ਪੰਜਾਬਪਟਿਆਲਾ

ਸਿੱਖ ਕੌਮ ਦਾ ਗੌਰਵਮਈ ਇਤਿਹਾਸ ਅਜੌਕੀ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਰੋਕ ਸਕਦਾ : ਪ੍ਰੋ. ਬਡੂੰਗਰ

ਪਟਿਆਲਾ 30 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਜੌਕੇ ਹਾਲਾਤਾਂ ਅੰਦਰ ਪਤਿਤਪੁਣੇ ਦਾ ਸ਼ਿਕਾਰ ਹੋ ਰਹੀ ਨੌਜਵਾਨ ਅਤੇ ਵਿਦੇਸ਼ਾਂ ਵੱਲ ਵੱਧ ਰਹੇ ਪਰਵਾਸ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਿਰਾਸ਼ਤਾਂ ’ਚੋਂ ਕੱਢਣ ਲਈ ਇਕ ਵਾਰ ਫੇਰ ਸਿੰਘ ਸਭਾ ਵਰਗੀ ਲਹਿਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਨਾਲ ਜੋੜਕੇ ਅਜੌਕੀ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਰੋਕਿਆ ਜਾ ਸਕੇ। ਪ੍ਰੋ. ਬਡੂੰਗਰ ਨੇ ਸਿੱਖ ਇਤਿਹਾਸ ਅੰਦਰ ਅੱਜ ਦੇ ਦਿਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ 30 ਜੁਲਾਈ 1873 ਨੂੰ ਬਾਬਾ ਖੇਮ ਸਿੰਘ ਬੇਦੀ, ਬਿਕਰਮ ਸਿੰਘ ਕਪੂਰਥਲਾ ਅਤੇ ਠਾਕਰ ਸਿੰਘ ਸੰਧਾਵਾਲੀਏ ਵਾਲਿਆਂ ਵੱਲੋਂ ਸਿੰਘ ਸਭਾ ਲਹਿਰ ਆਗਾਜ਼ ਕੀਤਾ ਗਿਆ,

ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਸਨ। ਉਨ੍ਹਾਂ ਦੱਸਿਆ ਕਿ ਸਮੇਂ ਨਾਲ ਇਸ ਮੁਹਿੰਮ ਦੇ ਮਹੱਤਵਪੂਰਨ ਨਤੀਜੇ ਨਿਕਲਦੇ ਵਿਖਾਈ ਦਿੱਤੇ ਅਤੇ ਸਿੱਖ ਕੌਮ ਸ਼ਕਤੀਸ਼ਾਲੀ ਹੁੰਦੀ ਗਈ। ਪ੍ਰੋ. ਬਡੂੰਗਰ ਨੇ ਅੱਜ ਵੀ ਲੋੜ ਹੈ ਕਿ ਅਜੌਕੀ ਪੀੜੀ ਆਪਣੀਆਂ ਸਿੱਖ ਰਹਿਤ ਮਰਿਆਦਾ ਅਤੇ ਪੰਥਕ ਰਵਾਇਤਾਂ ਨਾਲ ਜੁੜੇ। ਉਨ੍ਹਾਂ ਕਿਹਾ ਕਿ ਅਜੌਕੇ ਦੌਰ ਵਿਚ ਵੱਧ ਰਿਹਾ ਪਤਿਤਪੁਣਾ ਨੂੰ ਠੱਲ ਪਾਉਣਾ, ਵਿਦੇਸ਼ੀ ਪਰਵਾਸ ਦੇ ਵੱਧ ਰਹੇ ਰੁਝਾਨ ਪ੍ਰਤੀ ਨੌਜਵਾਨਾਂ ਨੂੰ ਇਤਿਹਾਸ ਨਾਲ ਜੁੜਕੇ ਵੱਡੇ ਸੰਕਟ ਵਿਚੋਂ ਨਿਕਲਿਆ ਜਾ ਸਕਦਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਇਤਿਹਾਸ ਨਾਲ ਜੁੜਕੇ ਪੰਥਕ ਰਵਾਇਤਾਂ ਦਾ ਧਾਰਨੀ ਬਣਕੇ ਕੁਰਾਹੇ ਪਈ ਨੌਜਵਾਨ ਵਰਗ ਨੂੰ ਬਚਾਇਆ ਜਾ ਸਕਦਾ।

Leave a Reply

Your email address will not be published. Required fields are marked *