ਪਿੰਡ ਲਾਡਪੁਰ ਤੇ ਮੁਹੱਲਾ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਨਜਾਇਜ਼ ਸ਼ਰਾਬ ਠੇਕਾ ਨਹੀਂ ਖੁੱਲਣ ਦੇਵਾਂਗੇ:— ਰਾਜੂ ਖੰਨਾ।
ਪਿੰਡ ਤੇ ਮੁਹੱਲਾ ਵਾਸੀਆਂ ਵੱਲੋਂ ਸ਼ਰਾਬ ਠੇਕਾ ਖੋਲਣ ਤੇ ਜ਼ਬਰਦਸਤ ਵਿਰੋਧ, ਰਾਜੂ ਖੰਨਾ ਨੇ ਪੁੱਜ ਕੇ ਲੋਕਾਂ ਦੀ ਸਮੱਸਿਆ ਸੁਣੀ।
ਜਲਦ ਐਸ ਡੀ ਐਮ,ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਨੂੰ ਮਿਲਣ ਦਾ ਦਿੱਤਾ ਭਰੋਸਾ।
ਮੰਡੀਗੌਬਿੰਦਗੜ, 21 ਅਗਸਤ (ਮਧੂਸਾਰ ਬਿਊਰੋ) ਮੰਡੀਗੌਬਿੰਦਗੜ ਦੇ ਨਜ਼ਦੀਕ ਪਿੰਡ ਲਾਡਪੁਰ ਤੇ ਨਾਲ ਲਗਦੀ ਕਾਲੋਨੀ ਦੇ ਮੁਹੱਲਾ ਨਿਵਾਸੀਆਂ ਵੱਲੋਂ ਨਜਾਇਜ਼ ਤੌਰ ਤੇ ਖੋਲੇ ਗਏ ਸ਼ਰਾਬ ਦੇ ਠੇਕੇ ਦਾ ਜਿਥੇ ਪਿਛਲੇ ਦਿਨੀਂ ਜ਼ਬਰਦਸਤ ਵਿਰੋਧ ਕਰਕੇ ਠੇਕਾ ਤਾ ਬੰਦ ਕਰਵਾ ਦਿੱਤਾ ਗਿਆ ਸੀ।ਪਰ ਸਬੰਧਿਤ ਠੇਕੇਦਾਰ ਵੱਲੋਂ ਠੇਕੇ ਨੂੰ ਕਾਨੂੰਨ ਅਨੁਸਾਰ ਸਹੀ ਦੱਸਦੇ ਹੋਏ ਅੱਜ ਫਿਰ ਠੇਕਾ ਖੋਲਣ ਦੀ ਕੋਸ਼ਿਸ਼ ਕੀਤੀ ਗਈ ਸੀ।ਜਿਸ ਤੇ ਪਿੰਡ ਲਾਡਪੁਰ ਤੇ ਮੁਹੱਲਾ ਨਿਵਾਸੀਆਂ ਵੱਲੋਂ ਤੁਰੰਤ ਇੱਕਠੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅੱਗੇ ਇਸ ਸ਼ਰਾਬ ਦੇ ਨਜਾਇਜ਼ ਖੋਲੇ ਗਏ ਠੇਕੇ ਦੀ ਗੱਲ ਰੱਖੀ ਤਾ ਰਾਜੂ ਖੰਨਾ ਤੁਰੰਤ ਸ਼ਰਾਬ ਠੇਕਾ ਅੱਗੇ ਪੁੱਜੇ ਜਿਥੇ ਠੇਕੇ ਦਾ ਵਿਰੋਧ ਕਰਨ ਵਾਲੀਆਂ ਦੀ ਵੱਡੀ ਭੀੜ ਸੀ ਜਿਸ ਵਿੱਚ ਔਰਤਾਂ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਹੋਏ ਇਥੋਂ ਠੇਕੇ ਨੂੰ ਚੁੱਕਣ ਦੀ ਗੱਲ ਆਖੀ ਗਈ। ਇਸ ਮੌਕੇ ਤੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਲਾਡਪੁਰ ਤੇ ਠੇਕੇ ਨਜ਼ਦੀਕ ਮਹੁੱਲਾ ਨਿਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਇਹ ਸ਼ਰਾਬ ਦਾ ਠੇਕਾ ਖੋਲ ਦਿੱਤਾ ਗਿਆ ਹੈ। ਇਸ ਠੇਕੇ ਦੇ ਰਸਤੇ ਉੱਪਰ ਘੁੱਲਣ ਕਾਰਨ ਜਿਥੇ ਧੀਆਂ ਭੈਣਾਂ ਦਾ ਲੰਘਣਾਂ ਵਧੇਰੇ ਮੁਸ਼ਕਿਲ ਹੋਇਆਂ ਪਿਆ ਹੈ।
