ਅਮ੍ਰਤ ਸਰੋਵਰ ਯੋਜਨਾ ਦੇ ਤਹਿਤ ਹਰਿਆਣਾ ਨੇ ਤੈਅ ਟੀਚਾ ਤੋਂ ਵੱਧ 557 ਅਮ੍ਰਤ ਸਰੋਵਰ ਬਣਾਏ
ਮੁੱਖ ਸਕੱਤਰ ਨੇ ਕੀਤੀ ਹਰਿਆਣਾ ਤਾਲਾਬ ਅਤੇ ਵੇਸਟ ਜਲ ਪ੍ਰਬੰਧਨ ਅਥਾਰਿਟੀ ਦੀ ਸਮੀਖਿਆ ਮੀਟਿੰਗ
ਅਮ੍ਰਤ ਸਰੋਵਰ ਅਤੇ ਹੋਰ ਸਾਰੇ ਤਾਲਾਬਾਂ ਦੇ ਕੰਮਾਂ ਨੂੰ ਤੈਅ ਸਮੇ. ਵਿਚ ਪੂਰਾ ਕਰਨ ਅਧਿਕਾਰੀ – ਮੁੱਖ ਸਕੱਤਰ
ਕੁੱਲ 5216 ਤਾਲਾਬਾਂ ਦੇ ਮੁੜ ਵਿਸਥਾਰ ਦੀ ਕੰਮ ਯੋਜਨਾ ਤਿਆਰ
ਚੰਡੀਗੜ੍ਹ, 27 ਅਗਸਤ (ਮਧੂਸਾਰ ਬਿਊਰੋ) – ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਦੀ ਅਮ੍ਰਤ ਸਰੋਵਰ ਯੋਜਨਾ ਦੇ ਤਹਿਤ ਆਪਣੇ ਤੈਅ ਅੀਚੇ ਤੋਂ ਵੱਧ ਅਮ੍ਰਤ ਸਰੋਵਰ ਬਣਾ ਕੇ ਇਕ ਹੋਰ ਉਪਲਬਧੀ ਹਾਸਲ ਕੀਤੀ ਹੈ। 15 ਅਗਸਤ, 2022 ਤਕ ਸੂਬੇ ਵਿਚ 418 ਅਮ੍ਰਤ ਸਰੋਵਰ ਬਣਾਏ ਜਾਣੇ ਸਨ, ਪਰ ਸਰਕਾਰ ਦੇ ਅਣਥੱਕ ਯਤਨਾਂ ਦੇ ਫਲਸਰੂਪ 557 ਅਮ੍ਰਤ ਸਰੋਵਰ ਬਣਾਏ ਜਾ ਚੁੱਕੇ ਹਨ। ਇਸ ਯੋਜਨਾ ਦੇ ਤਹਿਤ ਹਰੇਕ ਜਿਲ੍ਹੇ ਵਿਚ 75 ਅਮ੍ਰਤ ਸਰੋਵਰ ਬਣਾਏ ਜਾਣੇ ਹਨ। ਇਹ ਜਾਣਕਾਰੀ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਦੀ ਅਗਵਾਈ ਹੇਠ ਹੋਈ ਹਰਿਆਣਾ ਤਾਲਾਬ ਅਤੇ ਵੇਸਟ ਪ੍ਰਬੰਧਨ ਅਥਾਰਿਟੀ ਦੀ ਸਮੀਖਿਆ ਮੀਟਿੰਗ ਵਿਚ ਦਿੱਤੀ ਗਈ ਸ੍ਰੀ ਕੌਸ਼ਲ ਨੇ ਅਧਿਕਾਰੀਆਂ ਨੂੰ ਤਾਲਾਬਾਂ ਦੇ ਮੁੜ ਵਿਸਥਾਰ ਕੰਮ ਵਿਚ ਹੋਰ ਤੇਜੀ ਲਿਆਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਅਮ੍ਰਤ ਸਰੋਵਰ ਅਤੇ ਹੋਰ ਸਾਰੇ ਤਾਲਾਬਾਂ ਦੇ ਕੰਮਾਂ ਨੂੰ ਤੈਅ ਸਮੇਂ ਵਿਚ ਪੂਰਾ ਕੀਤਾ ਜਾਵੇ। ਇਸ ਕਾਰਜ ਵਿਚ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਨਾ ਵਰਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਤਾਲਾਬਾਂ ਨੂੰ ਬਚਾਉਣ ਅਤੇ ਉਨ੍ਹਾਂ ਦੇ ਮੁੜਵਿਸਥਾਰ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਪੂਰੇ ਦੇਸ਼ ਵਿਚ ਅਮ੍ਰਤ ਸਰੋਵਰ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਸ਼ਨ ਵਿਚ ਬਿਹਤਰ ਪ੍ਰਦਰਸ਼ਨ ਕਰ ਹਰਿਆਣਾ ਨੂੰ ਦੇਸ਼ ਵਿਚ ਮੋਹਰੀ ਸੂਬਾ ਬਨਾਉਣਾ ਹੈ। ਮੀਟਿੰਗ ਵਿਚ ਮੁੱਖ ਸਕੱਤਰ ਨੁੰ ਜਾਣੁੰ ਕਰਾਇਆ ਕਿ ਕੁੱਲ 5216 ਤਾਲਾਬਾਂ ਦੇ ਮੁੜਵਿਸਥਾਰ ਦੀ ਕਾਰਜ ਯੋਜਲਾ ਤਿਆਰ ਕਰ ਲਈ ਗਈ ਹੈ। ਇੰਨ੍ਹਾਂ ਤਾਲਾਬਾਂ ਵਿੱਚੋਂ 4811 ਤਾਲਾਬਾਂ ਦਾ ਡਿਜੀਟਲ ਸਰਵੇ ਕਰਵਾ ਲਿਆ ਗਿਆ ਹੈ ਅਤੇ ਉਸ ਦੇ ਬਾਅਦ 3404 ਦੀ ਆਰਕੀਟੇਕਚਰਲ ਡਰਾਇੰਗਸ ਬਨਾਉਣ ਲਈ ਕੰਮ ਅਲਾਟ ਕਰ ਦਿੱਤਾ ਹੈ। 