ ਰਹੇ ਹਨ, ਨੂੰ ਸਿਨਓਰਿਟੀ ਦਿੰਤੀ ਜਾਵੇਗੀ। ਵਿਦਿਅਕ ਕੋਰਸ ਦੇ ਲਈ ਸਕੂਲ ਦੇ ਅਧਿਆਪਕਾਂ ਦੀ ਸੇਵਾਵਾਂ ਲਈਆਂ ਜਾਣਗੀਆਂ। ਸ਼ੁਰੂ ਵਿਚ ਸਿਖਲਾਈ ਪ੍ਰੋਗ੍ਰਾਮ ਹਫਤੇ ਦੇ ਅੰਤ ਵਿਚ ਅਤੇ ਬਾਅਦ ਵਿਚ ਗਰਮੀ ਦੀ ਛੁੱਟੀਆਂ ਦੌਰਾਨ ਇਕ ਮਹੀਨੇ ਚਲਾਇਆ ਜਾਵੇਗਾ।

ਆਈਟੀਆਈ ਤੇ ਬਹ-ਤਕਨੀਕੀ ਸੰਸਥਾਨਾਂ ਵਿਚ ਵੀ ਦਿੱਤੀ ਜਾਵੇਗੀ ਕੋਚਿੰਗ

ਹਰਿਆਣਾ ਸਰਕਾਰ ਦੀ 1.80 ਲੱਖ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਸਰਕਾਰੀ ਯੋਜਨਾਵਾਂ ਦੇ ਲਾਭ ਦੀ ਤਰਜ ‘ਤੇ ਅਜਿਹੇ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਅਗਨੀਵੀਰ ਕੋਚਿੰਗ ਦੀ ਸਹੂਲਤ ਫਰੀ ਹੋਵੇਗੀ। ਸਕੂਲ ਸਿਖਿਆ ਵਿਭਾਗ ਵੱਲੋਂ ਕੋਰਸ ਦਾ ਪ੍ਰਾਰੂਪ ਤਿਆਰ ਕੀਤਾ ਜਾਵੇਗਾ। ਉਦਯੋਗਿਕ ਸਿਖਲਾਈ ਸੰਸਥਾਨ ਤੇ ਬਹੁਤ ਤਕਨੀਕੀ ਸੰਸਥਾਨਾਂ ਦੇ ਵਿਦਿਆਰਥੀਆਂ ਦੇ ਲਈ ਵੀ ਕੋਚਿੰਗ ਸਹੂਲਤ ਉਪਲਬਧ ਹੋਵੇਗੀ।

ਤੀਜਾ ਫੌਜੀ ਸਕੂਲ ਹਰਿਆਣਾ ਵਿਚ ਲਿਆਉਣ ਦਾ ਯਤਨ

ਮੀਟਿੰਗ ਵਿਚ ਮੁੱਖ ਮੰਤਰੀ ਨੇ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਨੂੰ ਜਾਣਕਾਰੀ ਦਿੱਤੀ ਕਿ ਹਾਲ ਹੀ ਵਿਚ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿਚ 10 ਨਵੇਂ ਫੌਜੀ ਸਕੂਲ ਖੋਲਣ ਦਾ ਐਲਾਨ ਕੀਤਾ ਹੈ। ਹਰਿਆਣਾ ਵਿਚ ਕੁੰਜਪੁਰਾ ਤੇ ਰਿਵਾੜੀ ਵਿਚ 2 ਫੌਜੀ ਸਕੂਲ ਪਹਿਲਾਂ ਤੋਂ ਹੀ ਸੰਚਾਲਿਤ ਹਨ। ਸਾਡਾ ਯਤਨ ਹੈ ਕਿ 10 ਨਵੇਂ ਫੌਜੀ ਸਕੂਲਾਂ ਵਿਚੋਂ 1 ਫੌਜੀ ਸਕੂਲ ਹਰਿਆਣਾ ਨੁੰ ਮਿਲੇ। ਸਡੇ ਕੋਲ ਇਸ ਸਕੂਲ ਦੇ ਲਈ ਝੱਜਰ ਜਿਲ੍ਹੇ ਦੇ ਮਾਤਨਹੇਲ ਵਿਚ ਪਹਿਲਾਂ ਤੋਂ ਹੀ ਜਮੀਨ ਉਪਲਬਧ ਹੈ।

