ਆਪ ਸਰਕਾਰ ਵੱਲੋਂ ਕੀਤੇ ਵਾਅਦੇ ਲੋਕਾਂ ਨਾਲ ਪੂਰੇ ਕੀਤੇ ਜਾਣਗੇ : ਬਲਦੇਵ ਮਿਆਦੀਆਂ
ਅੰਮ੍ਰਿਤਸਰ 14 ਅਗਸਤ (ਸੋਨੂੰ ਨਰੂਲਾ/ਮਧੂਸਾਰ ਬਿਊਰੋ ) -ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਪ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਿਆਦੀਆਂ ਵੱਲੋਂ ਸਰਹੱਦੀ ਪਿੰਡ ਅਵਾਨ ਲੱਖਾ ਸਿੰਘ ਵਿਖੇ ਵਿਖੇ ਧੰਨਵਾਦੀ ਦੌਰੇ ਕਰਦਿਆ ਕਿਹਾ ਕਿ ਪੰਜਾਬ ਵਿੱਚ ਬਣੀ ਆਪ ਦੀ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਇਕ ਇਕ ਵਾਅਦੇ ਪੂਰੇ ਕੀਤੇ ਜਾਣਗੇ।ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਸਮੂਹ ਮਸੀਹੀ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕੇ ਤੇ ਹੀ ਹੱਲ ਕੀਤਾ ਬਾਕੀ ਰਹਿੰਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਬਲਾਕ ਸੰਮਤੀ ਮੈਂਬਰ ਤੇ ਪੰਚਾਇਤ ਮੈਂਬਰ ਅਲਿਆਸ ਮਸੀਹ ‘ਤੇ ਹੋਰਨਾਂ ਵੱਲੋਂ ਮਿਆਦੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਲਾਕ ਸੰਮਤੀ ਮੈਂਬਰ ਅਤੇ ਪੰਚਾਇਤ ਮੈਂਬਰ ਅਲਿਆਸ ਮਸੀਹ,ਵਿਕਟਰ ਮਸੀਹ, ਮਾਨ ਗਿੱਲ, ਬਿੱਟਾ ਮਸੀਹ,ਸਤਪਾਲ ਮਸੀਹ,ਕਸ਼ਮੀਰ ਮਸੀਹ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਮੈਬਰ, ਅਤੇ ਪਿੰਡ ਦਾ ਸਮੂਹ ਇਸਾਈ ਭਾਈਚਾਰਾ ਹਾਜ਼ਰ ਸਨ।

