ਪਟਿਆਲਾ

ਚੋਥਾ ਦਰਜਾ ਤੇ ਕੱਚੇ ਮੁਲਾਜਮਾਂ ਨੇ ਵਿੱਤ ਮੰਤਰੀ ਨੂੰ ਵਾਅਦੇ ਚੇਤੇ ਕਰਵਾਉਣ ਲਈ ਅਜ਼ਾਦੀ ਦਿਹਾੜੇ ਤੇ ਰੋਹ ਭਰਪੂਰ ਕੀਤਾ ਝੰਡਾ ਮਾਰਚ ?

ਪਟਿਆਲਾ 16 ਅਗਸਤ (ਰਮਨਦੀਪ/ਮਧੂਸਾਰ ਬਿਊਰੋ) : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਚੋਥਾ ਦਰਜਾ, ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਸਮੇਤ ਪਾਰਟ ਟਾਇਮ ਕਰਮਚਾਰੀਆਂ ਨੇ ਦੇਸ਼ ਦੇ “75ਵੇਂ ਅਜ਼ਾਦੀ ਦਿਹਾੜੇ” ਤੇ “ਕੌਮੀ ਝੰਡੇ” ਨੂੰ ਸਲਾਮੀ ਦੇਣ ਉਪਰੰਤ ਇੱਥੇ ਪੋਲੋ ਗਰਾਉਂਡ ਵਿਖੇ ਅਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਪਹੁੰਚੇ ਵਿੱਤ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾ ਨੂੰ ਮੁਲਾਜਮਾਂ, ਪੈਨਸ਼ਨਰਾਂ, ਡੇਲੀਵੇਜਿਜ਼, ਵਰਕਚਾਰਜ, ਟੈਂਪਰੇਰੀ, ਕੰਟਰੈਕਟ, ਆਊਟ ਸੋਰਸ ਸਮੇਤ ਪਾਰਟ ਟਾਇਮ ਮੁਲਾਜਮਾਂ ਦੀਆਂ ਮੰਗਾਂ ਤੇ ਸੇਵਾਵਾਂ ਰੈਗੂਲਰ ਕਰਵਾਉਣ ਅਤੇ “ਵਾਅਦਿਆਂ-ਦਾ-ਖਿਆਲ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰੋ” ਸਮੇਤ ਸਿਹਤ ਵਿਭਾਗ, ਜੰਗਲਾਤ, ਜੰਗਲੀਜੀਵ ਤੇ ਜੰਗਲਾਤ ਨਿਗਮ ਦੇ ਕੱਚੇ ਮੁਲਾਜਮਾਂ ਨੂੰ ਮਾਰਚ ਮਹੀਨੇ ਤੋਂ ਤਨਖਾਹਾਂ ਨਸੀਬ ਨਾ ਹੋਣ ਦਾ ਮੈਮੋਰੰਡਮ ਦੇਣ ਲਈ ਰਾਜਪੁਰਾ ਕਾਲੋਨੀ ਤੋਂ ਤਿਰੰਗੇ, ਲਾਲ ਅਤੇ ਕਾਲੇ ਝੰਡਿਆਂ ਨਾਲ ਰੋਸ ਮਾਰਚ ਪੋਲੋ ਗਰਾਉਂਡ ਵਲ ਸ਼ੁਰੂ ਕੀਤਾ ਤਾਂ ਭਾਰੀ ਪੁਲਿਸ ਫੋਰਸ ਨੇ ਮਾਰਚ ਨੂੰ ਬਸ ਸਟੈਂਡ ਚੋਂਕ ਵਿੱਚ ਰੋਕ ਲਿਆ ਇਸ ਤੇ ਰੋਸ ਵਿੱਚ ਆਏ ਮੁਲਾਜਮਾਂ ਨੇ ਆਵਾਜਾਈ ਨੂੰ ਮੁਕੰਮਲ ਠੱਪ ਕਰਕੇ ਕੇਂਦਰ ਸਰਕਾਰ ਸਮੇਤ ਪੰਜਾਬ ਸਰਕਾਰ ਦਾ ਜੋਰਦਾਰ ਪਿੱਟ ਸਿਆਪਾ ਸ਼ੁਰੂ ਕਰ ਦਿੱਤਾ। ਇਸ ਮੌਕੇ ਤੇ ਤਹਿਸੀਲਦਾਰ ਨੇ ਪਹੁੰਚਕੇ ਇਸ ਭਰੋਸੇ ਨਾਲ ਕਿ ਉਹਨਾਂ ਦੀ ਮੀਟਿੰਗ ਵਿੱਤ ਮੰਤਰੀ ਨਾਲ ਕਰਵਾਈ ਜਾਵੇਗੀ ਮੰਗਾਂ ਦਾ ਮੈਮੋਰੰਡਮ ਪ੍ਰਾਪਤ ਕੀਤਾ।