ਸ਼ੁਰੂ ਵਿਚ 48000 ਅਗਨੀਵੀਰ ਭਰਤੀ ਕਰਨ ਦੀ ਯੋਜਨਾ

ਮੀਟਿੰਗ ਵਿਚ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਨੇ ਮੁੱਖ ਮੰਤਰੀ ਨੂੰ ਅਗਨੀਵੀਰ ਭਰਤੀ ਪ੍ਰਕ੍ਰਿਆ ਦੇ ਬਾਰੇ ਵਿਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦਸਿਆ ਕਿ 10ਵੀਂ ਪਾਸ ਨੌਜੁਆਨਾਂ ਦੀ ਅਗਨੀਵੀਰ (ਜਨਰਡ ਡਿਊਟੀ) ਅਤੇ 12ਵੀਂ ਪਾਸ ਨੌਜੁਆਨਾਂ ਦੀ ਅਗਨੀਵੀਰ (ਟੈਕਨੀਕਲ) ਵਜੋ ਭਰਤੀ ਹੋਵੇਗੀ। ਇਸ ਸਾਲ ਉਮਰ ਸੀਮਾ 17 ਤੋਂ 23 ਸਾਲ ਹੈ ਅਤੇ ਅਗਲੇ ਸਾਲ ਤੋਂ ਅਗਨੀਪੱਥ ਯੋਜਨਾ ਦੇ ਨਿਯਮਾਂ ਅਨੁਸਾਰ 17 ਤੋਂ 21 ਸਾਲ ਹੋਵੇਗੀ। ਅਗਨੀਵੀਰ ਵਜੋ ਸੇਵਾ ਕਰਨ ਬਾਅਦ ਅਗਨੀਵੀਰਾਂ ਨੂੰ ਸੇਨਾ ਵੱਲੋਂ ਕੌਸ਼ਲ ਯੋਗਤਾ ਪ੍ਰਮਾਣ ਪੱਤਰ ਦਿੱਤਾ ਜਾਵੇਗਾ। ਜਿਸ ਦੇ ਆਧਾਰ ‘ਤੇ ਇਹ ਸਿਵਲ ਵਿਚ ਵੀ ਨੌਕਰੀ ਪਾ ਸਕਦਾ ਹੈ। ਆਰਮੀ, ਨੇਵੀ ਅਤੇ ਏਅਰਫੋਰਸ ਸਾਰਿਆਂ ਦੀਆਂ ਭਰਤੀ ਪ੍ਰਕ੍ਰਿਆ ਦੀਆਂ ਸ਼ਰਤਾਂ ਪਹਿਲਾਂ-ਨਿਰਧਾਰਤ ਸ਼ਰਤਾਂ ਦੇ ਅਨੁਰੂਪ ਹੀ ਰਹਿਣਗੀਆਂ। ਨੇਵੀ, ਅਤੇ ਏਅਰਫੋਰਸ ਵਿਚ 12ਵੀਂ (ਵਿਗਿਆਨ ਵਿਸ਼ਾ ਨਾਲ) ਅਤੇ ਸੇਨਾ ਦੇ ਲਹੀ 10 ਅਤੇ 12ਵੀਂ (ਕਲਾ ਵਿਸ਼ਾ) ਦੇ ਨਾਲ ਰਹੇਗੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਸ ਗਲ ਨਾਲ ਵੀ ਜਾਣੁੰ ਕਰਾਇਆ ਕਿ ਸੇਨਾ ਵਿਚ 42 ਹਜਾਰ ਅਗਨੀਵੀਰ, ਜਦੋਂ ਕਿ ਨੇਵੀ ਅਤੇ ਏਅਰਫੋਰਸ ਦੇ ਲਈ 3-3 ਹਜਾਰ ਅਗਨੀਵੀਰ ਭਰਤੀ ਕਰਨ ਦੀ ਯੋਜਨਾ ਹੈ। ਐਨਸੀਸੀ ਏ, ਬੀ ਤੇ ਸੀ ਪ੍ਰਮਾਣ ਪੱਤਰ ਪ੍ਰਾਪਤ ਨੌਜੁਆਨਾਂ ਨੂੰ ਵੱਖ ਤੋਂ ਨੰਬਰ ਦਿੱਤੇ ਜਾਣਗੇ। ਐਨਸੀਸੀ ਦੇ ਆਰਡੀ ਪਰੇਡ ਵਾਲੇ ਕੈਡੇਟਸ ਨੂੰ ਵੀ ਸਿਨਓਰਿਟੀ ਮਿਲੇਗੀ। ਉਤਰਾਖੰਡ ਰਾਜ ਵਿਚ ਅਗਨੀਵੀਰ ਸਿਖਲਾਈ ਕੋਚਿੰਗ ਦੀ ਯੋਜਨਾ ਤਿਆਰ ਕੀਤੀ ਹੈ। ਕੁੱਝ ਹੋਰ ਸੂਬੇ ਵੀ ਇਸ ਪਾਸ ਵੱਧ ਰਹੇ ਹਨ। ਕੋਚਿੰਗ ਦਾ ਮੁੱਖ ਉਦੇਸ਼ ਕ੍ਰੈਸ਼ ਕੋਰਸ ਰਾਹੀਂ ਨੌਜੁਆਨਾਂ ਨੂੰ ਫੌਜੀ ਜੀਵਨ ਦੇ ਬਾਰੇ ਵਿਚ ਜਾਗਰੁਕ ਕਰਨਾ ਵੀ ਹੈ। ਕਸ਼ਮੀਰ ਦੇ ਨੌਜੁਆਨਾਂ ਨੂੰ ਸਮੂਦਾਇਕ ਭਾਈਚਾਰੇ ਦੇ ਤਹਿਤ ਸੇਨਾ ਵਿਚ ਭਰਤੀ ਹੋਣ ਦੇ ਲਹੀ ਪ੍ਰੇਰਿਤ ਕਰਨ ਦਾ ਪ੍ਰੋਗ੍ਰਾਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿਚ ਸੇਨਾ ਤੇ ਏਅਰਫੋਰਸ ਦੇ ਬੇਸ ਹੈ ਉੱਥੇ ਵੀ ਕੋਚਿੰਗ ਪ੍ਰੋਗ੍ਰਾਮ ਚਲਾਏ ਜਾ ਸਕਦੇ ਹਨ। ਕੋਚਿੰਗ ਦੇ ਪ੍ਰੋਗ੍ਰਾਮ ਪ੍ਰੀ-ਰਿਕਰੂਮੈਂਟਸ ਟ੍ਰੇਨਿੰਗ ਦੀ ਤਰ੍ਹਾ ਹੋਣਗੇ। ਅਗਨੀਵੀਰ ਕੋਚਿੰਗ ਲੈਣ ਦੇ ਬਾਅਦ ਵਿਦਿਆਰਥੀ ਅੱਗੇ ਸਨੇਾ ਵਿਚ ਭਰਤੀ ਹੋਣ ਦੇ ਲਹੀ ਮਨੋਵਿਗਿਆਨਕ ਰੂਪ ਤੋਂ ਤਿਅਰ ਹੋਣਗੇ।

Leave a Reply

Your email address will not be published. Required fields are marked *