ਹਰਿਆਣਾਦੇਸ਼-ਵਿਦੇਸ਼

ਪ੍ਰਧਾਨ ਮੰਤਰੀ ਮੋਦੀ ਅੱਜ ਖਰਖੌਦਾ ਵਿਚ ਰੱਖਣਗੇ ਮਾਰੂਤੀ ਸੂਜੂਕੀ ਦੇ ਤੀਜੇ ਪਲਾਂਟ ਦਾ ਨੀਂਹ ਪੱਥਰ

ਖਰਖੌਦਾ ਦੇ ਨਵੇਂ ਪਲਾਂਟ ਵਿਚ 20 ਹਜਾਰ ਕਰੋੜ ਰੁਪਏ ਤੋਂ ਵੱਧ ਦਾ ਇਨਵੇਸਟਮੈਂਟ ਕਰੇਗੀ ਮਾਰੂਤੀ ਸੁਜੂਕੀ

ਮਾਰੂਤੀ ਸੁਜੂਕੀ ਦੇ ਨਿਵੇਸ਼ ਨਾਲ ਹਰਿਆਣਾ ਵਿਚ ਉਦਯੋਗਿਕ ਮਾਹੌਲ ਨੂੰ ਮਿਲਿਆ ਸਾਕਰਾਤਮਕ ਜੋਰ – ਮੁੱਖ ਮੰਤਰੀ

ਚੰਡੀਗੜ੍ਹ, 27 ਅਗਸਤ (ਮਧੂਸਾਰ ਬਿਊਰੋ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 28 ਅਗਸਤ (ਐਤਵਾਰ) ਨੁੰ ਸੋਨੀਪਤ ਦੇ ਖਰਖੌਦਾ ਵਿਚ ਸਥਿਤ ਇੰਡਸਟਰਿਅਲ ਟਾਊਨਸ਼ਿਪ (ਆਈਐਮਟੀ) ਵਿਚ ਮਾਰੂਤੀ ਸੁਜੂਕੀ ਦੇ ਤੀਜੇ ਪਲਾਂਟ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਵਰਚੂਅਲ ਪ੍ਰੋਗ੍ਰਾਮ ਦੇ ਜਰਇਏ ਇਸ ਪਲਾਂਟ ਦਾ ਨੀਂਹ ਪੱਥਰ ਰੱਖਣਗੇ। ਪ੍ਰੋਗ੍ਰਾਮ ਸਥਾਨ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਸਮੇਤ ਤਮਾਮ ਕੇਂਦਰੀ ਨੇਤਾ ਤੇ ਸਾਂਸਦ ਮੌਜੂਦ ਰਹਿਣਗੇ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਨੀਂਹ ਪੱਥਰ ਹਰਿਆਣਾ ਦੀ ਉਦਯੋਗਿਕ ਪ੍ਰਗਤੀ ਦਾ ਨਵਾਂ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਦੇਸ਼ ਦਾ ਇਕ ਪ੍ਰਮੁੱਖ ਆਟੋਮੋਬਾਇਲ ਮੈਨੁਫੈਕਚਰਿੰਗ ਹੱਬ ਬਣ ਚੁੱਕਾ ਹੈ। ਇਸ ਸਮੇਂ ਭਾਰਤ ਵਿਚ ਬਨਣ ਵਾਲੀ ਕਾਰਾਂ ਦਾ ਲਗਭਗ 50 ਫੀਸਦੀ ਉਤਪਾਦਨ ਹਰਿਆਣਾ ਵਿਚ ਕੀਤਾ ਜਾਂਦਾ ਹੈ। ਮਾਰੂਤੀ ਸੂਜੂਕੀ ਵੱਲੋਂ ਅਜਿਹਾ ਹੀ ਇਕ ਹੋਰ ਪਲਾਂਟ ਇੱਥੇ ਲਗਾਉਣ ਨਾਲ ਇਕ ਨਵਾਂ ਉਦਯੋਗਿਕ ਕੇਂਦਰ ਵਿਕਸਿਤ ਹੋਣ ਜਾ ਰਿਹਾ ਹੈ।

