ਪਟਿਆਲਾ

ਬਸੰਤ ਰਿਤੂ ਕਲੱਬ ਵੱਲੋਂ ਜਲ ਹੀ ਜੀਵਨ ਹੈ ਸਬੰਧੀ ਕੀਤੀ ਰੈਲੀ

ਧਰਤੀ ਹੇਠਲਾ ਘੱਟ ਰਿਹਾ ਪਾਣੀ ਮਾਨਵਤਾ ਲਈ ਖਤਰੇ ਦੀ ਘੰਟੀ – ਰਾਜੇਸ਼ ਰਾਮਟੱਟਵਾਲੀ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਅਤੇ ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਝੁੱਗੀਆਂ ਦੇ ਸਹਿਯੋਗ ਨਾਲ ਪਟਿਆਲੇ ਦੇ ਨਾਲ ਲਗਦੇ ਪਿੰਡ ਹਸਨਪੁਰ ਪ੍ਰੋਹਤਾਂ ਵਿਖੇ ਜਲ ਹੈ ਤਾਂ ਕੱਲ ਹੈ ਅਤੇ ਜਲ ਹੀ ਜੀਵਨ ਹੈ ਸਬੰਧੀ ਸੈਮੀਨਾਰ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਪਿੰਡ ਦੇ ਸਮਾਜ ਸੇਵਕ ਸੁਰਿੰਦਰ ਸਿੰਘ ਹਸਨਪੁਰ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪਿੰਡ ਦੇ ਸਰਪੰਚ ਮੈਡਮ ਮਲਕੀਤ ਕੌਰ ਅਤੇ ਸੁਰਜੀਤ ਸਿੰਘ ਵੀ ਪੁੱਜੇ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸਕੱਤਰ ਇੰਜੀ: ਰੋਬਿੰਨ ਸਿੰਘ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਬਸੰਤ ਰਿਤੂ ਕਲੱਬ ਵਲੋਂ 100 ਪਿੰਡਾਂ ਵਿੱਚ ਜਲ ਨੂੰ ਬਚਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਪਿੰਡ ਦੀਆਂ ਪੰਚਾਇਤਾਂ, ਪਿੰਡ ਦੇ ਯੂਥ ਕਲੱਬ, ਪਿੰਡ ਦੇ ਆਗਣਵਾੜੀ ਸੈਂਟਰ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਾਲ ਜੋੜ ਕੇ ਪਿੰਡਾਂ ਵਿੱਚ ਜਲ ਹੈ ਤਾਂ ਕੱਲ ਹੈ ਸਬੰਧੀ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਧਰਤੀ ਹੇਠਲਾ ਪਾਣੀ ਦਾ ਸਥਰ ਲਗਾਤਾਰ ਘੱਟ ਰਿਹਾ ਹੈ। ਜੋ ਕਿ ਮਨੁੱਖਤਾ ਲਈ ਖਤਰੇ ਦੀ ਘੰਟੀ ਹੈ। ਇਸ ਲਈ ਜਿੱਥੇ ਸਰਕਾਰਾਂ ਵੀ ਪਾਣੀ ਨੂੰ ਬਚਾਉਣ ਲਈ ਯਤਨਸ਼ੀਲ ਹਨ ਉਸ ਦੇ ਨਾਲ ਨਾਲ ਹਰ ਇਨਸਾਨ ਨੂੰ ਪਾਣੀ ਨੂੰ ਬਚਾਉਣ ਲਈ ਪੁਰਜੋਰ ਕੋਸ਼ਿਸਾਂ ਕਰਨੀਆਂ ਚਾਹੀਦੀਆਂ ਹਨ। ਪਿੰਡ ਦੇ ਸਰਪੰਚ ਮੈਡਮ ਮਲਕੀਤ ਕੌਰ ਨੇ ਬਸੰਤ ਰਿਤੂ ਕਲੱਬ ਦੇ ਇਸ ਉਪਰਾਲੇ ਦੀ ਨਿੱਘੇ ਸੰਬਦਾਂ ਵਿੱਚ ਸ਼ਲਾਘਾ ਕੀਤੀ ਅਤੇ ਉਹਨਾਂ ਇਹ ਵੀ ਆਖਿਆ ਕਿ ਅਸੀਂ ਆਪਣੇ ਪਿੰਡ ਵਿੱਚ ਲੋਕਾਂ ਨੂੰ ਪਾਣੀ ਦੀ ਦੁਰਵਰਤੋ ਨਾ ਕਰਨ ਦੀ ਅਪੀਲ ਕਰਦੇ ਹਾਂ ਅਤੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਦੀ ਵੀ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਹਾਂ। ਇਸ ਪ੍ਰੋਗਰਾਮ ਵਿੱਚ ਸਤਨਾਮ ਸਿੰਘ, ਹਰਜੀਤ ਸਿੰਘ, ਦਰਬਾਰਾ ਸਿੰਘ, ਮੇਹਰਵਾਨ ਸਿੰਘ ਮਾਗੋ ਆਦਿ ਮੈਂਬਰਾਂ ਨੇ ਵੀ ਸੰਬੋਧਨ ਕੀਤਾ ਅਤੇ ਸੈਮੀਨਰ ਤੋਂ ਬਾਅਦ ਪਿੰਡ ਵਿੱਚ ਰੈਲੀ ਵੀ ਕੱਢੀ ਗਈ।

Leave a Reply

Your email address will not be published. Required fields are marked *