ਉਥੇ ਸ਼ਰਾਬ ਦੇ ਨਸ਼ੇ ਵੱਡੀ ਗਿਣਤੀ ਵਿਆਕਤੀ ਕ ਇਹ ਮੁਹੱਲਾ ਤੇ ਕਾਲੋਨੀ ਵਿੱਚ ਅਪਣੇ ਪਰਿਵਾਰਾਂ ਨਾਲ ਲੜਾਈ ਝਗੜਾ ਵੀ ਕਰ ਰਹੇ ਹਨ। ਜਿਸ ਕਾਰਨ ਇਸ ਸ਼ਰਾਬ ਦੇ ਨਜਾਇਜ਼ ਰੱਖੇ ਠੇਕੇ ਦਾ ਵਿਰੋਧ ਹੋ ਰਿਹਾ ਹੈ। ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਪਿੰਡ ਲਾਡਪੁਰ ਤੇ ਮੁਹੱਲਾ ਨਿਵਾਸੀਆਂ ਵੱਲੋਂ ਇਸ ਰੱਖੇ ਨਜਾਇਜ਼ ਠੇਕੇ ਦੀ ਲਿਖਤੀ ਸਿਕਾਇਤ ਹਲਕਾ ਵਿਧਾਇਕ,ਥਾਣਾ ਮੰਡੀਗੌਬਿੰਦਗੜ ਤੇ ਆਬਕਾਰੀ ਵਿਭਾਗ ਨੂੰ ਦਿੱਤੀ ਗਈ ਸੀ।ਪਰ ਅਜੇ ਤੱਕ ਇਸ ਸ਼ਰਾਬ ਦੇ ਠੇਕੇ ਨੂੰ ਚੁਕਵਾਉਣ ਲਈ ਕੋਈ ਵੀ ਯਤਨ ਨਹੀ ਕੀਤਾਂ ਗਿਆ। ਜਿਸ ਲਈ ਇਹ ਮਾਮਲਾ ਪਿੰਡ ਲਾਡਪੁਰ ਤੇ ਮੁਹੱਲਾ ਨਿਵਾਸੀਆਂ ਦੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤੇ ਮੇਰੇ ਵੱਲੋਂ ਅੱਜ ਇੱਥੇ ਪੁੱਜ ਕੇ ਲੋਕਾਂ ਦੀ ਸ਼ਰਾਬ ਦਾ ਠੇਕਾ ਖੁੱਲਣ ਦੀ ਸਮੱਸਿਆ ਸੁਣੀ ਗਈ ਹੈ।ਜੋ ਕਿ ਗੰਭੀਰ ਸਮੱਸਿਆ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਿੰਡ ਵਾਸੀਆਂ ਤੇ ਮੁਹੱਲਾ ਨਿਵਾਸੀਆਂ ਨੂੰ ਨਾਲ ਲੈਕੇ ਨਜਾਇਜ਼ ਸ਼ਰਾਬ ਠੇਕਾ ਚੁਕਵਾਉਣ ਲਈ ਐਸ ਡੀ ਐਮ ਅਮਲੋਹ ਤੇ ਸਬੰਧਿਤ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਤਾ ਜੋ ਆਮ ਲੋਕਾਂ ਦੀ ਸਮੱਸਿਆ ਦਾ ਹੱਲ ਹੋ ਸਕੇ। ਰਾਜੂ ਖੰਨਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਲੋਕਾਂ ਦੀ ਸਿਹਮਤੀ ਤੋਂ ਬਿਨਾਂ ਖੋਲੇ ਗਏ ਇਸ ਸ਼ਰਾਬ ਦੇ ਠੇਕੇ ਨੂੰ ਨਾ ਚੁਕਵਾਇਆ ਗਿਆ ਤਾ ਲੋਕਾਂ ਦੇ ਸਹਿਯੋਗ ਨਾਲ ਠੇਕੇ ਅੱਗੇ ਪ੍ਰਦਰਸ਼ਨ ਧਰਨਾ ਲਗਾ ਦਿੱਤਾ ਜਾਵੇਗਾ। ਇਸ ਮੌਕੇ ਤੇ ਉਹਨਾਂ ਨਾਲ ਸੀਨੀਅਰ ਆਗੂ ਫੋਰਮੈਨ ਬਲਵੀਰ ਸਿੰਘ ਸਿੱਧੂ, ਸੀਨੀਅਰ ਆਗੂ ਜਸਪਾਲ ਸਿੰਘ ਢਿੱਲੋਂ ਲਾਡਪੁਰ,ਯੂਥ ਆਗੂ ਸਿਵਕਾਤ ਤਿਵਾੜੀ,ਬੀਬੀ ਸੁਖਵਿੰਦਰ ਕੌਰ ਸੁੱਖੀ, ਸੀਨੀਅਰ ਯੂਥ ਆਗੂ ਭਗਵਾਨ ਸਿੰਘ ਹੈਪੀ ਟਿੱਬੀ,ਅਮਨ ਲਾਡਪੁਰ,ਪੱਪੂਪਾਲ ਲਾਡਪੁਰ, ਅਮਰਜੀਤ ਸਿੰਘ ਲਾਡਪੁਰ, ਗੁਰਪ੍ਰੀਤ ਸਿੰਘ ਨੋਨੀ, ਰਣਧੀਰ ਸਿੰਘ ਧੀਰਾ, ਹਰਜੀਤ ਸਿੰਘ ਸੋਨੂੰ,ਮੀਰਾ ਦੇਵੀ,ਪੁਨੀਤਾ ਦੇਵੀ,ਪੂਜਾ ਰਾਣੀ,ਮੁਨੀਸ ਗੁਪਤਾ,ਵਿੱਕੀ ਸਾਇਨ,ਰਾਜਨ ਸ਼ਰਮਾ,ਬਿੰਦੂ ਦੇਵੀ, ਯੂਥ ਆਗੂ ਯਸ਼ ਵਰਮਾ,ਰਿੰਕੂ ਮੰਡੀ,ਬੇਬੀ ਮੰਡੀ,ਆਰਤੀ ਲਾਡਪੁਰ,ਮੰਜੂ ਰਾਣੀ,ਲੱਖੀ ਔਜਲਾ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋ ਇਲਾਵਾ ਗੁਰੂ ਤੇਗ ਬਹਾਦਰ ਕਾਲੋਨੀ ਤੇ ਪਿੰਡ ਲਾਡਪੁਰ ਤੇ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

