ਪੰਜਾਬ ਸੂਬੇ ਅੰਦਰ ਲਗਾਤਾਰ ਵੱਧ ਰਹੀ ਬੇਰੁਜਗਾਰੀ ਦੀ ਵੱਡੀ ਸਮੱਸਿਆ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕਰ ਕੀਤੀ ਨਾਅਰੇਬਾਜੀ
ਬੇਰੁਜਗਾਰਾਂ ਦੇ ਹੱਕਾਂ ਲਈ ਚਲਾਇਆ ਜਾਵੇਗਾ ਵੱਡੇ ਪੱਧਰ ਤੇ ਅੰਦੋਲਨ – ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਪੰਜਾਬ ਸੂਬੇ ਅੰਦਰ ਲਗਾਤਾਰ ਵਧ ਰਹੀ ਬੇਰੁਜਗਾਰੀ ਦੀ ਵੱਡੀ ਸਮੱਸਿਆ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਨਾਅਰੇਬਾਜੀ ਕੀਤੀ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਚੋਣ ਦੌਰਾਨ ਹਰ ਇੱਕ ਪਾਰਟੀ ਰੋਜਗਾਰ ਨੌਕਰੀਆਂ ਦੇਣ ਦੇ ਰੋਲੇ ਰੱਪੇ ਜੋਰਾ ਸ਼ੋਰਾਂ ਨਾਲ ਪਾਕੇ ਨੌਜਵਾਨ ਲੜਕੇ ਲੜਕੀਆਂ ਦੇ ਮਨਾਂ ਵਿੱਚ ਰੋਜਗਾਰ ਪ੍ਰਾਪਤੀ ਦੀਆਂ ਆਸਾਂ ਤੇ ਉਤਸਾਹ ਭਰੇ ਜਾਂਦੇ ਹਨ ਤੇ ਵੋਟਾਂ ਪਵਾਕੇ ਸਰਕਾਰਾਂ ਵੀ ਬਣਾਇਆ ਪਰ ਇਨ੍ਹਾਂ ਨੌਜਵਾਨਾਂ ਦੇ ਹੱਥ ਹਰ ਵਾਰ ਨਿਰਾਸ਼ਾ ਹੀ ਹੋਈ। ਨੌਕਰੀਆ, ਰੁਜਗਾਰ ਮੰਗਣ ਤੇ ਡਾਂਗਾ ਸੋਟਿਆ ਅਤੇ ਜਲੀਲ ਹੋਣ ਤੋਂ ਬਿਨਾਂ ਕੁੱਝ ਹੱਥ ਨਹੀਂ ਆਇਆ ਪੰਜਾਬ ਵਿੱਚ ਰੁਜਗਾਰ ਨੂੰ ਲੈ ਕੇ ਕੋਈ ਬਦਲਾਅ ਨਹੀਂ ਆਇਆ ਹਾਲਾਤ ਪਹਿਲਾਂ ਵਰਗੇ ਹੀ ਹਨ ਜਦੋਂ ਕਿ ਆਪ ਵੱਲੋਂ ਵੀ ਚੋਣਾਂ ਤੋਂ ਪਹਿਲਾਂ ਰੁਜਗਾਰ, ਨੌਕਰੀਆਂ ਦੇਣ ਸਬੰਧੀ ਵਾਅਦਿਆਂ ਤੇ ਗਰੰਟੀ ਦੀਆਂ ਝੜੀਆਂ ਤਾਂ ਬਹੁਤ ਲਗਾਈਆਂ ਗਈਆਂ ਸੀ ਪਰ ਸਚਾਈ ਇਹ ਹੈ ਕਿ ਅੱਜ ਵੀ ਲੜਕੇ ਲੜਕੀਆਂ ਡਿਗਰੀਆਂ ਡਿਪਲੋਮੇ ਹੱਥਾਂ ਲੈ ਕੇ ਰੋਜਗਾਰ ਪ੍ਰਾਪਤੀ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਜਿਹੜੇ ਕਿ ਅੱਜ ਵੀ ਭੁੱਖੇ ਪਿਆਸੇ ਧਰਨੇ ਪ੍ਰਦਰਸ਼ਨ ਕਰ ਖਜਲ ਖੁਆਰ ਹੋ ਰਹੇ ਹਨ,
