ਇੰਦਰ ਮੇਘਵਾਲ ਦੇ ਕਾਤਲਾਂ ਨੂੰ ਫਾਂਸੀ ਦਿਵਾਉਣ ਲਈ ਬਹੁਜਨ ਸਮਾਜ ਪਾਰਟੀ ਵਲੋਂ ਘੜੇ ਭੰਨੇ ਪਟਿਆਲਾ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ
ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਜਸਬੀਰ ਸਿੰਘ ਗੜੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਹੁਜਨ ਸਮਾਜ ਪਾਰਟੀ ਜਿਲ੍ਹਾ ਪਟਿਆਲਾ ਦੇ ਦਫਤਰ ਵਿਖੇ ਅਹੁਦੇਦਾਰ ਅਤੇ ਵਰਕਰਾਂ ਵਲੋਂ ਮੀਟਿੰਗ ਕੀਤੀ ਗਈ ਮੀਟਿੰਗ ਉਪਰੰਤ ਡੀ.ਸੀ. ਦਫਤਰ ਪਟਿਆਲਾ ਵੱਲ ਰੋਸ ਮਾਰਚ ਕੱਢਿਆ ਗਿਆ। ਤੁਰੰਤ ਡੀ.ਸੀ. ਦਫਤਰ ਅੱਗੇ ਪਹੁੰਚ ਕੇ ਘੜਾ ਭੰਨ ਕੇ ਰੋਸ ਪ੍ਰਦਰਸਨ ਕੀਤਾ ਗਿਆ। ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਰਾਜਸਥਾਨ ਸੂਬੇ ਵਿੱਚ ਕਾਂਗਰਸ ਰਾਜ ਵਿੱਚ ਦਲਿਤਾਂ ਤੇ ਲਗਾਤਾਰ ਅੱਤਿਆਰਚਾਰ ਹੋ ਰਹੇ ਹਨ। ਇਸ ਸਬੰਧੀ ਰਾਜਸਥਾਨ ਦੀ ਸਰਕਾਰ ਨੂੰ ਭੰਗ ਕਰਨ ਲਈ ਭਾਰਤ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਗਈ ਕਿ ਮਾਸੂਮ ਇੰਦਰ ਮੇਘਵਾਲ ਦੇ ਕਾਤਲ ਅਧਿਆਪਕ ਨੂੰ ਫਾਂਸੀ ਦਿੱਤੀ ਜਾਵੇ, ਜਿਸ ਨੇ ਪਾਣੀ ਦੇ ਘੜੇ ਵਿਚੋਂ ਪਾਣੀ ਪੀਣ ਕਰਕੇ ਮਾਸੂਮ ਨੂੰ ਬੇਰਹਿਮੀ ਨਾਲ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਰਾਜਸਥਾਨ ਦੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਮਾੜੇ ਪ੍ਰਬੰਧ ਕਰਕੇ ਇੰਦਰ ਮੇਘਵਾਲ ਦੀ ਜਾਨ ਚਲੀ ਗਈ। ਕਾਂਗਰਸ ਸਰਕਾਰ ਨੇ ਪਰਿਵਾਰ ਨੂੰ ਯੋਗ ਮੁਆਵਜਾ ਵੀ ਨਹੀਂ ਦਿੱਤਾ ਉਲਟਾ ਇਨਸਾਫ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਪੁਲਿਸ ਲਾਠੀਚਾਰਜ ਕੀਤਾ ਗਿਆ।
ਇਹ ਸਰਕਾਰ ਦਲਿਤਾਂ ਦੇ ਨਾਲ ਨਾਲ ਆਮ ਆਦਮੀ ਲੋਕਾਂ ਨੂੰ ਇਨਸਾਫ ਦੇਣ ਵਿੱਚ ਪੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਉਪਰੋਕਤ ਮਾਮਲੇ ਦੇ ਮੱਦੇਨਜਰ ਮਾਨਯੋਗ ਰਾਸ਼ਟਰਪਤੀ ਸਾਹਿਬ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਰਾਜਸਥਾਨ ਦੀ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਕੇ ਉਸ ਤੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਇਸ ਰੋਸਮਈ ਧਰਨੇ ਵਿੱਚ ਸੂਬਾ ਉਪ ਪ੍ਰਧਾਨ ਸ. ਬਲਦੇਵ ਸਿੰਘ ਮਹਿਰਾ, ਸੂਬਾ ਜਨਰਲ ਸਕੱਤਰ ਜੋਗਾ ਸਿੰਘ ਪਨੌਦੀਆਂ, ਜਿਲਾ ਪ੍ਰਧਾਨ ਕੇਸਰ ਸਿੰਘ ਸਖਸ਼ੀਵਾਲਾ, ਉਪ ਪ੍ਰਧਾਨ ਸੁਰਜੀਤ ਸਿੰਘ ਗੋਰੀਆ, ਅਮਰ ਸਿੰਘ ਸੈਪਲਾ ਆਈ.ਟੀ.ਐਲ. ਪਟਿਆਲਾ, ਜਿਲਾ ਇੰਚਾਰਜ ਰੂਪ ਸਿੰਘ ਬਠੋਈ, ਜਿਲਾ ਇੰਚਾਰਜ ਮਾਸਟਰ ਅਮਰ ਸਿੰਘ ਨਾਭਾ, ਸਕੱਤਰ ਮੱਘਰ ਸਿੰਘ ਕਨਸੁਆ, ਚੰਦ ਸਿੰਘ ਭੱਟੀ ਸੁਰਿੰਦਰ ਕੁਮਾਰ ਸਹਿਰੀ ਪ੍ਰਧਾਨ ਸੁਨੀਲ ਦਿਹਾਤੀ ਪ੍ਰਧਾਨ ਰਵੀ ਬਾਲਮੀਕਿ, ਸਤਪਾਲ ਸਿੰਘ ਦਰਗਪੁਰ ਪ੍ਰਧਾਨ ਨਾਭਾ, ਬੀਬੀ ਕਮਲਪ੍ਰੀਤ ਕੌਰ ਸੁਨੀਤਾ ਪ੍ਰਧਾਨ ਲੇਡੀ ਵਿੰਗ ਜਿਲਾ ਪਟਿਆਲਾ, ਮਨਜੀਤ ਕੋਰ, ਕਰਨੈਲ ਸਿੰਘ ਝਿੱਲ, ਜਗਤਾਰ ਸਿੰਘ ਸਨੌਰ, ਜਗਤਾਰ ਸਿੰਘ ਰੋਡੇਵਾਲ, ਹਲਕਾ ਸਮਾਣਾ ਪ੍ਰਧਾਨ ਬਿੱਟੂ, ਹਲਕਾ ਸ਼ਤਰਾਣਾ, ਹਲਕਾ ਨਾਭਾ, ਪਟਿਆਲਾ ਦਿਹਾਤੀ, ਸ਼ਹਿਰੀ, ਘਨੌਰ, ਸਨੌਰ ਤੇ ਰਾਜਪੁਰਾ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਪਹੁੰਚੇ।

