ਹਰਿਆਣਾ ਵਿਚ ਸਥਾਪਿਤ ਰਿਹਾਇਸ਼ੀ ਕਲੋਨੀਆਂ, ਜਿੱਥੇ ਨਿਯਮਤ ਬਿਜਲੀ ਦੇ ਕਨੈਕਸ਼ਨ ਨਹੀਂ ਹਨ, ਨੂੰ ਬਿਜਲੀ ਨਿਗਮਾਂ ਵੱਲੋਂ ਵੱਖ-ਵੱਖ ਨਿਯਮਾਂ ਤੇ ਸ਼ਰਤਾਂ ਦੇ ਤਹਿਤ ਬਿਜਲੀ ਦੇ ਕਨੈਕਸ਼ਨ ਦਿੱਤੇ ਜਾਣਗੇ – ਮੁੱਖ ਸਕੱਤਰ
ਪਿਛਲੇ ਚਾਰ ਮਹੀਨੇ ਵਿਚ 13 ਡਿਵੇਲਪਰਸ ਨੂੰ 2300 ਰਿਹਾਇਸ਼ੀ ਬਿਜਲੀ ਕਨੈਕਸ਼ਨ ਦਿੱਤੇ ਗਏ – ਸੰਜੀਵ ਕੌਸ਼ਲ
ਅਗਲੇ ਇਕ ਹਫਤੇ ਦੇ ਅੰਦਰ 3 ਡਿਵੇਲਪਰਸ ਨੂੰ ਬਿਜਲੀ ਦੇ ਨਿਯਮਤ ਕਨੈਕਸ਼ਨ ਜਾਰੀ ਕੀਤੇ ਜਾਣਗੇ – ਕੌਸ਼ਲ
15 ਅਗਸਤ, 2022 ਤਕ 4 ਬਿਲਡਰਸ ਨੂੰ ਨਿਯਮਤ ਕਨੈਕਸ਼ਨ ਜਾਰੀ ਕੀਤੇ ਜਾਣਗੇ – ਸੀਐਸ
ਚੰਡੀਗੜ੍ਹ, 29 ਜੁਲਾਈ (ਮਧੂਸਾਰ ਬਿਊਰੋ) – ਹਰਿਆਣਾ ਵਿਚ ਸਥਾਪਿਤ ਰਿਹਾਇਸ਼ੀ ਕਲੌਨੀਆਂ, ਜਿੱਥੇ ਨਿਯਮਤ ਬਿਜਲੀ ਦੇ ਕਨੈਕਸ਼ਨ ਨਹੀਂ ਹਨ, ਨੂੰ ਬਿਜਲੀ ਨਿਗਮਾਂ ਵੱਲੋਂ ਵੱਖ-ਵੱਖ ਨਿਯਮਾਂ ਤੇ ਸ਼ਰਤਾਂ ਦੇ ਤਹਿਤ ਬਿਜਲੀ ਦੇ ਕਨੈਕਸ਼ਨ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਪਿਛਲੇ ਚਾਰ ਮਹੀਨੇ ਵਿਚ 13 ਡਿਵੇਲਪਰਸ ਨੂੰ 2300 ਰਿਹਾਇਸ਼ੀ ਬਿਜਲੀ ਕਨੈਕਸ਼ਨ ਦਿੱਤੇ ਗਏ ਹਨ ਅਤੇ ਅਗਲੇ ਇਕ ਹਫਤੇ ਦੇ ਅੰਦਰ 3 ਡਿਵੇਲਪਰਸ ਨੂੰ ਬਿਜਲੀ ਦੇ ਨਿਯਮਤ ਕਨੈਕਸ਼ਨ ਜਾਰੀ ਕੀਤੇ ਜਾਣਗੇ। ਇਹ ਜਾਣਕਾਰੀ ਅੱਜ ਇੱਥੇ ਮੁੱਖ ਸਕੱਤਰ ਸੰਜੀਵ ਕੌਸ਼ਲ ਦੀ ਅਗਵਾਈ ਹੇਠ ਪ੍ਰਬੰਧਿਤ ਇਕ ਮੀਟਿੰਗ ਵਿਚ ਦਿੱਤੀ ਗਈ। ਇਸ ਮੀਟਿੰਗ ਵਿਚ ਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ ਕੇਦਾਸ ਅਤੇ ਨਗਰ ਅਤੇ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਮੌਜੂਦ ਸਨ।
