ਪੰਜਾਬਪਟਿਆਲਾ

ਅਰਸ਼ਦੀਪ ਦੇ ਕੈਚ ਛੱਡਣ ਤੇ ਟਰੋਲ ਕਰਨਾ ਮੰਦਭਾਗਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਅਰਸ਼ਦੀਪ ਸਿੰਘ ਭਾਰਤੀ ਕ੍ਰਿਕਟ ਟੀਮ ਦੇ ਗੇਦਬਾਜ਼ ਵਜੋਂ ਇੰਡੀਆ ਪਾਕਿਸਤਾਨ ਦੇ ਮੈਚ ਚ ਕੈਚ ਛੱਡਣ ਤੇ ਜੋ ਉਸ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਾਂ ਰਹੀ ਹੈ ਕੋਈ ਉਸਨੂੰ ਖਾਲਿਸਤਾਨੀ ਕੋਈ ਗਦਾਰ ਕੋਈ ਕੁਛ ਬੋਲ ਰਿਹਾ ਹੈ ਉਸਨੂੰ ਦੇਖਦੇ ਹੋਏ ਯੰਗ ਖਾਲਸਾ ਫਾਊਂਡੇਸ਼ਨ ਵਲੋ ਅਰਸ਼ਦੀਪ ਸਿੰਘ ਦੇ ਹੱਕ ਵਿੱਚ ਪਟਿਆਲਾ ਸ਼ਹਿਰ ਚ ਪੋਸਟਰ ਤੇ ਬੈਨਰ ਲਗਾਏ ਗਏ ਅਤੇ ਸੁਨੇਹਾ ਦਿੱਤਾ ਗਿਆ ਅਤੇ ਉਹਨਾਂ ਮਾੜੇ ਅਨਸਰਾ ਨੂੰ ਸੁਚੇਤ ਕੀਤਾ ਗਿਆ ਕੀ ਖੇਡ ਨੂੰ ਖੇਡ ਦੇ ਤਰਹ ਹੀ ਰਹਿਣ ਦਿੱਤਾ ਜਾਏ ਹਰ ਖੇਡ ਵਿੱਚ ਹਾਰ ਜਿੱਤ ਹੁੰਦੀ ਹੈ

ਸੋ ਕਿਸੇ ਇਕ ਬੰਦੇ ਨੂੰ ਇਸਦਾ ਜ਼ਿੰਮੇਵਾਰ ਠਹਿਰਾਉਣਾ ਅਤੇ ਖਾਲਿਸਤਾਨ ਨਾਲ ਜੋੜਕੇ ਪੇਸ਼ ਕਰਨਾ ਗ਼ਲਤ ਹੈ ਅਰਸ਼ਦੀਪ ਇੱਕ ਛੋਟੇ ਪ੍ਰੀਵਾਰ ਚੋਂ ਮਿਹਨਤ ਨਾਲ ਉਪਰ ਆ ਰਿਹਾ ਅਤੇ ਇਕ ਬਿਹਤਰੀਨ ਖਿਡਾਰੀ ਹੈ ਅਰਸ਼ਦੀਪ ਬਾਰੇ ਗ਼ਲਤ ਟਿੱਪਣੀ ਕਰਨੀ ਬਹੁਤ ਮਾੜੀ ਗੱਲ ਹੈ ਭਵਨਪੁਨੀਤ ਸਿੰਘ ਗੋਲੂ ਨੇ ਦੱਸਿਆ ਕੀ ਯੰਗ ਖਾਲਸਾ ਫਾਊਂਡੇਸ਼ਨ ਵਲੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕੀ ਜੋ ਲੋਕ ਐਹੋ ਜਿਹੇ ਕੰਮ ਕਰਦੇ ਹਨ ਉਹਨਾਂ ਦਾ ਸਖਤ ਨੋਟਿਸ ਲੈ ਕੇ ਕਾਰਵਾਈ ਕੀਤੀ ਜਾਏ ਇਸ ਮੌਕੇ ਸਿਮਰਨ ਸਿੰਘ ਗਰੇਵਾਲ, ਸਮਾਰਟੀ ਜਸਲੀਨ ਸਿੰਘ, ਸੁਖਵਿੰਦਰ ਸਿੰਘ ਸੇਠੀ,ਮਨਿੰਦਰ ਸਿੰਘ, ਐਡਵੋਕੇਟ ਪਰਮਵੀਰ ਸਿੰਘ, ਬੰਟੀ ਗੋਇਲ ਮੌਜੂਦ ਰਹੇ

Leave a Reply

Your email address will not be published. Required fields are marked *