ਅੰਮ੍ਰਿਤਸਰ

ਅੱਜ ਖਾਲਸਾ ਕਾਲਜ਼ ਫਾਰ ਐਜ਼ੂਕੇਸ਼ਨ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਲਗੇਗਾ ਪਲੇਸਮੈਂਟ ਕੈਂਪ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵੱਲੋਂ 26 ਅਗਸਤ 2022 ਨੂੰ ਖਾਲਸਾ ਕਾਲਜ਼ ਆਫ਼ ਐਜ਼ੂਕੇਸ਼ਨ, ਅੰਮ੍ਰਿਤਸਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਮਸ਼ਹੂਰ ਕੰਪਨੀਆਂ ਟੈਲੀਪਰਫੋਰਮਸ਼ ਇੰਡੀਆ ਪ੍ਰਾਈਵੇਟ ਲਿਮਿ./ਟੈਲੀਪਰਫੋਰਮਸ਼ ਗਲੋਬਲ ਸਰਵਿਸ਼ ਪ੍ਰਈਵੇਟ ਲਿਮਿ., ਵਿੰਡੋ ਟੈਕਨਾਲੋਜੀ ਪ੍ਰਾਈਵੇਟ ਲਿਮਿ. ਅਤੇ ਡੀ.ਆਰ ਆਈ.ਟੀ.ਐੱਮ, ਵੱਲੋਂ ਭਾਗ ਲਿਆ ਜਾਵੇਗਾ। ਇਸ ਪਲੇਸਮੈਂਟ ਕੈਂਪ ਵਿੱਚ ਕੰਪਨੀਆਂ ਵੱਲੋਂ ਕਸਟਮਰ ਕੇਅਰ ਐਕਜ਼ਕਿਊਟਿਵ, ਕਸਟਮਰ ਸਰਵਿਸ਼ ਐਸੋਸੀਏਟ,ਕਸਟਮਰ ਸੇਲਜ਼/ਸਰਵਿਸ਼ ਐਕਜ਼ਕਿਊਟਿਵ, ਕੰਪਿਊਟਰ ਆਪਰੇਟਰ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

ਇਸ ਕੈਂਪ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਲਈ ਵਿੱਦਿਅਕ ਯੋਗਤਾ ਘੱਟੋ-ਘੱਟ ਬਾਰ੍ਹਵੀਂ ਅਤੇ ਵੱਧ ਤੋਂ ਵੱਧ ਪੋਸਟ ਗਰੈਜ਼ੂਏਟ, ਏ.ਐੱਨ.ਐੱਮ ਅਤੇ ਜੀ.ਐੱਨ.ਐੱਮ ਹੋਵੇਗੀ। ਇਸ ਕੈਂਪ ਵਿੱਚ ਲੜਕੇ,ਲੜਕੀਆਂ ਦੋਨੋਂ ਭਾਗ ਲੈ ਸਕਦੇ ਹਨ। ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਵਾਲੇ ਚਾਹਵਾਨ ਪ੍ਰਾਰਥੀ 26 ਅਗਸਤ 2022 ਨੂੰ ਸਵੇਰੇ 09.00 ਤੋਂ ਦੁਪਹਿਰ 02.00 ਵਜੇ ਤੱਕ ਖਾਲਸਾ ਕਾਲਜ਼ ਆਫ਼ ਐਜ਼ੂਕੇਸਨ ਰਣਜੀਤ ਐਵੀਨਿਊ ਸੀ-ਬਾਲਕ ਨੇੜੇ ਇੰਮਰੂਵਮੈਂਟ ਟਰਸਟ ਦਫ਼ਤਰ ਅੰਮ੍ਰਿਤਸਰ ਵਿਖੇ ਪਹੁੰਚ ਕੇ ਭਾਗ ਲੈ ਸਕਦੇ ਹਨ।ਚਾਹਵਾਨ ਪ੍ਰਾਰਥੀ ਗੂਗਲ ਫਾਰਮ ਤੇ ਆਪਣੇ ਆਪ ਨੂੰ ਇਸ ਲਿੰਕ https://tinyurl.com/8z94jb6k ਤੇ ਰਜਿਸਟਰ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਦੇ ਹੈਲਪਲਾਈਨ ਨੰ: 9915789068 ਤੇ ਸੰਪਰਕ ਕਰ ਸਕਦੇ ਹਨ।

Leave a Reply

Your email address will not be published. Required fields are marked *