ਪਟਿਆਲਾ

ਨਵੇਂ ਕੋਰਸ ਦੀ ਕਰਵਾਈ ਦਾਖਲਾ ਇੰਟਰਵਿਊ

ਬਹਾਦਰਗੜ੍ਹ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ’ (ਪਟਿਆਲਾ) ਵਿਖੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਿਹਗੜ੍ਹ ਸਾਹਿਬ’ ਰਾਹੀਂ ਦੋ ਵਿਲੱਖਣ ਕੋਰਸ ‘ ਬੈਚੁਲਰ ਆਫ਼ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ)’ ਅਤੇ ‘ਬੈਚੁਲਰ ਆਫ਼ ਆਰਟਸ (ਆਨਰਜ਼) ਇਨ ਗੁਰਮੁਖੀ ਐਜੂਕੇਸ਼ਨ’ ਸ਼ੁਰੂ ਕੀਤੇ ਗਏ ਹਨ। ਅਕਾਦਮਿਕ ਜਗਤ ਵਿਚ ਦੋਹਾਂ ਕੋਰਸਾਂ ਦਾ ਪ੍ਰਵੇਸ਼ ਸਲਾਹੁਣਯੋਗ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਦੇ ਅਨੁਸਾਰੀ ਹੈ। ਇਨ੍ਹਾਂ ਕੋਰਸਾਂ ਨਾਲ ਗੁਰਦੁਆਰਾ ਪ੍ਰਬੰਧ ਲਈ ਉਤਮ ਦਰਜੇ ਦੇ ਪ੍ਰਬੰਧਕ ਅਤੇ ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਅਧਿਆਪਕ ਮਿਲਣਗੇ।

ਜ਼ਿਕਰਯੋਗ ਹੈ ਕਿ ਗੁਰਦੁਆਰਾ ਮੈਨੇਜਮੈਂਟ ਲਈ ਇੱਕ ਵਿਦਿਆਰਥੀ ਤਖਤ ਸ੍ਰੀ ਪਟਨਾ ਸਾਹਿਬ ਤੋਂ 60 ਕਿਲੋਮੀਟਰ ਦੂਰ ਪੈਂਦੇ ਪਿੰਡ ਤੋਂ ਪੁੱਜਾ ਇਸੇ ਤਰ੍ਹਾਂ ਇੱਕ ਲੜਕੀ ਬੀਬੀ ਸਿਮਰਨ ਕੌਰ ਨੇ ਝਾਰਖੰਡ ਰਾਜ ਤੋਂ ਆਨਲਾਈਨ ਵਿਧੀ ਰਾਹੀਂ ਹਿੱਸਾ ਲਿਆ। ਇਨ੍ਹਾਂ ਤੋਂ ਇਲਾਵਾ ਵੱਖ ਵੱਖ ਥਾਵਾਂ ਤੋਂ ਸਿਖਿਆਰਥੀ ਇੰਸਟੀਚਿਊਟ ਵਿਖੇ ਪਹੁੰਚੇ। ਨਵੇਂ ਦਾਖ਼ਲਿਆਂ ਦਾ ਸਿਖਿਆਰਥੀਆਂ ਦੇ ਮਨ ਵਿੱਚ ਬਹੁਤ ਉਤਸ਼ਾਹ ਸੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਜਰਨੈਲ ਸਿੰਘ ਜੀ ਕਰਤਾਰਪੁਰ ਅਤੇ ਬੀਬੀ ਹਰਜਿੰਦਰ ਕੌਰ ਜੀ ਚੰਡੀਗੜ੍ਹ, ਡਾ. ਬ੍ਰਿਜਪਾਲ ਸਿੰਘ ਜੀ ਰਿਟਾਇਰਡ ਪ੍ਰੋਫ਼ੈਸਰ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਸਟ੍ਰੇਸ਼ਨ, ਮਸੂਰੀ, ਡਾ.ਪ੍ਰਿਤਪਾਲ ਸਿੰਘ ਜੀ ਵਾਈਸ ਚਾਂਸਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਹਿਗੜ੍ਹ ਸਾਹਿਬ, ਡਾ. ਗੁਰਮੇਲ ਸਿੰਘ ਸਹਾਇਕ ਪ੍ਰੋਫ਼ੈਸਰ, ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ. ਬਲਵਿੰਦਰ ਸਿੰਘ ਜੀ ਕਾਹਲਵਾਂ, ਸਕੱਤਰ ਧਰਮ ਪ੍ਰਚਾਰ ਕਮੇਟੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਡਾ. ਚਮਕੌਰ ਸਿੰਘ ਜੀ, ਡਾਇਰੈਕਟਰ ਹਾਜ਼ਰ ਸਨ।

Leave a Reply

Your email address will not be published. Required fields are marked *