ਪਟਿਆਲਾ

ਸ੍ਰੀਮਤੀ ਕਮਲਪ੍ਰੀਤ ਸੁਨੀਤਾ ਲੇਡੀ ਵਿੰਗ ਜਿਲ੍ਹਾ ਪਟਿਆਲਾ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਬਣੇ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੀ ਜਸਵੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਅਜੀਤ ਸਿੰਘ ਭੈਣੀ ਇੰਚਾਰਜ ਪੰਜਾਬ ਨੇ ਸ਼੍ਰੀਮਤੀ ਕਮਲਪ੍ਰੀਤ ਸੁਨੀਤਾ ਨੂੰ ਪਾਰਟੀ ਪ੍ਰਤੀ ਇਹਨਾ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਸ਼੍ਰੀਮਤੀ ਕਮਲਪ੍ਰੀਤ ਸੁਨੀਤਾ ਨੂੰ ਜਿਲ੍ਹਾ ਪਟਿਆਲਾ ਬਹੁਜਨ ਸਮਾਜ ਪਾਰਟੀ ਦਾ ਲੇਡੀ ਵਿੰਗ ਦਾ ਪ੍ਰਧਾਨ ਜਲੰਧਰ ਮੁੱਖ ਦਫ਼ਤਰ ਵਿੱਖੇ ਸ਼੍ਰੀ ਬਲਦੇਵ ਸਿੰਘ ਮਹਿਰਾ ਵਾਈਸ ਪ੍ਰਧਾਨ ਪੰਜਾਬ ਸ੍ਰੀ ਜੋਗਾ ਸਿੰਘ ਪਨੌਦੀਆਂ ਜਨਰਲ ਸਕੱਤਰ ਪੰਜਾਬ,

ਸ਼੍ਰੀ ਕੇਸਰ ਸਿੰਘ ਬਖਸ਼ੀਵਾਲਾ ਜਿਲਾ ਪਰਧਾਨ ਪਟਿਆਲਾ ਦੀ ਰਹਿਨਮਾਈ ਹੇਠ ਸਿਰੋਪਾ ਪਾਕੇ ਸ੍ਰੀਮਤੀ ਕਲਮਪ੍ਰੀਤ ਸੁਨੀਤਾ ਨੂੰ ਜਿਲ੍ਹਾ ਪਟਿਆਲਾ ਦਾ ਲੇਡੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸ੍ਰੀ ਸੁਰਜੀਤ ਸਿੰਘ ਗੋਰੀਆ ਜਿਲ੍ਹਾ ਸਕੱਤਰ, ਸ੍ਰੀ ਰੂਪ ਸਿੰਘ ਬਠੋਈ ਜਿਲ੍ਹਾ ਸਕੱਤਰ, ਸ਼੍ਰੀ ਸੁਰਿੰਦਰ ਕੁਮਾਰ ਤਫੱਜਲਪੁਰਾ ਇਨਚਾਰਜ ਦਿਹਾਤੀ, ਬਾਬਾ ਬਲਬੀਰ ਸਿੰਘ ਉਪਲੀ ਸੀਨੀਅਰ ਮੈਂਬਰ, ਸ਼੍ਰੀ ਸੁਨੀਲ ਸ਼ਹਿਰੀ ਪ੍ਰਧਾਨ, ਸ੍ਰੀਮਤੀ ਮਨਜੀਤ ਕੌਰ ਤੇ ਦਰਸ਼ਨ ਸਿੰਘ ਮਵੀ ਹਾਜਰ ਸਨ।

Leave a Reply

Your email address will not be published. Required fields are marked *