ਝੰਡਾ ਮਾਰਚ ਦੀ ਅਗਵਾਈ ਕਰ ਰਹੇ ਮੁਲਾਜਮ ਆਗੂ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ ਰਾਹੀ, ਰਾਮ ਲਾਲ ਰਾਮਾ, ਪ੍ਰਿਤਮ ਚੰਦ ਠਾਕੁਰ, ਗੁਰਦਸ਼ਨ ਸਿੰਘ, ਨਾਰੰਗ ਸਿੰਘ, ਸੁਰਜ ਪਾਲ ਯਾਦਵ, ਰਾਮ ਕਿਸ਼ਨ ਨੇ ਅੱਜ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਭਾਵੇਂ ਕਿ ਵਿੱਤ ਮੰਤਰੀ ਇੱਕ ਦਿਨ ਪਹਿਲਾ ਪਟਿਆਲਾ ਪੁੱਜ ਗਏ ਸਨ ਪਰੰਤੂ ਇਹਨਾਂ ਨੇ ਮੁਲਾਜਮਾਂ ਦੇ ਡੈਪੂਟੇਸ਼ਨਾਂ ਨੂੰ ਮਿਲਣ ਤੋਂ ਦੂਰੀ ਰੱਖੀ, ਜਿਸ ਕਰਕੇ ਮੁਲਾਜਮਾਂ ਨੂੰ ਝੰਡਾ ਮਾਰਚ ਕਰਕੇ ਆਪਣਾ ਰੋਸ ਪੰਜਾਬ ਸਰਕਾਰ ਵਿਰੁੱਧ ਪ੍ਰਗਟ ਕੀਤਾ ਗਿਆ। ਇਹਨਾਂ ਆਗੂਆਂ ਨੇ ਦੋਸ਼ ਲਾਇਆ ਕਿ ਅਜ਼ਾਦੀ ਅਸਲ ਮਾਇਨਿਆ ਵਿੱਚ ਨਹੀਂ ਆਈ। ਜਿਸ ਦੀ ਕਾਮਨਾ ਸ਼ਹੀਦੇ ਆਜਮ ਸ੍ਰ. ਭਗਤ ਸਿੰਘ ਨੇ ਕੀਤੀ ਸੀ। ਆਪ ਸਰਕਾਰ ਇਸ ਦਿਹਾੜੇ ਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਸਮੇਤ 2004 ਦੀ ਪੈਨਸ਼ਨ ਬਹਾਲੀ ਅਤੇ ਪੰਜ ਪੰਜ ਮਹੀਨੇ ਤੋਂ ਤਨਖਾਹਾਂ ਜਾਰੀ ਕਰਨ ਸਮੇਤ ਮਹਿੰਗਾਈ ਭੱਤੇ ਅਤੇ ਵੇਤਨ ਕਮਿਸ਼ਨ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਨ ਦੇ ਐਲਾਨ ਕਰਨ ਵਿੱਚ ਇਹਨਾਂ ਦੇ ਪਹਿਲੇ ਅਜ਼ਾਦੀ ਦਿਹਾੜੇ ਤੇ ਨਾਕਾਮ ਹੋਈ ਹੈ। ਭਾਵੇਂ ਕਿ ਮੁਹੱਲਾ ਕਲੀਨਿਕ ਦੀ ਗੱਲ ਕੀਤੀ ਗਈ ਪਰੰਤੂ ਮੌਜੂਦਾ ਹਸਪਤਾਲ ਵਿੱਚ 45 ਫੀਸਦੀ ਪੈਰਾ ਮੈਡੀਕਲ ਸਮੇਤ ਚੋਥਾ ਦਰਜਾ ਸਮੇਤ ਸਫਾਈ ਸੇਵਕ ਪਹਿਲਾਂ ਹੀ ਘਟ ਹਨ ਅਤੇ ਇਹਨਾਂ ਵਿੱਚ ਕੰਮ ਕਰ ਰਹੇ ਕੱਚੇ ਕਰਮੀਆਂ ਨੂੰ ਚਾਰ ਚਾਰ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਝੰਡਾ ਮਾਰਚ ਵਿੱਚ ਹੋਰ ਜੋ ਆਗੂ ਸ਼ਾਮਲ ਸਨ ਉਹਨਾਂ ਵਿੱਚ ਅਸ਼ੋਕ ਕੁਮਾਰ ਬਿੱਟੂ, ਦਰਸੀ ਕਾਂਤ, ਉਂਕਾਰ ਸਿੰਘ ਦਮਨ, ਜਸਪਾਲ ਮੇਹਰਾ, ਪਰਵੀਨ ਕੁਮਾਰ, ਬਲਬੀਰ ਸਿੰਘ, ਤਰਲੋਚਨ ਗਿਰ, ਬੰਸੀ ਲਾਲ, ਬਲਵਿੰਦਰ ਨਾਭਾ, ਸੁਖਦੇਵ ਝੰਡੀ, ਸ਼ਿਵ ਚਰਨ, ਸੁਨੀਲ ਦੱਤ, ਕਾਕਾ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਅਮਰਨਾਥ ਨਰੜੂ, ਸ਼ਾਮ ਸਿੰਘ, ਮੇਘ ਰਾਜ, ਅਨਿਲ ਗਾਗਟ, ਅਜੈ ਸਿੱਪਾ, ਤਰਲੋਚਨ ਮੰਡੋਲੀ, ਦਰਸ਼ਨ ਮਲੇਵਾਲ, ਸ਼ਾਮ ਸਿੰਘ, ਰਤਨ ਸਿੰਘ, ਸਤਿਆਨਰਾਇਣ ਗੋਨੀ, ਚੰਦਰ ਭਾਨ, ਗੁਰਮੇਲ ਬੰਮਣਾ, ਹਰਬੰਸ ਸਿੰਘ, ਸੁਭਾਸ਼, ਲਖਵਿੰਦਰ ਸਿੰਘ, ਜਸਵੰਤ ਸਿੰਘ, ਲਛਮੀ ਨਰੈਣ ਆਦਿ ਹਾਜਰ ਸਨ।

Leave a Reply

Your email address will not be published. Required fields are marked *