ਖ਼ਾਲਸਾ ਕਾਲਜ ਪਟਿਆਲਾ ਵਲੋਂ ਬਾਗਬਾਨੀ ਦੇ ਨੁਕਤਿਆਂ ਬਾਰੇ ਸੱਤ ਰੋਜਾ ਸਟਾਫ ਸਿਖਲਾਈ ਪ੍ਰੋਗਰਾਮ ਦਾ ਆਯੋਜਨ
ਪਟਿਆਲਾ 3 ਅਗਸਤ : ਖ਼ਾਲਸਾ ਕਾਲਜ ਪਟਿਆਲਾ ਦੇ ਇੰਟਰਨਲ ਕੁਆਲਿਟੀ ਐਸੋਰੈਂਸ ਸੈੱਲ ਵੱਲੋਂ 26 ਜੁਲਾਈ ਤੋਂ 3 ਅਗਸਤ 2022 ਤੱਕ ਬਾਗਬਾਨੀ ਸਬੰਧੀ 7 ਰੋਜਾ ਸਟਾਫ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਕਾਲਜ ਦੇ 9 ਬਾਗਬਾਨਾਂ ਨੂੰ ਸਿਖਲਾਈ ਦਿੱਤੀ ਗਈ।
ਇਸ ਮੌਕੇ ਪ੍ਰੋ. ਸੰਦੀਪ ਕੌਰ ਚਾਹਲ, ਡਾ. ਨਿਪੁਨਜੋਤ ਕੌਰ, ਪ੍ਰੋ. ਰਾਜਦੀਪ ਸਿੰਘ ਧਾਲੀਵਾਲ, ਡਾ. ਹਰਪ੍ਰੀਤ ਕੌਰ, ਡਾ. ਝੁਜਾਰ ਸਿੰਘ ਅਤੇ ਮੈਡਮ ਪਰਵਿੰਦਰ ਕੌਰ ਰਿਸੋਰਸ ਪਰਸਨ ਸਨ। ਪ੍ਰੋ. ਪਰਵਿੰਦਰ ਕੌਰ ਨੇ ਲੈਂਡਸਕੇਪ ਗਾਰਡਨਿੰਗ ਵਿਸੇ ’ਤੇ, ਡਾ. ਭਾਰਤੀ ਸਿੰਘ ਨੇ ਟਰੇਨਿੰਗ ਅਤੇ ਪਰੂਨਿੰਗ ਵਿਸੇ ‘ਤੇ, ਡਾ. ਹਰਪ੍ਰੀਤ ਕੌਰ ਨੇ ਸਬਜੀਆਂ ਦੀ ਬਾਗਬਾਨੀ, ਡਾ. ਝੁਜਾਰ ਸਿੰਘ ਨੇ ਨਰਸਰੀ ਵਿਕਾਸ, ਪ੍ਰੋਫੈਸਰ ਰਾਜਦੀਪ ਸਿੰਘ ਨੇ ਪੌਦਿਆਂ ਦੀ ਪਛਾਣ ਅਤੇ ਡਾ. ਨਿਪੁੰਨਜੋਤ ਕੌਰ ਨੇ ਗਾਰਡਨ ਦੀ ਸਾਂਭ-ਸੰਭਾਲ ਬਾਰੇ ਦੱਸਿਆ ਅਤੇ ਪ੍ਰੋਫੈਸਰ ਲਖਵਿੰਦਰ ਸਿੰਘ ਨੇ ਨਰਸਰੀ ਦੇ ਦੌਰੇ ’ਤੇ ਸੈਸਨ ਦਾ ਆਯੋਜਨ ਕੀਤਾ। ਇਸ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਨੂੰ ਪ੍ਰੋ. ਲਖਵਿੰਦਰ ਸਿੰਘ ਵਲੋਂ ਕੋਆਰਡੀਨੇਟ ਕੀਤਾ ਗਿਆ। ਆਈ.ਕਿਊ.ਏ.ਸੀ. ਦੀ ਕੋਆਰਡੀਨੇਟਰ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ। ਕਾਲਜ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਸਟਾਫ ਦੇ ਹੁਨਰ ਦਾ ਪੱਧਰ ਵਧਾਉਂਦੇ ਹਨ ਅਤੇ ਉਨ੍ਹਾਂ ਦੇ ਇਕਸਾਰ ਰੁਟੀਨ ਵਿਚ ਤਾਜਗੀ ਲਿਆਉਂਦੇ ਹਨ।

