ਪੁਲਿਸ ਕਮਿਸ਼ਨਰ ਅੰਮ੍ਰਿਤਸਰ ਜਨਤਾ ਪ੍ਰਤੀ ਰਵਈਆ ਸੁਧਾਰਨ^ ਗਿੱਲ
ਅੰਮ੍ਰਿਤਸਰ ( ਸੁਖਬੀਰ ਸਿੰਘ/ਮਧੂਸਾਰ ਬਿਊਰੋ) )^ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੇ ਬੜੇ ਚਾਵਾਂ ਨਾਲ ਅਤੇ ਰਵਾਈਤੀ ਪਾਰਟੀਆਂ ਨੂੰ ਦਰ ਕਿਨਾਰਾ ਕਰਕੇ ਵੱਡੇ ਬਹੁ ਮੱਤ ਨਾਲ ਸੱਤਾ ਵਿੱਚ ਲਿਆਂਦੀ ਸੀ ਅਤੇ ਇਸ ਆਮ ਆਦਮੀ ਪਾਰਟੀ ਦੇ ਆਗੂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਸਾਡੀ ਸਰਕਾਰ ਬਣਾਉ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਆਮ ਵਿਅਕਤੀ ਦੀ ਖੱਜਲ ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਪਰ ਹੋ ਸਭ ਕੁਝ ਇਸ ਦੇ ਉਲਟ ਕਿਹਾ ਹੈ ਜਿਸ ਦੀ ਮਿਸਾਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਤੋ ਮਿਲਦੀ ਹੈ। ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਦੱਖਣੀ ਦੇ ਇਨਚਾਰਜ ਸ ਤਲਬੀਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸ: ਗਿੱਲ ਨੇ ਕਿਹਾ ਕਿ ਅੱਜ ਜਦੋਂ ਲੋਕਾਂ ਦੀ ਹੇਠਲੇ ਪੁਲਿਸ ਅਧਿਕਾਰੀ ਇਨਸਾਫ ਨਹੀਂ ਦਿੰਦੇ ਤਾਂ ਲੋਕਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਆਪਣਾ ਪੱਖ ਰੱਖੇ ਪਰ ਅੱਜ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਬਜਾਏ ਲੋਕਾਂ ਦੀ ਖੱਜਲ ਖੁਆਰੀ ਦਾ ਅੱਡਾ ਬਣਿਆ ਹੋਇਆ ਹੈ।
\ਉਨ੍ਹਾਂ ਕਿਹਾ ਕਿ ਅੱਜ ਜਦੋਂ ਦੁੱਖੀ ਲੋਕ ਇਨਸਾਫ ਲੈਣ ਲਈ ਪੁਲਿਸ ਕਮਿਸ਼ਨਰ ਦੇ ਦਫ਼ਤਰ ਜਾਂਦੇ ਹਨ ਤਾਂ ਉੱਨਾ ਦੇ ਹੱਥ ਸਿਰਫ਼ ਨਿਰਾਸ਼ਾ ਹੀ ਲੱਗਦੀ ਹੈ ਕਿਉਂਕਿ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਨਾ ਤੇ ਲੋਕਾਂ ਦੇ ਬੈਠਣ ਨੂੰ ਢੰਗ ਦੀ ਜਗ੍ਹਾ ਹੈ ਅਤੇ ਨਾ ਹੀ ਪੀਣ ਨੂੰ ਪਾਣੀ। ਉੱਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿੱਤ ਦਿਨੀਂ ਇਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਸਾਰੇ ਸਰਕਾਰੀ ਅਫਸਰ 9 ਵਜੇ ਦਫ਼ਤਰ ਹਾਜਰ ਹੁੰਦੇ ਹਨ ਅਤੇ ਇਕ ਵਿਅਕਤੀ ਦੀ ਦੁੱਖ ਤਕਲੀਫ਼ ਸੁਣ ਕਿ ਮੌਕੇ ਤੇ ਹੱਲ ਕਰਦੇ ਹਨ ਪਰ ਅੱਜ ਜਦੋਂ ਮੈ ਖ਼ੁਦ ਪੁਲਿਸ ਕਮਿਸ਼ਨਰ ਦੇ ਦਫ਼ਤਰ ਗਿਆ ਤਾਂ ਉਹ ਸਵੇਰੇ 10:15 ਵਜੇ ਦਫ਼ਤਰ ਅਤੇ ਅਤੇ 11:30 ਵਜੇ ਤੱਕ ਵੀ ਵਿਅਕਤੀ ਨੂੰ ਨਹੀਂ ਮਿਲੇ। ਸ: ਗਿੱਲ ਨੇ ਅੰਮ੍ਰਿਤਸਰ ਦੇ ਕੈਬਨਿਟ ਮੰਤਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਲ ਧਿਆਨ ਦੇਣ ਤੇ ਪੁਲਿਸ ਦੀਆ ਵਧੀਆ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅੰਮ੍ਰਿਤਸਰ ਦੇ ਲੋਕ ਇਨਸਾਫ ਲੈਣ ਲਈ ਸੜਕਾਂ ਤੇ ਊੱਤਰਨ ਲਈ ਮਜਬੂਰ ਹੋਣਗੇ। ਅਖੀਰ ਵਿੱਚ ਉਨ੍ਹਾਂ ਪੁਲਿਸ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਆਪਣਾ ਲੋਕਾਂ ਪ੍ਰਤੀ ਰਵਈਆ ਠੀਕ ਕਰਨ

