ਪਟਿਆਲਾ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਚ ਓ ਡੀ ਮੋਹਾਲੀ ਦੇ ਖਿਲਾਫ਼ ਰੋਸ ਪ੍ਦਰਸ਼ਨ 30 ਅਗਸਤ ਨੂੰ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੀ ਡਬਲਿਊ ਡੀ ਫੀਲਡ ਐਂਡ ਵਰਕਸਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਚ ਓ ਡੀ ਮੋਹਾਲੀ ਦੇ ਖਿਲਾਫ਼ 30 ਅਗਸਤ ਰੋਸ ਰੈਲੀ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਅਨਿੱਲ ਕੁਮਾਰ ਬਰਨਾਲਾ ਜਨਰਲ ਸਕੱਤਰ, ਗੁਰਬਿੰਦਰ ਸਿੰਘ ਖਮਾਣੋਂ,ਕਿਸ਼ੋਰ ਚੰਦ ਗਾਜ, ਜਸਵੀਰ ਖੋਖਰ, ਹਰਪ੍ਰੀਤ ਗਰੇਵਾਲ, ਦਰਸ਼ਨ ਚੀਮਾ,ਨੇ ਕਿਹਾ ਕਿ ਵਿਭਾਗ ਨਾਲ ਸਬੰਧਿਤ ਫੀਲਡ ਦੇ ਦਰਜਾ -3 ਅਤੇ ਦਰਜਾ -4 ਮੁਲਾਜਮਾਂ ਦੀਆਂ ਮੰਗਾਂ ਕਾਫੀ ਲੰਬੇ ਸਮੇਂ ਤੋਂ ਲਟਕ ਅਵਸਥਾ ਵਿੱਚ ਹਨ।ਇਸ ਦੇ ਸਬੰਧ ਵਿੱਚ ਜਥੇਬੰਦੀ ਮਿਤੀ 14-7-202 ਨੂੰ ਮੰਗਾਂ ਦੇ ਸਬੰਧ ਵਿੱਚ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਮਿਤੀ 19-07-2022 ਨੂੰ ਮੰਤਰੀ ਜੀ ਪੈਨਲ ਮੀਟਿੰਗ ਹੋਈ ਸੀ ਜਿਸ ਵਿੱਚ ਬਹੁਤ ਸਾਰੀਆਂ ਮੰਗਾਂ ਦਾ ਹੱਲ ਕਰਨ ਬਾਰੇ ਵਿਸ਼ਵਾਸ ਦਿਵਾਇਆ ਗਿਆ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ 1 ਮਹੀਨਾ ਬੀਤਣ ਤੋਂ ਬਾਅਦ ਵੀ ਮੁੱਖ ਦਫ਼ਤਰ ਵੱਲੋਂ ਇਕ ਵੀ ਮੰਗ ਦਾ ਹੱਲ ਨਹੀ ਕੀਤਾ ਤੇ ਨਾ ਹੀ ਜਥੇਬੰਦੀ ਨੂੰ ਦੋਨਾਂ ਮੀਟਿੰਗਾਂ ਦੀ ਪ੍ਰੋਸੀਡਿੰਗ ਜਾਰੀ ਨਹੀ ਕੀਤੀ ਗਈ

ਜਿਸ ਕਾਰਨ ਫੀਲਡ ਮੁਲਾਜਮਾਂ ਦੀਆਂ ਬਦਲੀਆਂ ,ਜੀ ਪੀ ਐਫ ਦੇ ਕੇਸ , ਮੈਡੀਕਲ ਬਿਲਾਂ ਦਾ ਭੁਗਤਾਨ, ਦਰਜਾ ਤਿੰਨ ਅਤੇ ਚਾਰ ਦੀਆਂ ਪਦ ਉੱਨਤੀਆਂ, ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਅਤੇ ਹੋਰ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਕਾਰਨ ਫੀਲਡ ਮੁਲਾਜਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਲਈ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਮਿਤੀ 30 ਅਗਸਤ ਨੂੰ ਐਚ ਓ ਡੀ ਜਲ ਸਪਲਾਈ ਤੇ ਸੈਨੀਟੇਸ਼ਨ ਪੰਜਾਬ ਮੋਹਾਲੀ ਦੇ ਖਿਲਾਫ਼ ਭਰਵੀਂ ਰੋਸ ਰੈਲੀ ਕੀਤੀ ਜਾਵੇਗੀ ਇਸ ਦੀ ਤਿਆਰੀ ਸਬੰਧੀ ਸਟੇਟ ਆਗੂਆਂ,ਅਮਰੀਕ ਸਿੰਘ, ਜਤਿੰਦਰ ਸਿੰਘ, ਸੁਖਚੈਨ ਸਿੰਘ , ਸਤਨਾਮ ਸਿੰਘ, ਸੁਖਦੇਵ ਚੰਗਾਲੀਵਾਲਾ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ,ਕਰਮ ਸਿੰਘ ਰੋਪੜ , ਗੁਰਦਰਸ਼ਨ ਸਿੰਘ,ਪੁਸ਼ਪਿੰਦਰ ਕੁਮਾਰ, ਜਗਵਿੰਦਰਪਾਲ ਹਢਿਆਇਆ, ਕੁਲਵੀਰ ਢਾਬਾ,ਗੁਰਮੀਤ ਸਿੰਘ,ਮੱਖਣ ਖਣਗਵਾਲ, ਸੁਖਦੇਵ ਸਿੰਘ ਜਾਜਾ,ਅੰਗਰੇਜ ਸਿੰਘ, ਸਤਿਅਮ ਪ੍ਰਕਾਸ਼, ਰਜਿੰਦਰ ਕੁਮਾਰ ਮਹਿਰਾ,ਪੂਰਨ ਸਿੰਘ ਸੰਧੂ, ਰਾਜਵੀਰ ਭਿੱਖੀ, ਅਮਰਜੀਤ ਕੁਮਾਰ, ਮੋਹਣ ਸਿੰਘ ਪੂਨੀਆ,ਰਣਬੀਰ ਟੂਸੇ, ਰਣਜੀਤ ਸਿੰਘ, ਪ੍ਰੇਮ ਕੁਮਾਰ, ਫੁੰਮਣ ਸਿੰਘ ਕਾਠਗੜ, ਦਰਸ਼ਨ ਸਿੰਘ ਨੰਗਲ, ਕਰਮਾ ਪੂਰੀ ਲਖਵੀਰ ਭਾਗੀਵਾਂਦਰ, ਨਿਰਮਲ ਸਿੰਘ,ਅਲਕਚੰਦ ਸਿੰਘ,ਨੇ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਸੈਕੜੇ ਮੁਲਾਜ਼ਮ ਇਸ ਰੋਸ ਰੈਲੀ ਵਿੱਚ ਸਮੂਲੀਅਤ ਕਰਨਗੇ।

Leave a Reply

Your email address will not be published. Required fields are marked *