ਪਟਿਆਲਾ

ਪਟਿਆਲਵੀ ਤਾਇਕਵਾਂਡੋ ਖਿਡਾਰੀਆਂ ਨੇ ਦੋ ਗੋਲਡ ਜਿੱਤ ਕੇ ਕੋੋਰੀਆ ਵਿੱਚ ਲਹਿਰਾਇਆ ਇੰਡੀਆ ਦਾ ਝੰਡਾ

ਕੋਰੀਆ ਤੋਂ ਵਾਪਸੀ ਉਪਰੰਤ ਮੈਡਲ ਜੇਤੂਆਂ ਨੂੰ ਐਮ ਐਲ ਏ ਅਜੀਤਪਾਲ ਸਿੰਘ ਕੋਹਲੀ ਨੇ ਕੀਤਾ ਸਨਮਾਨਿਤ

ਪਟਿਆਲਾ 9 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਦੱਖਣੀ ਕੋਰੀਆਂ ਵਰਲਡ ਤਾਇਕਵਾਂਡੋ ਟ੍ਰੇਨਿੰਗ ਸੈਂਟਰ ਤਾਇਕਵਾਂਡੋਵੋਨ ਦੱਖਣੀ ਕੋਰੀਆਂ ਦੇ ਸ਼ਹਿਰ ਮੁਜੂ ਵਿਖੇ ਵਰਲਡ ਤਾਇਵਾਂਡੋ ਐਕਸਪੋ 2022 ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੂਰੇ ਵਿਸ਼ਵ ਦੇ ਲੱਗਭਗ 2000 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ

ਪਟਿਆਲਾ ਤੋਂ ਕੋਚ ਸਤਵਿੰਦਰ ਸਿੰਘ ਦੀ ਅਗਵਾਈ ਹੇਠ ਰਵਿਆ ਅਤੇ ਦਿਲਤੇਸ਼ਜੀਤ ਨੇ ਇਸ ਖੇਡ ਮੁਕਾਬਲੇ ਵਿੱਚ ਹਿੱਸਾ ਲੈ ਕੇ ਇੰਡੀਆ ਦੀ ਪ੍ਰਤੀਨਿਧੀ ਕੀਤੀ। ਜਿਸ ਵਿੱਚ ਰਵਿਆ ਨੇ ਅੰਡਰ 8 ਸਾਲਾ ਵਿੱਚ ਗੋਲਡ ਅਤੇ ਦਿਲਤੇਸ਼ਜੀਤ ਨੇ ਅੰਡਰ 17 ਸਾਲਾ ਵਿੱਚ ਗੋਲਡ ਹਾਸਿਲ ਕੀਤਾ। ਇਸ ਮੌਕੇ ਇਨ੍ਹਾਂ ਦੋਨਾਂ ਖਿਡਾਰੀਆਂ ਨੂੰ ਇਵੈਂਟ ਦੇ ਚੈਅਰਮੈਨ ਲੀ-ਬੀਹਾਂਗ-ਹਾ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਵਾਪਸ ਪਰਤਨ ਉਪਰੰਤ ਇਸ ਖੁਸ਼ੀ ਮੌਕੇ ਪਟਿਆਲਾ ਸ਼ਹਿਰੀ ਦੇ ਐਮ ਐਲ ਏ ਅਜੀਤਪਾਲ ਸਿੰਘ ਕੋਹਲੀ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਨਾਲ ਇਹ ਵੀ ਦੱਸਿਆ ਕਿ ਪੂਰੇ ਪੰਜਾਬ ਵਿੱਚੋਂ ਸਿਰਫ ਇਨ੍ਹਾਂ ਦੋ ਖਿਡਾਰੀਆਂ ਨੇ ਹੀ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਕੋਚ ਸਤਵਿੰਦਰ ਸਿੰਘ ਅਤੇ ਮੈਨੇਜਰ ਸੰਤੋਸ਼ ਕੁਮਾਰੀ ਨੰ ਵਧਾਈ ਦਿੱਤੀ।

Leave a Reply

Your email address will not be published. Required fields are marked *