ਚੀਫ਼ ਕੰਨਸਰਵੇਟਰ ਦੱਖਣੀ ਪੰਜਾਬ ਦੇ ਨਾਲ ਜੱਥੇਬੰਦੀ ਦੇ ਵਲੋਂ ਵਣ ਵਿਭਾਗ ਦੇ ਕਾਮਿਆਂ ਦੀਆਂ ਮੰਗਾਂ ਸਬੰਧੀ ਕੀਤੀ ਗਈ ਮੀਟਿੰਗ।
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬ ਵਣ ਵਿਭਾਗ ਦੇ ਆਗੂਆਂ ਵਲੋਂ ਅੱਜ ਇੱਕ ਮੀਟਿੰਗ ਚੀਫ਼ ਕੰਨਸਰਵੇਟਰ ਸਾਉਥ ਸਰਕਲ ਪੰਜਾਬ ਸ੍ਰੀ ਸੰਜੇ ਬਾਂਸਲ ਜੀ ਨਾਲ ਦਫ਼ਤਰ ਪਟਿਆਲਾ ਵਿਖੇ ਕੀਤੀ ਗਈ ਜਿਸ ਵਿੱਚ ਸਾਊਥ ਸਰਕਲ ਪੰਜਾਬ ਪਟਿਆਲਾ ਦੇ ਜਨਰਲ ਸਕੱਤਰ ਸ੍ਰੀ ਵੀਰਪਾਲ ਸਿੰਘ ਲੂੰਬਾ ਤੇ ਸਰਕਲ ਪ੍ਰਧਾਨ ਸ੍ਰੀ ਬਲਵੀਰ ਸਿੰਘ ਮੰਡੌਲੀ ਤੇ ਤੇ ਗੁਲਜ਼ਾਰ ਖਾ ਲੁਧਿਆਣਾ ਚਰਨਜੀਤ ਸਿੰਘ ਮੇਜ਼ਰ ਸਿੰਘ ਤੇ ਬੱਬੂ ਨੇ ਵਿਸਥਾਰ ਨਾਲ ਆਪਣੀਆਂ ਮੰਗਾਂ ਨੂੰ ਪੇਸ਼ ਕੀਤਾ ਗਿਆ ਹੈ। ਜਿਵੇਂ ਵਰਕਰਾਂ ਦੀ ਸੀਨੀਆਰਤਾ ਲਿਸਟ ਮਾਰਚ22ਤੱਕ ਮੁਕੰਮਲ ਕਰਨ ਉਪਰੰਤ ਕਾਪੀ ਜੱਥੇਬੰਦੀ ਨੂੰ ਨੂੰ ਦੇਣੀ ਯਕੀਨੀ ਬਣਾਉਣ। ਅਤੇ ਜੋ ਵਰਕਰਾਂ ਦਾ ਰਿਕਾਰਡ ਪਿਛਲੇ ਸਾਲਾਂ ਦਾ ਕੁਝ ਵਰਕਰਾਂ ਦਾ ਪੱਖਪਾਤ ਕਰਕੇ ਨਹੀਂ ਜੋੜਿਆ ਗਿਆ । ਕੱਢਿਆ ਹੋਇਆਂ ਰਿਕਾਰਡ ਪੰਜਾਬ ਦੀ ਮੁਕਮੰਲ ਸੀਨੀਆਰਤਾ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ । ਜੋ ਵਰਕਰਾਂ ਨੂੰ ਤਨਖਾਹਾਂ ਪਿਛਲੇ ਪੰਜ ਮਹੀਨਿਆਂ ਤੋਂ ਲਗਾਤਾਰ ਨਹੀਂ ਦਿੱਤੀ ਆ ਗੲੀਅਾਂ। ਅਤੇ ਸੀਨੀਅਰ ਵਰਕਰਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਤੇ ਲਗਾਉਣ ਨੂੰ ਤਰਜੀਹ ਦਿੱਤੇ ਜਾਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਅਤੇ ਵਿਭਾਗੀ ਜ਼ਮੀਨਾਂ ਉੱਪਰ ਕੀਤੇ ਗਏ ਨਜਾਇਜ਼ ਕਬਜ਼ੇ ਵਾਲੀਆਂ ਥਾਵਾਂ ਤੋਂ ਕਬਜਾ ਲੈ ਕੇ ਪਲਾਟਸਟੇਸਨਾ ਕਰਵਾਈਆਂ ਜਾਣ। ਅਤੇ ਪਿਛਲੇ ਸਮਿਆਂ ਦੋਰਾਨ ਹੋਈਆਂ ਪਲਾਂਟ+ਸਟੇਸ਼ਨਾਂ ਦੀ ਇਨਕੁਆਰੀ ਕਰਨੇਂ ਸੰਬੰਧੀ ਜੱਥੇਬੰਦੀ ਦੇ ਨੁਮਾਇੰਦਿਆਂ ਵੱਲੋਂ ਸੀ, ਐਫ਼ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਇਹਨਾਂ ਮੰਗਾਂ ਤੇ ਮਸਲਿਆਂ ਸਹਿਮਤੀ ਪ੍ਰਗਟ ਕਰਦੇਂ ਹੋਏ ਯੂਨੀਅਨ ਦੇ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਰੁਕੀਆਂ ਤਨਖਾਹਾਂ ਇੱਕ ਹਫ਼ਤੇ ਤੱਕ ਕਰ ਦਿੱਤੀ ਆ ਜਾਣਗੀਆਂ। ਹੋਰ ਬਾਕੀ ਮੰਗਾਂ ਪ੍ਰਤੀ ਮੰਡਲ ਪੱਧਰ ਤੇ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਨਿਪਟਾਰਾ ਕਰਨ ਦਾ ਵਿਸ਼ਵਾਸ਼ ਦਿੱਤਾ ਗਿਆ ਹੈ। ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਦੱਸਿਆ ਗਿਆ ਕਿ ਜੰਗਲਾਤ ਵਿਭਾਗ ਦੇ ਕੱਚੇ ਕਿਰਤੀ ਕਾਮਿਆਂ ਵੱਲੋਂ 17ਅਗਸਤ ਤੋਂ ਲਗਾਤਾਰ ਚਲ ਰਿਹਾ ਹੈ।ਖੇਦ ਹੈ ਕਿ30-30ਸਾਲਾ ਤੋਂ ਲਗਾਤਾਰ ਬਿਨਾਂ ਕਿਸੇ ਬੈਨੀਫੈਟ ਤੋਂ ਕੇਵਲ ਦਿਹਾੜੀਦਾਰ ਮਜ਼ਦੂਰ ਕਾਮੇਂ ਵਜੋਂ ਕੰਮ ਕਰ ਰਹੇ ਹਨ। ਤਿੰਨ ਸਾਲ ਵਿਭਾਗ ਦੀ ਸੇਵਾ ਕਰਨ ਵਾਲੇ ਕਾਮਿਆਂ ਨੂੰ ਪੱਕੇ ਕਰਾਉਂਣ ਲਈ ਪੱਕਾ ਮੋਰਚਾ ਪੰਜਾਬ ਸਰਕਾਰ ਦੇ ਖਿਲਾਫ ਵਣ ਭਵਨ ਮੋਹਾਲੀ ਸੈਕਟਰ 68ਵਿਖੇ ਚਲ ਰਿਹਾ ਹੈ ਇਸ ਧਰਨੇ ਨੂੰ ਸੂਬੇ ਭਰ ਦੇ ਮੁਲਾਜ਼ਮਾਂ ਵਲੋਂ ਹਿਮਾਇਤ ਭਰਪੂਰ ਮਿਲ ਰਹੀ ਹੈ। ਜਦੋਂ ਤੱਕ ਸਰਕਾਰ ਸਾਰੇ ਕੱਚੇ ਕਾਮਿਆਂ ਨੂੰ ਰੈਗੂਲਰ ਸੇਵਾਵਾਂ ਨੀ ਦਿੰਦੀ ਮੋਰਚਾ ਜਾਰੀ ਰਹੇਗਾ। ਜਿਸਦੀ ਜ਼ਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

