ਪਟਿਆਲਾ

ਜੀ.ਐਸ.ਟੀ ਵਿਰੁੱਧ ਜਿਲ੍ਹਾ ਕੈਮਿਸਟ ਐਸੋ: ਨੇ ਕੱਢੀ ਭੜਾਸ

ਪਟਿਆਲਾ 30 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਜਿਲ੍ਹਾ ਪਟਿਆਲਾ ਕੈਮਿਸਟ ਐਸੋ: (ਰਜਿ) ਪਟਿਆਲਾ ਦੀ ਇਕ ਵਿਸ਼ੇਸ ਮੀਟਿੰਗ ਪ੍ਰਧਾਨ ਅਸ਼ੋਕ ਗੋਇਲ ਦੀ ਅਗਵਾਈ ਵਿਚ ਹੋਈ।

ਮੀਟਿੰਗ ਵਿਚ ਜਿਲ੍ਹਾ ਪਟਿਆਲਾ ਦੀਆ ਵੱਖ ਵੱਖ ਯੂਨਿਟਾ ਦੇ ਅਹੁੱਦੇਦਾਰਾ ਅਤੇ ਮੈਂਬਰਾ ਨੇ ਭਾਗ ਲਿਆ।ਇਸ ਮੋਕੇ ਐਸੋ: ਦੇ ਪ੍ਰਧਾਨ ਸ੍ਰੀ ਗੋਇਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੋ 1 ਜੁਲਾਈ ਤੋ ਜੀ.ਐਸ.ਟੀ ਵਪਾਰੀ ਵਰਗ ਤੇ ਲਾਇਆ ਜਾ ਰਿਹਾ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਨਹੀ ਮੰਨਿਆ ਜਾਵੇਗਾ। ਉਨਾ ਕਿਹਾ ਕਿ ਜੇਕਰ ਸਰਕਾਰ ਇਸ ਕਾਨੂੰਨ ਨੂੰ ਲਾਗੂ ਹੀ ਕਰਨਾ ਚਾਹੁੰਦੀ ਹੈ ਤਾ ਰਿਟਰਨਾ ਨੂੰ ਭਰਨ ਦੀ ਮਿਆਦ ਵਧਾ ਕੇ ਤਿੰਨ ਮਹਿਨੇ ਕਰ ਦਿੱਤੀ ਜਾਵੇ,ਦਵਾਈਆ ਤੇ 12% ਦੀ ਥਾ 5% ਹੀ ਟੈਕਸ ਲਿਆ ਜਾਵੇ ਉਨਾ ਕਿਹਾ ਕਿ ਦਵਾਈ ਵਿਕਰੇਤਾਵਾ ਵਿਚ ਰਿਟੇਲਰਜ਼ ਦੀ ਗਿਣਤੀ ਜਿਆਦਾ ਹੋਣ ਕਾਰਨ ਸਾਰੀਆ ਦੁਕਾਨਾ ਤੇ ਕੰਪਿਊਟਰ ਵਗੇਰਾ ਨਹੀ ਹਨ ਜਿਸ ਕਾਰਨ ਉਨਾ ਨੂੰ ਜੀ.ਐਸ.ਟੀ ਦਾ ਰਿਕਾਰਡ ਰੱਖਣ ਲਈ ਹੋਰ ਖਰਚ ਕਰਨਾ ਪਵੇਗਾ।ਸਰਕਾਰ ਵੱਲੋਂ ਜੀ.ਐਸ.ਟੀ ਲਾਗੂ ਕਰਨ ਮਾਰਕੀਟ ਵਿਚ ਦਵਾਈਆ ਦੀ 40% ਕਮੀ ਹੋ ਜਾਵੇਗੀ।ਜਿਸ ਨਾਲ ਮਰੀਜ ਲੋਕਾ ਨੂੰ ਕਾਫੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਵੇਗਾ।ਇਸ ਮੋਕੇ ਸੁਨੀਲ ਆਹੂਜਾ, ਗੁਰਸ਼ਰਨ ਸਿੰਘ ਢਿਲੋਂ, ਮਹਿਸਿੰਦਰਜੀਤ ਸਿੰਘ,ਭੀਮ ਲੁਥਰਾ, ਸੰਦੀਪ ਕੁਮਾਰ, ਨਰਿੰਦਰ ਵਾਲੀਆਂ, ਮਨਜੀਤ ਸਿੰਘ ਨਾਭਾ ਸਮੇਤ ਹੋਰ ਅਹੁੱਦੇਦਾਰ ਅਤੇ ਮੈਂਬਰ ਮੋਜੂਦ ਸਨ।

Leave a Reply

Your email address will not be published. Required fields are marked *