ਪੰਜਾਬਪਟਿਆਲਾ

ਮਜੀਠੀਆ ਦੀ ਜ਼ਮਾਨਤ ਨੇ ਕਾਂਗਰਸ ਤੇ ਆਪ ਸਰਕਾਰ ਦੇ ਝੂਠ ਨੂੰ ਜੱਗ ਜ਼ਾਹਰ ਕੀਤਾ:– ਰਾਜੂ ਖੰਨਾ।

ਰਿਹਾਈ ਤੇ ਬੁੱਕਾ ਦੇ ਕਿ ਕੀਤਾ ਭਰਵਾਂ ਸਵਾਗਤ।

ਅਮਲੋਹ, 13 ਅਗਸਤ (ਮਧੂਸਾਰ ਬਿਊਰੋ) ਕਾਂਗਰਸ ਦੀ ਚੰਨੀ ਸਰਕਾਰ ਵੱਲੋਂ ਯੂਥ ਅਕਾਲੀ ਦਲ ਦੇ ਸਰਪ੍ਰਸਤ, ਨੌਜਵਾਨ ਦਿਲਾਂ ਦੀ ਧੜਕਣ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਕੀਤੇ ਝੂਠ ਕੇਸ਼ ਵਿੱਚ ਜ਼ਮਾਨਤ ਦੇ ਕਿ ਕਾਂਗਰਸ ਤੇ ਆਪ ਸਰਕਾਰ ਦੇ ਝੂਠ ਨੂੰ ਜੱਗ ਜ਼ਾਹਰ ਹੀ ਨਹੀਂ ਕੀਤਾ। ਸਗੋਂ ਉਹਨਾਂ ਦੀ ਕਾਰਗੁਜ਼ਾਰੀ ਤੇ ਵੀ ਹਮੇਸ਼ਾ ਲਈ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਬਿਕਰਮ ਸਿੰਘ ਮਜੀਠੀਆ ਨੂੰ ਪਿਛਲੀ ਕਾਂਗਰਸ ਸਰਕਾਰ ਵੱਲੋਂ ਝੂਠੇ ਪਾਏਂ ਕੇਸ਼ ਵਿੱਚ ਜ਼ਮਾਨਤ ਮਿਲਣ ਤੇ ਬੁੱਕਾ ਦੇ ਕਿ ਵਧਾਈਆਂ ਦੇਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਤੇ ਕੁਝ ਮੰਤਰੀਆਂ ਵੱਲੋਂ ਬਦਲਾਖੋਰੀ ਤਹਿਤ ਝੂਠਾ ਪਰਚਾ ਇਸ ਲਈ ਦਰਜ਼ ਕੀਤਾ ਗਿਆ ਸੀ।ਕਿ ਬਿਕਰਮ ਸਿੰਘ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਤੇ ਦਬਾਅ ਬਣਾ ਕਿ ਬਦਨਾਮ ਕਰਕੇ ਸਿਆਸੀ ਲਾਹਾ ਪ੍ਰਾਪਤ ਕੀਤਾ ਜਾ ਸਕੇ।

ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਵੱਲੋਂ ਹਮੇਸ਼ਾ ਹੀ ਸਤਾ ਪ੍ਰਾਪਤੀ ਲਈ ਹੇਠਲੇ ਪੱਧਰ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾਂ ਹਾਸਲ ਕੀਤੀ ਜਾਂਦੀ ਰਹੀ ਹੈ।ਪਰ ਲੰਘੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਬਦਨਾਮ ਕਰਨ ਤੇ ਵੀ ਕਾਂਗਰਸ ਨੂੰ ਮੂੰਹ ਦੀ ਖਾਣੀ ਪਈ।ਤੇ ਜਿਥੇ ਮਜੀਠਾ ਹਲਕੇ ਤੋ ਬਿਕਰਮ ਸਿੰਘ ਮਜੀਠੀਆ ਦੀ ਧਰਮਪਤਨੀ ਗੁਨੀਵ ਕੌਰ ਨੇ ਵੱਡੀ ਜਿੱਤ ਦਰਜ਼ ਕੀਤੀ। ਉਂਥੇ ਕਾਂਗਰਸ ਦੇ ਉਸ ਸਮੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੀਸਰੇ ਸਥਾਨ ਤੇ ਰਹੇ।ਜਿਸ ਵੱਲੋਂ ਮਜੀਠੀਆ ਨੂੰ ਭੰਡਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਸੀ।ਜੋ ਅੱਜ ਕੱਲ ਜੇਲ੍ਹ ਦੀ ਹਵਾ ਖਾ ਰਿਹਾ। ਜਦੋਂ ਕਿ ਮਾਨਯੋਗ ਅਦਾਲਤ ਵੱਲੋਂ ਨਿਰਪੱਖ ਜਾਂਚ ਕਰਦੇ ਹੋਏ ਮਜੀਠੀਆ ਤੇ ਪਾਏਂ ਝੂਠੇ ਕੇਸ ਨੂੰ ਨਕਾਰਦੇ ਹੋਏ ਜ਼ਮਾਨਤ ਦੇ ਦਿੱਤੀ ਹੈ।ਜਿਸ ਤੇ ਭਗਵੰਤ ਮਾਨ ਸਰਕਾਰ ਤੇ ਕਾਂਗਰਸ ਨੂੰ ਮੂੰਹ ਦੀ ਖਾਣੀ ਪਈ। ਰਾਜੂ ਖੰਨਾ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਵਿੱਚ ਉਹ ਸ਼ਖ਼ਸੀਅਤ ਹਨ ਜੋ ਨੌਜਵਾਨ ਵਰਗ ਨਾਲ ਹੇਠਲੇ ਪੱਧਰ ਤੇ ਜੁੜੇ ਹੋਏ ਹਨ ਤੇ ਜਿਹਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀਆਂ ਆਸਾਂ ਤੇ ਉਮੀਦਾਂ ਹਨ। ਉਹਨਾਂ ਕਿਹਾ ਕਿ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਨਾਲ ਜਿਥੇ ਨੌਜਵਾਨਾਂ ਵਿੱਚ ਵਧੇਰੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਥੇ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਮਜ਼ਬੂਤ ਹੋ ਕੇ ਉੱਭਰੇਗਾ। ਮਜੀਠੀਆ ਦਾ ਸਵਾਗਤ ਕਰਨ ਸਮੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਸੀਨੀਅਰ ਯੂਥ ਆਗੂ ਸ਼ਰਨਜੀਤ ਸਿੰਘ ਚਨਾਰਥਲ ਤੇ ਸੀਨੀਅਰ ਆਗੂ ਸੂਬਾ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਮੌਜੂਦ ਸਨ।

Leave a Reply

Your email address will not be published. Required fields are marked *