ਪਟਿਆਲਾ

ਜੰਗਲਾਤ ਕਾਮਿਆਂ ਦਾ ਦਿਨ-ਰਾਤ ਦਾ ਪੱਕਾ ਮੋਰਚਾ 31ਵੇਂ ਦਿਨ ਵਿੱਚ ਸ਼ਾਮਲ ਹੋਇਆ

ਪਟਿਆਲਾ : 12 ਅਗਸਤ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਜਿਲਾ ਸਬ ਕਮੇਟੀ ਜੰਗਲਾਤ, ਜੰਗਲੀ ਜੀਵ ਤੇ ਜੰਗਲਾਤ ਨਿਗਮ, ਪਟਿਆਲਾ ਵੱਲੋਂ ਜੰਗਲਾਤ ਵਿਭਾਗ ਦੇ ਚੋਥਾ ਕਾਮਿਾਆਂ ਦੀਆਂ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਦੀ ਅਦਾਇਗੀ ਨਾ ਹੋਣ ਤੇ ਵਣਪਾਲ ਸਾਊਥ ਸਰਕਲ ਦੇ ਦਫ਼ਤਰ ਅੱਗੇ ਦਿਨ ਰਾਤ ਦਾ ਧਰਨਾ 31ਵੇਂ ਦਿਨ ਵਿੱਚ ਸ਼ਾਮਲ ਹੋਣ ਤੇ ਇਸ ਦਫ਼ਤਰ ਅੱਗੇ ਆਗੂਆਂ ਨੇ ਗੇਟ ਰੈਲੀ ਕੀਤੀ। ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਮਾਧੋ ਰਾਹੀ, ਨਾਰੰਗ ਸਿੰਘ ਹਾਜਰ ਆਗੂਆਂ ਨੇ ਕਿਹਾ , ਕਿ ਮਿਤੀ 8 ਅਗਸਤ ਨੂੰ ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ / ਜੰਗਲਾਤ ਤੇ ਜੰਗਲੀ ਜੀਵ ਵਿਭਾਗ ਨਾਲ ਹੋਈ ਪੰਜਾਬ ਸਿਵਲ ਸਕੱਤਰੇਤ ਵਿਖੇ ਮੀਟਿੰਗ ਦੌਰਾਨ ਕੱਚੇ ਕਾਮਿਆਂ ਨੂੰ ਪੱਕਾ ਕਰਨ, ਘੱਟੋ-ਘੱਟ ਉਜਰਤਾਂ ਵਿੱਚ 21000/- ਰੁਪਏ ਦਾ ਵਾਧਾ ਕਰਨ, ਸੀਨੀਆਰਤਾ ਸੂਚੀ ਵਿਚੱਲੀਆਂ ਤਰੁੱਟੀਆਂ ਨੂੰ ਦੂਰ ਕਰਨ ਸਮੇਤ ਤਨਖਾਹਾਂ ਜਾਰੀ ਕਰਨ ਦੇ ਵਿਚਾਰੇ ਗਏ ਇਸ਼ੂਆਂ ਨੂੰ ਹੁਣ ਤੱਕ ਲਾਗੂ ਕਰਨ ਦੀ ਕਾਰਵਾਈ ਵਿਭਾਗ ਵਲੋਂ ਨਹੀਂ ਦਿੱਤੀ ਗਈ। ਜਦੋਂ ਕਿ ਤਨਖਾਹਾਂ ਦਾ ਕੁੱਝ ਹਿੱਸਾ ਤੁਰੰਤ ਜਾਰੀ ਕਰਨ ਦਾ ਫੈਸਲਾ ਹੋਇਆ ਸੀ।

ਗੇਟ ਰੈਲੀ ਵਿਚੋਂ ਆਗੂਆਂ ਨੇ ਮੰਗ ਕੀਤੀ ਕਿ ਜਦੋਂ ਕਿਰਤੀਆਂ ਨੂੰ ਲੰਮਾ ਸਮਾਂ ਉਜਰਤਾਂ ਜਾਰੀ ਨਾ ਹੋਣ ਤੇ ਆਜ਼ਾਦੀ ਦੇ (ਬੇਮਾਇਨੇ) ਸਾਬਤ ਹੋ ਰਹੇ ਹਨ, ਆਗੂਆਂ ਨੇ ਕਿਹਾ ਕਿ 14 ਅਗਸਤ ਨੂੰ ਭਾਵੇਂ ਕਿ ਸਰਕਾਰੀ ਛੁੱਟੀ ਹੋਵੇਗੀ, ਪਰੰਤੂ ਜੰਗਲਾਤ ਕਾਮੇ ਦਿਨ ਰਾਤ ਦੇ ਧਰਨੇ ਵਾਲੇ ਕੈਂਪ ਅੱਗੇ ਰੋਸ ਰੈਲੀ ਕਰਨਗੇ। ਇਸ ਮੌਕੇ ਤੇ ਹੋਰ ਜੋ ਆਗੂ ਜੰਗਲਾਤ ਤੇ ਜੰਗਲੀ ਜੀਵ ਦੇ ਹਾਜਰ ਸਨ। ਇਸ ਮੌਕੇ ਤਰਲੋਚਨ ਗਿਰ ਸੇਖੁਪੁਰ, ਦਰਸ਼ਨ ਸਿੰਘ ਮੱਲੇਵਾਲ, ਤਰਲੋਚਨ ਮੰਡੋਲੀ, ਕੇਸਰ ਸਿੰਘ, ਜੈਪਾਲ ਲੋਪੇ, ਮੇਘ ਸਿੰਘ, ਪ੍ਰੇਮੀ ਖਤੋਲੀ, ਅਮਰ ਨਾਥ ਨਾਰੜੂ, ਹਰਨੇਕ ਸਿੰਘ ਜਨਸੂਆ, ਨਛੱਤਰ ਲਾਛੜੂ, ਮੁਖਤਿਆਰ ਸਿੰਘ, ਗੁਰਜੀਤ ਸਿੰਘ, ਕ੍ਰਿਸ਼ਨ ਕੁਮਾਰ, ਪਾਲਾ, ਗੁਰਮੀਤ ਅਬਲੋਵਾਲ, ਪ੍ਰਕਾਸ਼ ਲੁਬਾਣਾ, ਰਤਨ ਸਿੰਘ, ਰਾਕੇਸ਼ ਸ਼ਰਮਾ, ਗੁਰਵਿੰਦਰ ਗੁਰਦਿਆਲਪੁਰਾ, ਗੁਰਮੇਲ ਬੰਮਣਾ, ਬਲਵਿੰਦਰ ਨਾਭਾ, ਜਗਰੂਪ ਖਾਨ, ਹਰਜਿੰਦਰ ਅਮਲੋਹ, ਬਲਜੀਤ ਪਟਿਆਲਾ, ਚੰਨੀ ਦੂਧਨ, ਹੈਪੀ ਨਾਭਾ, ਸੁਖਦੇਵ ਝੰਡੀ, ਆਦਿ ਹਾਜਰ ਸਨ।

Leave a Reply

Your email address will not be published. Required fields are marked *