ਪੰਜਾਬਪਟਿਆਲਾ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿੱਚ ਮੁੱਢਲੀ ਸਹਾਇਤਾ ਸਬੰਧੀ ਵਰਕਸ਼ਾਪ ਲਗਾਈ ਗਈ

ਫ਼ਤਿਹਗੜ੍ਹ ਸਾਹਿਬ (ਰਮਨਦੀਪ/ਮਧੂਸਾਰ ਬਿਊਰੋ) ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿੱਚ ਐਨ ਐਸ ਐਸ ਯੂਨਿਟ ਵੱਲੋਂ ਐਮਰਜੈਂਸੀ ਸਮੇਂ ਮੁੱਢਲੀ ਸਹਾਇਤਾ ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਵਿਸ਼ਾ ਮਾਹਿਰ ਦੇ ਤੌਰ ਤੇ ਸ੍ਰੀ ਕਾਕਾ ਰਾਮ ਵਰਮਾ ਨੇ ਸ਼ਿਰਕਤ ਕੀਤੀ। ਉਦਘਾਟਨੀ ਮੌਕੇ ਵਰਕਸ਼ਾਪ ਕੋਆਰਡੀਨੇਟਰ ਪ੍ਰੋ ਦਿਵਆ ਗੁਪਤਾ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਸਟੇਜ ਦੀ ਕਾਰਵਾਈ ਆਰੰਭ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ ਡਾ ਲਖਵੀਰ ਸਿੰਘ ਨੇ ਕਿਹਾ ਕਿ ਕਿਸੇ ਵੀ ਅਪਾਤਕਾਲ ਮੌਕੇ ਮੁੱਢਲੀ ਸਹਾਇਤਾ ਅਤੀ ਜਰੂਰੀ ਹੈ ਅਤੇ ਸਹੀ ਜਾਣਕਾਰੀ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ।

ਕਾਕਾ ਰਾਮ ਵਰਮਾ ਨੇ ਵਰਕਸ਼ਾਪ ਦੌਰਾਨ ਕਿਸੇ ਨੂੰ ਬੇਹੋਸ਼ੀ ਦੀ ਹਾਲਤ ਵਿੱਚ, ਦਿਲ ਦਾ ਦੌਰਾ ਪੈਣ, ਘਰੇਲੂ ਗੈਸ ਲੀਕ, ਸਿਰ ਦੀ ਸੱਟ, ਮਕਾਨ ਤੋਂ ਡਿੱਗ ਜਾਣ, ਬਿਜਲੀ ਕਰੰਟ, ਸੜਕ ਐਕਸੀਡੈਂਟ ਆਦਿ ਹਾਲਤ ਵਿਚ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਦੀ ਜਾਣਕਾਰੀ ਦਿੱਤੀ ਗਈ। ਸਮਾਪਤੀ ਸਮੇਂ ਐਨ ਐਸ ਐਸ ਇੰਚਾਰਜ ਪ੍ਰੋ ਬਲਰਾਜ ਸਿੰਘ ਨੇ ਰਿਸੋਰਸ ਪਰਸਨ ਅਤੇ ਸਮੂਹ ਵਿਦਿਆਰਥੀਆਂ ਅਤੇ ਸ਼ਿਰਕਤ ਕਰਨ ਵਾਲੇ ਸਟਾਫ ਦਾ ਧੰਨਵਾਦ ਕੀਤਾ। ਓਹਨਾਂ ਕਿਹਾ ਕਿ ਜੇਕਰ ਸਾਨੂੰ ਮੁੱਢਲੀ ਸਹਾਇਤਾ ਦੀਆਂ ਤਕਨੀਕਾਂ ਦੀ ਜਾਣਕਾਰੀ ਹੋਵੇਗੀ ਤਾਂ ਐਮਰਜੈਂਸੀ ਹਾਲਤ ਵਿਚ ਚੀਕਾਂ ਨਹੀਂ ਮਾਰਾਂਗੇ ਸਗੋਂ ਮਰੀਜ ਦੀ ਸਹਾਇਤਾ ਕਰਕੇ ਉਸਦੀ ਜਾਨ ਬਚਾ ਸਕਦੇ ਹਾਂ। ਓਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕਾਲਜ ਦੇ ਐਨ ਐਸ ਐਸ ਯੂਨਿਟ ਦੇ ਵਲੰਟੀਅਰ ਇਲਾਕੇ ਦੇ ਸਕੂਲਾਂ ਵਿਚ ਜਾਣਗੇ ਅਤੇ ਮੁੱਢਲੀ ਸਹਾਇਤਾ ਦੀਆਂ ਤਕਨੀਕਾਂ ਦੀ ਜਾਣਕਾਰੀ ਦੇਣਗੇ। ਇਸ ਵਰਕਸ਼ਾਪ ਦੇ ਆਯੋਜਨ ਵਿੱਚ ਪ੍ਰੋ ਜਸਬੀਰ ਸਿੰਘ ਰਟੌਲ ਅਤੇ ਡਾ ਪਰਵਿੰਦਰ ਕੌਰ ਤੋਂ ਇਲਾਵਾ ਵਿਦਿਆਰਥੀ ਸਿਮਰਨਜੀਤ ਕੌਰ, ਹਰਨੂਰ ਕੌਰ ਖਹਿਰਾ, ਸਰਬਮੀਤ ਸਿੰਘ ਅਤੇ ਗੁਨਜੋਤ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ।

Leave a Reply

Your email address will not be published. Required fields are marked *