ਮੁੱਖ ਅਮੰਤਰੀ ਨੇ ਕਿਹਾ ਕਿ ਅਸੀਂ ਇੰਡਸਟਰੀ ਨੂੰ ਸਾਰੀ ਤਰ੍ਹਾ ਦੀ ਸਹੂਲਤਾਂ ਦਿੱਤੀਆਂ ਹਨ, ਇਸ ਦੇ ਚਲਦੇ ਸੂਬਾ ਉਦਯੋਗ ਦੇ ਨਾਤੇ ਲਗਾਤਾਰ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਖਰਖੌਦਾ ਵਿਚ ਮਾਰੂਤੀ ਵਰਗੇ ਵੱਡੀ ਕੰਪਨੀਆਂ ਦੇ ਨਿਵੇਸ਼ ਕਰਨ ਨਾਲ ਉਦਯੋਗਿਕ ਮਾਹੌਲ ਨੂੰ ਸਾਕਰਾਤਮਕ ਜੋਰ ਮਿਲਿਆ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਾਰੂਤੀ ਸੁਜੂਕੀ ਦਾ ਗੁਰੂਗ੍ਰਾਮ ਅਤੇ ਮਾਨੇਸਰ ਦੇ ਬਾਅਦ ਹਰਿਆਣਾ ਵਿਚ ਇਹ ਤੀਜਾ ਪਲਾਂਟ ਹੈ। ਮਾਰੂਤੀ ਕਾਰ ਦੇ ਨਾਲ ਇੱਥੇ ਸੁਜੂਕੀ ਦੇ ਬਾਇਕ ਬਨਾਉਣ ਦੇ ਪਲਾਂਟ ਦਾ ਵੀ ਨੀਂਹ ਪੱਥਰ ਹੋਵੇਗਾ। ਮਾਰੂਤੀ ਤੇ ਸੂਜੂਕੀ ਕੰਪਨੀ ਦੇ ਭਾਰਤੀ ਨਿਵੇਸ਼ ਨਾਲ ਰੁਜਗਾਰ ਦੇ ਮੌਕੇ ਤੇ ਵਿਕਾਸ ਦੇ ਵੱਲੋਂ ਖੁਲਣ ਨਾਲ ਆਉਣ ਵਾਲੇ ਸਮੇਂ ਵਿਚ ਖਰਖੌਦਾ ਗੁਰੂਗ੍ਰਾਮ ਤੇ ਮਾਨੇਸਰ ਦੇ ਨਾਲ ਆ ਕੇ ਖੜਾ ਹੋ ਜਾਵੇਗਾ। ਵਰਨਣਯੋਗ ਹੈ ਕਿ ਆਈਐਮਟੀ ਵਿਚ ਸਥਾਪਿਤ ਕੀਤੇ ਜਾਣ ਵਾਲੇ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ (ਐਮਐਸਆਈਏਲ) ਅਤੇ ਸੁਜੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮੀਟੇਡ ਦੇ ਇਸ ਪਲਾਂਟ ਦੇ ਲਈ ਮਈ 2022 ਵਿਚ ਜਮੀਨ ਦੇ ਅਲਾਟਮੈਂਟ ਨੂੰ ਲੈ ਕੇ ਐਮਓਯੂ ਹੋਇਆ ਸੀ। ਪਲਾਂਟ ਲਈ 2400 ਕਰੋੜ ਦੀ ਜਮੀਨ ਲਈ ਗਈ ਹੈ ਅਤੇ 20 ਹਜਾਰ ਕਰੋੜ ਰੁਪਏ ਤੋਂ ਵੱਧ ਦਾ ਇਨਵੇਸਟਮੈਂਟ ਕੀਤਾ ਜਾਣਾ ਹੈ। ਖਰਖੌਦਾ ਵਿਚ ਕ੍ਰਮਵਾਰ 800 ਏਕੜ ਅਤੇ 100 ਏਕੜ ਜਮੀਨ ‘ਤੇ ਮੁਰੂਤੀ ਦੇ ਨਵੇਂ ਪਲਾਂਟ ਸਥਾਪਿਤ ਕੀਤੇ ਜਾਣੇ ਹਨ।

Leave a Reply

Your email address will not be published. Required fields are marked *