ਆਪ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਦਿੱਤੀਆਂ ਝੂਠੀਆਂ ਗ੍ਰਾਟੀਆ ਬੁਰੀ ਤਰ੍ਹਾਂ ਫੇਲ੍ਹ:– ਰਾਜੂ ਖੰਨਾ।*
ਟਰੱਸਟ ਵੱਲੋਂ ਨਰੈਣਗੜ ਵਿਖੇ ਦਿੱਤਾ ਖੇਡਾ ਦਾ ਸਮਾਨ।

ਜੋ ਕੰਮ ਆਪ ਸਰਕਾਰ ਦਾ,ਉਹ ਕਰ ਰਿਹਾ ਗੁਰ ਅਸ਼ੀਸ਼ ਚੈਰੀਟੇਬਲ ਟਰੱਸਟ।
ਅਮਲੋਹ,25 ਅਗਸਤ (ਮਧੂਸਾਰ ਬਿਊਰੋ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਾਵੇਂ ਨੌਜਵਾਨਾਂ ਦੀਆਂ ਵੋਟਾਂ ਲੈਣ ਲਈ ਚੋਣਾਂ ਸਮੇਂ ਯੂਥ ਨੌਜਵਾਨਾਂ ਨੂੰ ਵੱਡੀਆਂ ਵੱਡੀਆਂ ਗ੍ਰਾਟੀਆ ਦਿੱਤੀਆ ਜਿਹਨਾਂ ਵਿੱਚ ਰੁਜ਼ਗਾਰ,ਖੇਡਾ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਮੁੱਖ ਸੀ। ਜਿਸ ਨੂੰ ਲੈਕੇ ਆਪ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕੇ ਦੇ ਪਿੰਡ ਨਰੈਣਗੜ ਵਿਖੇ ਯੂਥ ਨੌਜਵਾਨਾਂ ਦੀਆਂ ਸਮੱਸਿਆਂਵਾਂ ਸੁਣਨ ਉਪਰੰਤ ਕ੍ਰਿਕਟ ਕਿੱਟ ਤੇ ਬਾਲੀਵਾਲ ਕਿੱਟ ਖੇਡਾਂ ਦਾ ਸਾਮਾਨ ਦੇਣ ਸਮੇਂ ਵੱਡੀ ਗਿਣਤੀ ਜੁੜੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਆਪ ਸਰਕਾਰ ਵੱਲੋਂ ਯੂਥ ਨੌਜਵਾਨਾਂ ਨੂੰ ਝੂਠੀਆਂ ਗ੍ਰਾਟੀਆ ਦੇ ਕਿ ਠੱਗਿਆ ਗਿਆ ਹੈ। ਜਿਹਨਾਂ ਤੋਂ ਪੰਜਾਬ ਦਾ ਨੌਜਵਾਨ ਵਰਗ ਹੁਣ ਜਾਣੂ ਹੋ ਚੁੱਕਾ ਹੈ। ਰਾਜੂ ਖੰਨਾ ਨੇ ਕਿਹਾ ਕਿ ਨਾ ਤਾ ਕਿਸੇ ਨੌਜਵਾਨ ਨੂੰ ਆਪ ਸਰਕਾਰ ਨੌਕਰੀ ਦੇ ਸਕੀ ਹੈ।ਨਾ ਹੀ ਸੂਬੇ ਵਿੱਚੋਂ ਖਿਡਾਰੀਆਂ ਪੈਂਦਾ ਕਰ ਸਕੀ ਹੈ। ਤੇ ਨਾ ਹੀ ਅਜੇ ਤੱਕ ਪਿੰਡਾਂ ਦੇ ਯੂਥ ਕਲੱਬਾਂ ਨਾਲ ਜੁੜੇ ਨੌਜਵਾਨਾਂ ਨੂੰ ਖੇਡਾ ਦਾ ਸਮਾਨ ਸਰਕਾਰ ਵੱਲੋਂ ਦਿੱਤਾ ਗਿਆ। ਉਹਨਾਂ ਕਿਹਾ ਕਿ ਯੂਥ ਨੌਜਵਾਨਾਂ ਦੀਆਂ ਸਮੱਸਿਆਂਵਾਂ ਨੂੰ ਲੈਕੇ ਕਿ ਉਹਨਾਂ ਵੱਲੋਂ ਗੁਰ ਅਸ਼ੀਸ਼ ਚੈਰੀਟੇਬਲ ਟਰੱਸਟ ਰਾਹੀਂ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਪਿਛਲੇ 10 ਸਾਲਾਂ ਤੋਂ ਦਿੱਤਾ ਜਾ ਰਿਹਾ ਹੈ।
