ਅੰਮ੍ਰਿਤਸਰਪੰਜਾਬ

ਹਿੰਦੂ ਅਤੇ ਸਿੱਖਾਂ ’ਚ ਨਫ਼ਰਤ ਪੈਦਾ ਕਰਨ ਦੀ ਨਹੀਂ ਕਰ ਸਕੇਗਾ ਪਾਕਿਸਤਾਨ : ਪ੍ਰੋ: ਸਰਚਾਂਦ ਸਿੰਘ ਖਿਆਲਾ

ਖੇਡਾਂ ਵਿਚ ਵੀ ਭੈੜੀ ਸਿਆਸਤ ਕਰਕੇ ਪਾਕਿਸਤਾਨ ਨੇ ਖੇਡ ਪ੍ਰੇਮੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ।

ਅਰਸ਼ਦੀਪ ਸਿੰਘ ਦੀ ਲਿਆਕਤ ’ਤੇ ਦੇਸ਼ ਨੂੰ ਬਹੁਤ ਵੱਡੀਆਂ ਉਮੀਦਾਂ। ਸਮੁੱਚਾ ਪੰਥ ਅਰਸ਼ਦੀਪ ਸਿੰਘ ਦੇ ਨਾਲ।

ਅੰਮ੍ਰਿਤਸਰ 6 ਸਤੰਬਰ (ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਆਪਣੇ ਘਿਣਾਉਣੇ ਮਕਸਦ ਲਈ ਖੇਡ ਵਰਤਾਰਿਆਂ ਵਿਚ ਵੀ ਭੈੜੀ ਸਿਆਸਤ ਕਰਨ ਅਤੇ ਖੇਡ ਪ੍ਰੇਮੀਆਂ ਦੀਆਂ ਪਵਿੱਤਰ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਪਾਕਿਸਤਾਨ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਹਿੰਦੂ ਅਤੇ ਸਿੱਖਾਂ ਵਿਚ ਨਫ਼ਰਤ ਅਤੇ ਗ਼ਲਤ ਫੈਮੀਆਂ ਪੈਦਾ ਕਰਨ ਪ੍ਰਤੀ ਪਾਕਿਸਤਾਨ ਦਾ ਮਨਸੂਬਾ ਕਦੀ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਏਸ਼ੀਆ ਕੱਪ ਲਈ ਬੀਤੇ ਦਿਨੀਂ ਦੁਬਈ ਵਿਚ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡੇ ਗਏ ਕ੍ਰਿਕਟ ਮੈਚ ਦੌਰਾਨ ਕੈਚ ਛੁੱਟ ਜਾਣ ਨੂੰ ਲੈ ਕੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ’ਤੇ ਖ਼ਾਲਿਸਤਾਨ ਹੋਣ ਦਾ ਲੇਬਰ ਲਾਉਂਦਿਆਂ ਉਸ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈ ਐਸ ਆਈ ਦੇ ਪ੍ਰਚਾਰ ਵਿੰਗ ਇੰਟਰ ਸਰਵਿਸ ਪਬਲਿਕ ਰਿਲੇਸ਼ਨ (ਆਈ ਐਸ ਪੀ ਆਰ) ਵੱਲੋਂ ਪੂਰੀ ਯੋਜਨਾ ਤਹਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਸ੍ਰੀ ਨਰਿੰਦਰ ਮੋਦੀ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਗ਼ਲਤ ਜਾਣਕਾਰੀ ਲਈ ਵਿੱਕੀਪੀਡੀਆ ਨੂੰ ਜਵਾਬ ਤਲਬ ਕਰਨ ’ਤੇ ਇਹ ਗਲ ਸਾਹਮਣੇ ਆਈ ਹੈ ਕਿ ਗ਼ਲਤ ਜਾਣਕਾਰੀ ਦੇਣ ਵਾਲੇ ਦਾ ਆਈ ਪੀ ਅਡਰੈਸ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਕੰਪਨੀ ਲਿਮਟਿਡ ਦੇ ਨਾਮ ਸਾਹਮਣੇ ਆਚੁਕਿਆ ਹੈ, ਜੋ ਕਿ ਪਾਕਿਸਤਾਨ ਸਰਕਾਰ ਦੀ ਅਧਿਕਾਰਤ ਇਕਾਈ ਹੈ।

ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਆਈ ਐਸ ਅਈ ਦੀ ਇਹ ਪਹਿਲੀ ਕੋਸ਼ਿਸ਼ ਨਹੀਂ ਹੈ, ਗੁਰਪੁਰਬਾਂ ਦੇ ਸਮੇਂ ਨਗਰ-ਕੀਰਤਨ ਦੇ ਮੌਕਿਆਂ ’ਤੇ ਆਈ ਐਸ ਪੀ ਆਰ ਵੱਲੋਂ ਪਾਕਿਸਤਾਨ ’ਚ ਖ਼ਾਲਿਸਤਾਨ ਦਾ ਖੁਲ ਕੇ ਪ੍ਰਚਾਰ ਕੀਤਾ ਜਾਣਾ ਆਮ ਦੇਖਿਆ ਜਾ ਸਕਦਾ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਜਾਲ ਵਿਚ ਕੁਝ ਭਾਰਤੀ ਲੋਕ ਵੀ ਆਏ ਹਨ, ਜਿਨ੍ਹਾਂ ਨੇ ਜ਼ਿੰਮੇਵਾਰੀ ਤੋਂ ਕੰਮ ਲੈਣ ਅਤੇ ਦੁਸ਼ਮਣ ਦੀਆਂ ਸਾਜ਼ਿਸ਼ੀ ਚਾਲਾਂ ਨੂੰ ਸਮਝੇ ਬਿਨਾ ਅਰਸ਼ਦੀਪ ਸਿੰਘ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਉਵੇ ਹੀ ਟ੍ਰੋਲ ਕੀਤਾ ਜਿਵੇਂ ਦਾ ਪਾਕਿਸਤਾਨ ਚਾਹੁੰਦਾ ਸੀ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਰਸ਼ਦੀਪ ਤੋਂ ਇਕ ਕੈਚ ਛੁੱਟ ਜਾਣ ’ਤੇ ਉਸ ’ਤੇ ਇਕ ਸਿੱਖ ਹੋਣ ਕਰਕੇ ਨਿਸ਼ਾਨਾ ਸਾਧਿਆ ਗਿਆ। ਅਤੇ ਉਸ ਦੀ ਰਾਸ਼ਟਰ ਪ੍ਰਤੀ ਇਮਾਨਦਾਰੀ ’ਤੇ ਉਗਲੀਆਂ ਉਠਾਈਆਂ ਗਈਆਂ। ਜਦ ਕਿ ਕ੍ਰਿਕਟ, ਪਹਿਲਵਾਨੀ ਹੋਵੇ ਜਾਂ ਹਾਕੀ ਆਦਿ ਭਾਰਤੀ ਖੇਡ ਜਗਤ ਵਿਚ ਸਿੱਖਾਂ ਦਾ ਵੱਡਾ ਯੋਗਦਾਨ ਰਿਹਾ ਹੈ। ਉੱਥੇ ਹੀ ਦੇਸ਼ ਦੀ ਅਜ਼ਾਦੀ ਅਤੇ ਸਰਹੱਦਾਂ ਦੀ ਰਾਖੀ ਲਈ ਖ਼ੂਨ ਡੋਲਣ ਪ੍ਰਤੀ ਸਿੱਖ ਭਾਈਚਾਰੇ ਵੱਲੋਂ ਪਾਏ ਜਾ ਰਹੇ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਿਪਾਹੀ ਹੋਵੇ ਜਾਂ ਖਿਡਾਰੀ, ਇਨ੍ਹਾਂ ਨੂੰ ਧਰਮਾਂ ਤੇ ਨਸਲਾਂ ’ਤੇ ਵੰਡਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਖੇਡਾਂ ਇਕ ਦੂਜੇ ਨਾਲ ਜੋੜਦੀਆਂ ਹਨ, ਜਿਸ ਵਿਚ ਨਫ਼ਰਤ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਸਿੱਖ ਪੰਥ ਨੂੰ ਅਰਸ਼ਦੀਪ ਸਿੰਘ ’ਤੇ ਮਾਣ ਹੈ ਅਤੇ ਦੇਸ਼ ਨੂੰ ਉਸ ’ਤੇ ਬਹੁਤ ਉਮੀਦਾਂ ਹਨ, ਉਸ ਦੀ ਪ੍ਰਤਿਭਾ – ਲਿਆਕਤ’ਤੇ ਸ਼ੱਕ ਕਰਨਾ ਫ਼ਜ਼ੂਲ ਹੈ ਅਤੇ ਉਸ ਨੂੰ ਹੋਰ ਬਿਹਤਰ ਪ੍ਰਦਰਸ਼ਨ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਸਮੁੱਚਾ ਸਿੱਖ ਪੰਥ ਅਰਸ਼ਦੀਪ ਸਿੰਘ ਦੇ ਨਾਲ ਹੈ । ਹਿੰਦੂ ਅਤੇ ਸਿੱਖਾਂ ਵਿਚ ਫ਼ਿਰਕੂ ਨਫ਼ਰਤ ਤੇ ਮਤਭੇਦ ਪੈਦਾ ਕਰਨ ਅਤੇ ਸਮਾਜਿਕ ਭਾਈਚਾਰਕ ਵੰਡੀਆਂ ਪਾਉਣ ਦੀ ਆਈ ਐਸ ਆਈ ਦੀ ਚਾਲ ਕਾਮਯਾਬ ਨਹੀਂ ਹੋਵੇਗੀ।

Leave a Reply

Your email address will not be published. Required fields are marked *