2737 ਤਾਲਾਬਾਂ ਦੇ ਆਰਕੀਟੇਚਰਲ ਡਰਾਇੰਗਸ ਬਨਾਉਣ ਦੇ ਬਾਅਦ ਏਸਟੀਮੇਟਸ ਤਿਆਰ ਕੀਤੇ ਜਾ ਰਹੇ ਹਨ। 268 ਆਰਕੀਟੇਚਰਲ ਡਰਾਇੰਗਸ ਦੀ ਤਸਦੀਕ ਕੀਤੀ ਜਾ ਰਹੀ ਹੈ। ਸਿਰਫ 399 ਆਰਕੀਟੇਚਰਲ ਡਰਾਇੰਗਸ ਪ੍ਰਕ੍ਰਿਆਧੀਨ ਹਨ, ਜਿਨ੍ਹਾਂ ਦਾ ਕੰਮ 30 ਸਤੰਬਰ ਤਕ ਪੂਰਾ ਕਰ ਲਿਆ ਜਾਵੇਗਾ।
ਮੀਟਿੰਗ ਵਿਚ ਦਸਿਆ ਗਿਆ ਕਿ 5216 ਤਾਲਾਬਾਂ ਦੇ ਲਈ ਟ੍ਰਿਟਿਡ ਵਾਟਰ ਦੇ ਮੁੜ ਵਰਤੋ ਲਈ ਮਿਕਾਡਾ ਵੱਲੋਂ ਸੂਖਮ ਸਿੰਚਾਈ ਪ੍ਰਣਾਲੀ ਤਹਿਤ ਕਾਰਜ ਯੋਜਨਾ ਅਨੁਸਾਰ ਹੁਣ ਤਕ 188 ਦੀ ਫੀਜੀਬਿਲਿਟੀ ਚੈਕ ਕਰਨ ਬਾਅਦ ਅੰਦਾਜਿਆਂ ਨੂੰ ਪ੍ਰਸਾਸ਼ਨਿਕ ਮੰਜੂਰੀ ਮਿਲ ਗਈ ਹੈ। ਜਿਨ੍ਹਾਂ ‘ਤੇ ਕਾਰਜ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਅਮ੍ਰਤ ਸਰੋਵਰ ਯੋਜਨਾ ਅਤੇ ਹੋਰ ਤਾਲਾਬਾਂ ਦੇ ਮੁੜਵਿਸਥਾਰ ਤਹਿਤ 1032 ਕੰਮਾਂ ਦੇ ਅੰਦਾਜੇ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚੋਂ 644 ਕੰਮਾਂ ਲਈ 496 ਕਰੋੜ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕਰ ਦਿੱਤੀ ਗਈ ਹੈ ਅਤੇ ਬਾਕੀ ਕੰਮਾਂ ਦੀ ਪ੍ਰਸਾਸ਼ਨਿਕ ਮੰਜੂਰੀ ਵੀ ਜਲਦੀ ਪ੍ਰਦਾਨ ਕਰ ਦਿੱਤੀ ਜਾਵੇਗੀ। ਮੀਟਿੰਗ ਵਿਚ ਦਸਿਆ ਗਿਆ ਕਿ ਹਰਿਆਣਾ ਤਾਲਾਬ ਅਤੇ ਵੇਸਟ ਜਲ ਪ੍ਰਬੰਧਨ ਅਥਾਰਿਟੀ ਵੱਲੋਂ ਪੀਡੀਐਮਐਸ ਸਫਾਟਵੇਅਰ ਰਾਹੀਂ ਰਾਜ ਵਿਚ ਸਥਿਤ ਸਾਰੇ ਤਾਲਾਬਾਂ ਦਾ ਡਾਟਾ ਇਕੱਠਾ ਕੀਤਾ ਗਿਆ ਹੈ। ਸੱਭ ਤੋਂ ਪਹਿਲਾਂ ਪ੍ਰਦੂਸ਼ਿਤ ਅਤੇ ਓਵਰਫਲੋ ਵਾਲੇ ਲਗਭਗ 1800 ਤਾਲਾਬਾਂ ਨੂੰ ਕੰਸਟ੍ਰਕਟਿਡ ਵੇਟਲੈਂਡ ਤਕਨੀਕ ਰਾਹੀਂ ਉਪਚਾਰਿਤ ਕੀਤਾ ਜਾ ਰਿਹਾ ਹੈ। ਮੀਟਿੰਗ ਵਿਚ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ, ਹਰਿਆਣਾ ਤਾਲਾਬ ਅਤੇ ਵੇਸਟ ਜਲ ਪ੍ਰਬੰਧਨ ਅਥਾਰਿਟੀ ਦੇ ਕਾਰਜਕਾਰੀ ਵਾਇਸ ਚੇਅਰਮੈਨ ਪ੍ਰਭਾਕਰ ਵਰਮਾ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

