ਥਾਣਾ ਬਦਰਪੁਰ, ਨਵੀ ਦਿੱਲੀ ਦੇ ਏਰੀਆਂ ਵਿੱਚੋ ਲਾਪਤਾ ਹੋਈਆਂ 04 ਨਾਬਾਲਗ ਲੜਕੀਆਂ ਦੀ ਥਾਣਾ ਈ-ਡਵੀਜ਼ਨ ਦੀ ਚੌਕੀ ਗਲਿਆਰਾ ਵੱਲੋਂ ਕੀਤੀ ਗਈ ਭਾਲ।
ਅਮ੍ਰਿਤਸਰ ਸੁਖਬੀਰ ਸਿੰਘ/ਮਧੂਸਾਰ ਬਿਊਰੋ) ਅੱਜ ਦੁਪਹਿਰ ਸਮੇ ਦਿੱਲੀ ਪੁਲਿਸ ਦੇ ਥਾਣਾ ਬਦਰਪੁਰ, ਨਵੀ ਦਿੱਲੀ ਤੋ ਸੂਚਨਾਂ ਮਿਲੀ ਕਿ ਥਾਣਾ ਬਦਰਪੁਰ ਦੇ ਏਰੀਆਂ ਵਿੱਚੋ 04 ਨਾਬਾਲਗ ਲੜਕੀਆਂ ਲਾਪਤਾ ਹਨ ਅਤੇ ਲੜਕੀਆਂ ਦੀਆਂ ਫੋਟੋਆਂ ਵੀ ਭੇਜੀਆਂ ਗਈਆ। ਜਿਸਤੇ ਪੁਲਿਸ ਚੌਕੀ ਗਲਿਆਰਾ ਦੇ ਇੰਚਾਰਜ਼ ਐਸ.ਆਈ ਪਰਮਜੀਤ ਸਿੰਘ ਅਤੇ ਏ.ਐੱਸ.ਆਈ ਬਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ, ਮੈਨੇਜਰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਜੀ ਦੇ ਸਹਿਯੋਗ ਨਾਲ ਲੜਕੀਆਂ ਦੀ ਭਾਲ ਕਰਨ ਲਈ ਆਲੇ-ਦੁਆਲੇ ਦੇ ਏਰੀਆ ਅਤੇ ਸਰਾਵਾਂ ਦੀ ਚੈਕਿੰਗ ਕੀਤੀ ਗਈ। ਜੋ ਚੈਕਿੰਗ ਦੌਰਾਨ ਫੋਟੋਆਂ ਦੇ ਅਧਾਰ ਪਰ ਲਾਪਤਾ ਲੜਕੀਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਟਰੇਸ ਕਰ ਲਿਆ ਗਿਆ।ਇਹਨਾਂ ਚਾਰੇ ਨਾਬਾਲਗ ਲੜਕੀਆਂ ਦੇ ਮਿਲਣ ਬਾਰੇ ਦਿੱਲੀ ਪੁਲਿਸ ਨੂੰ ਸੂਚਿਤ ਕੀਤਾ