ਮੀਟਿੰਗ ਵਿਚ ਦਸਿਆ ਗਿਆ ਕਿ 15 ਅਗਸਤ, 2022 ਤਕ 4 ਬਿਲਡਰਸ ਨੂੰ ਨਿਯਮਤ ਕਨੈਕਸ਼ਨ ਜਾਰੀ ਕੀਤੇ ਜਾਣਗੇ। ਹਾਲਾਂਕਿ ਰਾਜ ਵਿਚ ਡੀਜੀ ਸੇਟ (ਜਨਰੇਟਰਸ ਸੇਟ) ਰਾਹੀਂ ਨਿਯਮਤ ਬਿਜਲੀ ਦੀ ਸਪਲਾਈ ਦੇਣ ਵਾਲੇ ਬਿਲਡਰਸ ਨਹੀਂ ਹਨ ਜਦੋਂ ਕਿ 26 ਬਿਲਡਰਸ/ਡਿਵੇਲਪਰਸ ਅਜਿਹੇ ਹਨ ਜਿੱਥੇ ਬਿਜਲੀ ਲੋਡ ਦੇ ਮੁਤਾਬਿਕ ਨਿਯਮਤ ਬਿਜਲੀ ਸਪਲਾਈ ਉਪਲਬਧ ਨਹੀਂ ਹੈ ਅਤੇ ਡੀਜੀ ਸੇਟ ਰਾਹੀਂ ਉੱਚ ਮੰਗ ਦੀ ਸਮੇਂ ਦੌਰਾਨ ਬਿਜਲੀ ਦੀ ਸਪਲਾਈ ਕੀਤੀ ਜਾਂਦੀ ਹੈ। ਮੀਟਿੰਗ ਵਿਚ ਦਸਿਆ ਗਿਆ ਕਿ 12 ਬਿਲਡਰਸ/ਡਿਵੇਲਪਰਸ ਨੂੰ ਕਾਫੀ ਬਿਜਲੀ ਲੋਡ ਅਨੁਸਾਰ ਨਿਯਮਤ ਕਨੈਕਸ਼ਨ ਜਾਰੀ ਕੀਤੇ ਗਏ ਹਨ।
ਮੀਟਿਗ ਵਿਚ ਦਸਿਆ ਗਿਆ ਕਿ ਹਾਲ ਵਿਚ ਬਣਾਈ ਗਈ ਨੀਤੀ ਅਨੁਸਾਰ ਆਰਡਬਲਿਯੂਏ ਅਤੇ ਡਿਵੇਲਪਰਸ ਵੱਲੋਂ ਬਿਜਲੀ ਕਨੈਕਸ਼ਨ ਤਹਿਤ ਰਕਮ ਜਮ੍ਹਾ ਹੋਣ ਦੀ ਸਥਿਤੀ ਵਿਚ ਬਿਜਲੀ ਦੇ ਕਨੈਕਸ਼ਨ ਜਾਰੀ ਕੀਤੇ ਜਾ ਰਹੇ ਹਨ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਅਧਿਕਾਰੀ ਨਗਰ ਅਤੇ ਆਯੋਜਨਾ ਵਿਭਾਗ ਦੇ ਅਧਿਕਾਰੀਆਂ ਨੂੰ ਨਿਯਮਤ ਬਿਜਲੀ ਕਨੈਕਸ਼ਨ ਦੇ ਮਾਮਲੇ ਵਿਚ ਡੈਫੀਸ਼ਇਏਟ ਬਿਲਡਰਸ/ਡਿਵੇਲਪਰਸ ਦੀ ਸੂਚੀ ਮਹੁਇਆ ਕਰਵਾਉਣਗੇ। ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਨਗਰ ਅਤੇ ਆਯੋਜਨਾ ਵਿਭਾਗ ਡੈਫੀਸ਼ਇਏਟ ਬਿਲਡਰਸ/ਡਿਵੇਲਰਸ ਨੂੰ ਡਿਮਡ ਓਕਿਯੂਪੇਂਸੀ ਸਰਟੀਫਿਕੇਟ ਤੇ ਡਿਮਡ ਕੰਪਲੀਸ਼ਨ ਸਰਟੀਫਿਕੇਟ ਜਾਰੀ ਨਹੀਂ ਕਰੇਗਾ। ਇਸ ਤੋਂ ਇਲਾਵ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ ਸਥਾਪਿਤ ਕੀਤੀ ਗਈ ਬਿਜਲੀ ਢਾਂਚੇ ਦੇ ਏਵਜ ਵਿਚ ਡੈਫੀਸ਼ਇਏਟ ਬਿਲਡਰਸ/ਡਿਵੇਲਪਰਸ ਦੀ ਸਪੰਤੀ ਨੂੰ ਮੋਨੀਟਾਇਜ/ਵਿਕਰੀ ਕਰ ਕੇ ਨਿਗਮ ਰਕਮ ਵਸੂਲਣ ਦਾ ਕੰਮ ਕਰੇਗਾ।