ਜੋ ਕੰਮ ਆਪ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨਹੀ ਕਰ ਸਕੀ ਉਹ ਕੰਮ ਯੂਥ ਨੌਜਵਾਨਾਂ ਲਈ ਗੁਰ ਅਸ਼ੀਸ਼ ਚੈਰੀਟੇਬਲ ਟਰੱਸਟ ਰਾਹੀਂ ਕੀਤਾ ਜਾ ਰਿਹਾ ਹੈ। ਰਾਜੂ ਖੰਨਾ ਨੇ ਕਿਹਾ ਕਿ ਹਲਕਾ ਅਮਲੋਹ ਦੇ ਸਮੁੱਚੇ ਯੂਥ ਕਲੱਬਾਂ ਦੇ ਨੌਜਵਾਨ ਸਮਾਜਿਕ ਕੁਰੀਤੀਆਂ ਖ਼ਿਲਾਫ਼ ਲੜਾਈ ਲੜਨ ਜਿਸ ਲਈ ਉਹ ਹਮੇਸ਼ਾ ਉਹਨਾਂ ਦਾ ਸਾਥਾ ਦਿੰਦੇ ਰਹਿਣਗੇ।ਤੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਹਰ ਨੌਜਵਾਨ ਦਾ ਮਾਣ ਸਨਮਾਨ ਵੀ ਟਰੱਸਟ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਤੇ ਯੂਥ ਆਗੂ ਕੁਲਜੀਤ ਸਿੰਘ ਨਰੈਣਗੜ ਤੇ ਗੁਰਪ੍ਰੀਤ ਸਿੰਘ ਨੰਬਰਦਾਰ ਵੱਲੋਂ ਖੇਡਾ ਦਾ ਸਮਾਨ ਦੇਣ ਤੇ ਜਿਥੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਉਥੇ ਟਕਸਾਲੀ ਅਕਾਲੀ ਆਗੂ ਜਥੇਦਾਰ ਹਰਦਿਆਲ ਸਿੰਘ ਨਰੈਣਗੜ ਦੀ ਅਗਵਾਈ ਵਿੱਚ ਸਮੁੱਚੇ ਪਿੰਡ ਵਾਸੀਆਂ ਨੂੰ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਹਰਬੰਸ ਸਿੰਘ ਬਡਾਲੀ, ਨੰਬਰਦਾਰ ਨਿਰਮਲ ਗਿਰ, ਗੁਰਪ੍ਰੀਤ ਸਿੰਘ ਰੰਘੇੜੀ, ਪ੍ਰਧਾਨ ਬਹਾਦਰ ਸਿੰਘ ਹੈਬਤਪੁਰ, ਯੂਥ ਆਗੂ ਜੱਸੀ ਹੈਬਤਪੁਰ,ਬਿੱਟੂ ਸਰਪੰਚ ਮੁੱਢੜੀਆ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਜਸਵੀਰ ਸਿੰਘ, ਭਵਨਦੀਪ ਸਿੰਘ ਸੰਧੂ, ਰਵੀ ਸਿੰਘ,ਸੰਤਰਾਮ ਸਿੰਘ,ਗੁਰਕੰਵਲ ਸਿੰਘ, ਮਨਪ੍ਰੀਤ ਸਿੰਘ, ਨਵਜੋਤ ਸਿੰਘ ਕਾਹਲੋ, ਗੁਰਜੋਤ ਸਿੰਘ ਧਾਰਨੀ, ਨਵਜੋਤ ਸੰਧੂ,ਮਨੀ ਧਨੋਆ, ਜਸ਼ਨ ਧਨੋਆ, ਗੁਰਦੀਪ ਸਿੰਘ ਧਾਰਨੀ,ਸਰਭਾ ਧਾਰਨੀ,ਦੀਪਾ ਢੀਂਡਸਾ, ਪਲਵਿੰਦਰ ਸਿੰਘ ਮੋੜ,ਕਾਲਾ ਨਰੈਣਗੜ,ਅਮਰ ਸਿੰਘ ਡੈਰੀ, ਗੁਰਿੰਦਰ ਸਿੰਘ, ਅਰਸ਼ਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਚੰਡੀਗੜੀਆ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਤੇ ਪਿੰਡ ਵਾਸੀ ਹਾਜ਼ਰ ਸਨ।