ਉਹਨਾਂ ਸਵਾਲ ਉਠਾਇਆ ਕਿਹਾ ਕਿ ਪੰਜਾਬ ਦੇ ਹਾਲਾਤ ਪਹਿਲਾਂ ਵਾਂਗ ਹੀ ਹਨ ਤੇ ਪਹਿਲਾਂ ਵੀ ਬੇਰੁਜਗਾਰੀ ਕਾਰਨ ਨੌਜਵਾਨ ਨਸ਼ਿਆ ਦੇ ਆਦਿ ਬਣ ਰਹੇ ਸਨ ਤੇ ਜਾਨਾਂ ਗਵਾ ਰਹੇ ਸਨ ਤੇ ਅੱਜ ਵੀ ਹਾਲਾਤ ਉਹੀ ਹਨ ਦੁਨੀਆ ਦੀ ਨਜ਼ਰਾਂ ਵਿੱਚ ਕਿਸੇ ਸਮੇਂ ਪੰਜਾਬ ਦੇਸ਼ ਦਾ ਸਬ ਤੋਂ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਸੀ ਪਰ ਅੱਜ ਪੰਜਾਬ ਦੀ ਨੌਜਵਾਨੀ ਬੇਰੁਜਗਾਰੀ ਕਾਰਨ ਦੁੱਖਾਂ ਤੇ ਫਿਕਰਾਂ ਵਿੱਚ ਡੁੱਬੀ ਹੋਈ ਹੈ ਤੇ ਨਸ਼ਿਆਂ ਵਲ ਜਾਣ ਵਾਲੀਆਂ ਦੀ ਵੀ ਕੋਈ ਘਾਟ ਨਹੀਂ ਹੈ। ਜਿਨ੍ਹਾਂ ਦੇ ਦੁਖ ਦਰਦ ਨਾ ਪਿਛਲੀਆਂ ਸਰਕਾਰਾਂ ਨੂੰ ਮਹਿਸੂਸ ਹੋਏ ਤੇ ਨਾ ਹੀ ਮੋਜੂਦਾ ਪੰਜਾਬ ਸਰਕਾਰ ਨੂੰ ਹੋ ਰਹੇ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਵਿੱਚ ਬੇਰੁਜਗਾਰੀ ਖਤਮ ਨਹੀਂ ਹੁੰਦੀ ਉਦੋ ਤੱਕ ਖੁਸ਼ਹਾਲ ਤੇ ਰੰਗਲਾ ਪੰਜਾਬ ਦੀ ਆਸ ਨਹੀਂ ਕੀਤੀ ਜਾ ਸਕਦੀ ਇਸ ਲਈ ਨੌਜਵਾਨਾ ਦੇ ਭਵਿੱਖ ਨੂੰ ਬਚਾਉਣ ਲਈ ਬੇਰੁਜਗਾਰਾਂ ਨੂੰ ਨੌਕਰੀਆਂ, ਰੋਜਗਾਰ ਦੀ ਪ੍ਰਾਪਤੀ ਕਰਵਾਉਣ ਸਬੰਧੀ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪੰਜਾਬ ਭਰ ਵਿੱਚ ਵੱਡੇ ਪੱਧਰ ਤੇ ਅੰਦੋਲਨ ਚਲਾਇਆ ਜਾਵੇਗਾ। ਬੇਰੁਜਗਾਰਾਂ ਦੇ ਹੱਕਾਂ ਲਈ ਜੇਕਰ ਮਰਨ ਵਰਤ ਤੇ ਬਹਿਣਾ ਪਿਆ ਤਾਂ ਪਿੱਛੇ ਨਹੀਂ ਹਟਾਗੇ। ਇਸ ਮੌਕੇ ਕੁਲਵਿੰਦਰ ਸਿੰਘ, ਮਨਜੀਤ ਸਿੰਘ, ਲਾਲ ਖਾਨ, ਹਰਜੋਤ ਸਿੰਘ, ਜਗਜੀਤ ਸਿੰਘ, ਜਸਵਿੰਦਰ ਸਿੰਘ, ਹੁਕਮ ਸਿੰਘ, ਸਵਰਨ ਕੁਮਾਰ, ਸਾਹਿਬ ਸਿੰਘ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਰਾਜੂ ਕੁਮਾਰ, ਸ਼ੋਕਤ ਅਲੀ, ਪ੍ਰਦੀਪ ਕੁਮਾਰ, ਗਗਨਦੀਪ ਕੁਮਾਰ, ਤਜਿੰਦਰ ਸਿੰਘ, ਧੀਰਜ ਕੁਮਾਰ, ਪ੍ਰਭਜੀਤ ਸਿੰਘ, ਬਲਜਿੰਦਰ ਸਿੰਘ, ਚਰਨਜੀਤ ਚੌਹਾਨ, ਵਿਨੋਦ ਕੁਮਾਰ, ਪ੍ਰਕਾਸ਼ ਸਿੰਘ, ਸੰਤ ਸਿੰਘ ਆਦਿ ਹਾਜਰ ਸਨ।

