ਅੰਮ੍ਰਿਤਸਰ

ਸਰਕਾਰੀ ਆਸ਼ਵਾਸ਼ਨ ਕਮੇਟੀ ਨੂੰ ਯੂਨੀਵਰਸਿਟੀ ਦੇ ਦੌਰੇ ਮੌਕੇ ਪ੍ਰੋਮੋਸ਼ਨਾਂ ਲਈ ਦਿੱਤਾ ਮੰਗ ਪੱਤਰ।

ਕਰਮਚਾਰੀਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਸਰਕਾਰੀ ਆਸ਼ਵਾਸ਼ਨ ਕਮੇਟੀ ਨੇ ਦਿੱਤਾ ਭਰੋਸਾ: ਰਜ਼ਨੀਸ਼ ਭਾਰਦਵਾਜ

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) , ਆਮ ਆਦਮੀ ਸਰਕਾਰ ਵੱਲੋਂ ਗਠਿਤ ਸਰਕਾਰੀ ਆਸ਼ਵਾਸ਼ਨ ਕਮੇਟੀ ਨੇ ਅੱਜ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਮੌਕੇ ਤੇ ਯੂਨੀਵਰਸਿਟੀ ਕਰਮਚਾਰੀਆਂ ਦੇ ਇੱਕ ਦਲ ਨੇ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਰਜ਼ਨੀਸ਼ ਭਾਰਦਵਾਜ ਦੀ ਅਗਵਾਈ ਵਿਚ ਸਰਕਾਰੀ ਆਸ਼ਵਾਸ਼ਨ ਕਮੇਟੀ ਨੂੰ ਕਰਮਚਾਰੀਆਂ ਦੀਆਂ ਪ੍ਰੋਮੋਸ਼ਨਾਂ ਵਿਚ ਆ ਰਹੀ ਦਿੱਕਤ ਤੋਂ ਜਾਣੂ ਕਰਵਾਇਆ ਅਤੇ ਮੰਗ ਪੱਤਰ ਦਿੱਤਾ। ਸਰਕਾਰੀ ਆਸ਼ਵਾਸ਼ਨ ਕਮੇਟੀ ਦੇ ਚੇਅਰਮੈਨ ਡਾ. ਕੰਵਰ ਵਿਜੈ ਪ੍ਰਤਾਪ ਸਿੰਘ ਐਮ.ਐਲ.ਏ. ਹਲਕਾ ਉੱਤਰੀ ਅੰਮ੍ਰਿਤਸਰ, ਮੈਂਬਰ ਸ੍ਰੀ ਮਦਨ ਲਾਲ ਬੱਗਾ, ਸ੍ਰ. ਬਲਕਾਰ ਸਿੰਘ ਸਿੱਧੂ ਨੇ ਇਸ ਮੌਕੇ ਤੇ ਭਰੋਸਾ ਦਿੱਤਾ ਕਿ ਉਹ ਮੰਗ ਪੱਤਰ ਨੂੰ ਸਪੀਕਰ ਸਾਹਿਬ, ਪੰਜਾਬ ਵਿਧਾਨ ਸਭਾ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾ ਕੇ ਸਹਾਇਕ ਰਜਿਸਟਰਾਰ, ਟੈਕਨੀਕਲ ਸਟਾਫ, ਲਾਇਬ੍ਰੇਰੀ ਸਟਾਫ, ਪ੍ਰੈਸ ਅਤੇ ਪਬਲੀਕੇਸ਼ਨ ਸਟਾਫ ਸਮੇਤ ਹਰੋਨਾਂ ਕੇਡਰਾਂ ਦੀਆਂ ਹੱਕੀ ਅਤੇ ਜ਼ਾਇਜ ਮੰਗਾਂ ਨੂੰ ਜਲਦ ਪੂਰੀਆਂ ਕਰਵਾਉਣਗੇ।

ਇਸ ਮੌਕੇ ਤੇ ਨਾਨ-ਟੀਚਿੰਗ ਇੰਪਾਈਜ਼ ਐਸੋਸੀਏਸ਼ਨ ਦੇ ਸੱਕਤਰ ਸ੍ਰੀ ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਉਹ ਕਰਮਚਾਰੀ ਸਾਥੀਆਂ ਦੀਆਂ ਮੰਗਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਹਨ ਅਤੇ ਵਿਸ਼ਵਾਸ਼ ਦਿਵਾਉਂਦੇ ਹਨ ਕਿ ਕਰਮਚਾਰੀਆਂ ਦੇ ਹੱਕ ਜਲਦ ਦਿਵਾਏ ਜਾਣਗੇ। ਇਸ ਮੌਕੇ ਤੇ ਸ੍ਰ. ਕੁਲਜਿੰਦਰ ਸਿੰਘ ਬੱਲ, ਸ੍ਰੀ ਨਰੇਸ਼ ਕੁਮਾਰ, ਸ੍ਰੀ ਸ਼ਤੀਸ਼ ਕੁਮਾਰ, ਸ੍ਰੀ ਜਗੀਰ ਸਿੰਘ, ਅਮਰਪਾਲ ਸਿੰਘ ਗਰੋਵਰ, ਸ੍ਰ. ਸਤਵੰਤ ਸਿੰਘ ਬਰਾੜ, ਸ੍ਰ. ਸੁਖਵਿੰਦਰ ਸਿੰਘ ਬਰਾੜ, ਸ੍ਰੀ ਕੰਵਲਜੀਤ ਕੁਮਾਰ, ਸ੍ਰੀ ਹਰਇਕਬਾਲ ਸਿੰਘ, ਸ੍ਰੀ. ਰਜ਼ਨੀਸ਼ ਕੁਮਾਰ, ਸ੍ਰ. ਅੰਗਰੇਜ਼ ਸਿੰਘ, ਸ੍ਰੀਮਤੀ ਚਰਨਜੀਤ ਕੌਰ, ਸ੍ਰੀ. ਸਵਰਨਜੀਤ ਸਿੰਘ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਹਰਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ। ਫੋਟੋ ਕੈਪਸ਼ਨ: ਸਰਕਾਰੀ ਆਸ਼ਵਾਸ਼ਨ ਕਮੇਟੀ ਦੇ ਮੈਂਬਰਾਂ ਡਾ. ਕੰਵਰ ਵਿਜੈ ਪ੍ਰਤਾਪ ਸਿੰਘ, ਸ੍ਰ. ਬਲਕਾਰ ਸਿੰਘ ਸਿੱਧੂ, ਸ੍ਰ. ਜੀਵਨ ਸਿੰਘ ਸੰਘੋਵਾਲ, ਸ੍ਰੀ ਲਖਬੀਰ ਸਿੰਘ ਰਾਏ, ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸ੍ਰੀ ਮਦਨ ਲਾਲ ਬੱਗਾ ਨੂੰ ਮੰਗ ਪੱਤਰ ਸੌਂਪਦੇ ਹੋਏ ਯੂਨੀਵਰਸਿਟੀ ਕਰਮਚਾਰੀ ਅਤੇ ਐਸੋਸੀਏਸ਼ਨ ਦੇ ਮੈਂਬਰ।

Leave a Reply

Your email address will not be published. Required fields are marked *