ਸੁਰਜੀਤ ਸਿੰਘ ਗੋਰੀਆ ਜਿਲਾ ਸਕੱਤਰ ਤੋਂ ਜਿਲ੍ਹਾ ਪਟਿਆਲਾ ਬਹੁਜਨ ਸਮਾਜ ਪਾਰਟੀ ਦੇ ਮੀਤ ਪ੍ਰਧਾਨ ਬਣੇ।
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਸ਼੍ਰੀ ਜਸਵੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਅਜੀਤ ਸਿੰਘ ਭੈਣੀ ਇੰਚਾਰਜ ਪੰਜਾਬ ਨੇ ਸ਼੍ਰੀ ਸੁਰਜੀਤ ਸਿੰਘ ਗੋਰੀਆ ਨੂੰ ਪਾਰਟੀ ਪ੍ਰਤੀ ਇਹਨਾ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਸ਼੍ਰੀ ਸੁਰਜੀਤ ਸਿੰਘ ਗੋਰੀਆ ਨੂੰ ਜਿਲਾ ਪਟਿਆਲਾ ਬਹੁਜਨ ਸਮਾਜ ਪਾਰਟੀ ਦਾ ਮੀਤ ਪ੍ਰਧਾਨ ਜਲੰਧਰ ਮੁੱਖ ਦਫ਼ਤਰ ਵਿੱਖੇ ਸ਼੍ਰੀ ਬਲਦੇਵ ਸਿੰਘ ਮਹਿਰਾ ਵਾਈਸ ਪ੍ਰਧਾਨ ਪੰਜਾਬ ਸ੍ਰੀ ਜੋਗਾ ਸਿੰਘ ਪਨੋਦੀਆਂ ਜਨਰਲ ਸਕੱਤਰ ਪੰਜਾਬ, ਸ਼੍ਰੀ ਕੇਸਰ ਸਿੰਘ ਜਿਲਾ ਪਰਧਾਨ ਪਟਿਆਲਾ ਦੀ ਰਹਿਨਮਾਈ ਹੇਠ ਸਿਰੋਪਾ ਪਾਕੇ ਸੁਰਜੀਤ ਸਿੰਘ ਗੋਰੀਆ ਨੂੰ ਜਿਲਾ ਪਟਿਆਲਾ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸ਼੍ਰੀ ਰੂਪ ਸਿੰਘ ਬਠੋਈ ,ਸ਼੍ਰੀ ਸੁਰਿੰਦਰ ਕੁਮਾਰ ਤਫਜਲਲਪੁਰਾ,ਬਾਬਾ ਬਲਬੀਰ ਸਿੰਘ ਊਪਲੀ ਸ਼੍ਰੀ ਸੁਨੀਲ ਸ਼ਹਿਰੀ ਪ੍ਰਧਾਨ,ਸ਼੍ਰੀ ਮਤੀ ਕਮਲਪ੍ਰੀਤ ਸੁਨੀਤਾ ਲੇਡੀ ਵਿੰਗ ਪ੍ਰਧਾਨ ਪਟਿਆਲਾ,ਮਨਜੀਤ ਕੌਰ ਤੇ ਦਰਸ਼ਨ ਸਿੰਘ ਮਵੀ ਹਾਜਰ ਸਨ।

