ਪਟਿਆਲਾ

ਜੰਗਲਾਤ ਵਰਕਰਾਂ ਸੰਘਰਸ਼ ਕਰਨ ਬਜਟ ਹੋਈਆ ਜਾਰੀ – ਨੋਲੱਖਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਜੰਗਲਾਤ ਵਿਭਾਗ, ਜੰਗਲੀ ਜੀਵ, ਜੰਗਲਾਤ ਨਿਗਮ ਦੇ ਡੇਲੀਵੇਜਜ ਵਰਕਰਾਂ ਵੱਲੋਂ ਲਗਾਤਾਰ ਚਲ ਰਿਹਾ ਦਿਨ ਰਾਤ ਧਰਨਾ ਜੋ ਕਿ 11 ਜੁਲਾਈ ਤੋਂ ਸ਼ੁਰੂ ਕੀਤਾ ਗਿਆ ਸੀ। ਜਿਸ ਨੂੰ ਤਕਰੀਬਨ 2 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਪ੍ਰਧਾਨ ਮੁੱਖ ਵਣਪਾਲ ਮੋਹਾਲੀ ਦੇ ਪੱਤਰ ਨੰਬਰ 2227-42 ਮਿਤੀ 06-09-2022 ਨੂੰ ਯੂਨੀਅਨ ਦੇ ਆਗੂ ਜਗਮੋਹਨ ਨੋਲੱਖਾ ਨੂੰ ਵਣ ਮੰਡਲ ਪਟਿਆਲਾ ਸ੍ਰੀਮਤੀ ਵਿਦਿਆ ਮਾਗਰੀ ਨੇ ਇੱਕ ਘੰਟਾ ਮੀਟਿੰਗ ਕਰਕੇ ਯੂਨੀਅਨ ਵਲੋਂ ਦਿੱਤੇ ਮੰਗ ਪੱਤਰ ਜਿਸ ਵਿੱਚ ਕਈ ਇਸ਼ੂ ਸ਼ਾਮਲ ਸਨ ਨੂੰ ਪੂਰਾ ਕਰਨ ਦਾ ਵਿਸ਼ਵਾਸ਼ ਵੀ ਦਵਾਇਆ ਅਤੇ 5 ਮਹੀਨੇ ਦੀਆਂ ਤਨਖਾਹਾਂ ਖਾਤਿਆਂ ਵਿੱਚ ਪਾਉਣ ਦਾ ਵਾਅਦਾ ਵੀ ਕੀਤਾ ਅਤੇ ਸੀਨੀਆਰਤਾ ਲਿਸਟ ਵਿੱਚ ਪਈਆਂ ਤਰੁੱਟੀਆਂ ਦੂਰ ਕਰਕੇ ਮੰਗਾਂ ਪੂਰੀਆਂ ਕਰਨ ਦਾ ਵਿਸ਼ਵਾਸ਼ ਦਿਵਾਇਆ ਅਤੇ ਲਿਖਤੀ ਤੌਰ ਤੇ 8-9-2022 ਨੂੰ 11.00 ਵਜੇ ਦੁਬਾਰਾ ਮੀਟਿੰਗ ਦਾ ਪੱਤਰ ਵੀ ਜਾਰੀ ਕੀਤਾ ਗਿਆ।

ਜਗਮੋਹਨ ਨੋਲੱਖਾ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਜੰਗਲਾਤ ਵਰਕਰਾਂ ਨੂੰ ਅਪੀਲ ਕੀਤੀ ਕਿ ਬਜਟ ਆ ਚੁੱਕਿਆ ਹੈ ਜਦੋਂ ਤੱਕ ਤਨਖਾਹਾਂ ਖਾਤਿਆਂ ਵਿੱਚ ਨਹੀਂ ਪੈਂਦੀਆਂ ਉਦੋ ਤੱਕ ਸੰਘਰਸ਼ ਜਾਰੀ ਰਹੇਗਾ। ਜਿਸ ਸਮੇਂ ਤਨਖਾਹ ਖਾਤਿਆਂ ਵਿੱਚ ਜਮ੍ਹਾਂ ਹੋਵੇਗੀ ਉਸ ਸਮੇਂ ਸੰਘਰਸ਼ ਨੂੰ ਮੁਲਤਵੀ ਕਰ ਦਿੱਤਾ ਜਾਵੇਗਾ। ਕੁਲਵਿੰਦਰ ਕਾਲਵਾ ਜਨਰਲ ਸਕੱਤਰ ਪੰਜਾਬ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਵਰਕਰ ਸੁਚੇਤ ਰਹਿਣ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਸਭ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਡੇਲੀਵੇਜਿਜ਼ ਵਰਕਰਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ ਅਤੇ ਹਰ ਇਸਤਰੀ ਨੂੰ 1000 ਰੁਪਏ ਦਿੱਤਾ ਜਾਵੇਗਾ ਘੱਟੋ-ਘੱਟ ਉਜਰਤਾ 21000/- ਦਿੱਲੀ ਤਰਜ ਤੇ ਦਿੱਤਾ ਜਾਵੇਗਾ। ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕੀਤਾ ਜਾਵੇਗਾ ਪਰ ਸਰਕਾਰ ਆਉਣ ਤੋਂ ਦਿੱਤੀਆਂ ਗਰੰਟੀ ਤੋਂ ਸਰਕਾਰ ਭੱਜ ਰਹੀ ਹੈ। ਭਗਵੰਤ ਮਾਨ ਸਰਕਾਰ ਨੂੰ ਯਾਦ ਪੱਤਰ ਲਈ ਮਿਤੀ 10-09-2022 ਨੂੰ ਸੰਗਰੂਰ ਰੈਲੀ ਕੀਤੀ ਜਾਵੇਗੀ। ਅੱਜ ਦੀ ਰੈਲੀ ਵਿੱਚ ਸ਼ਾਮਲ ਮਨਤੇਜ ਸਿੰਘ ਮੋਗਲੀ, ਸ਼ਾਮ ਸਿੰਘ, ਤਰਲੋਚਨ ਮੰਡੋਲੀ, ਨਛੱਤਰ ਸਿੰਘ ਲਾਛੜੂ, ਦਰਸ਼ਨ ਮਲੇਵਾਲ, ਬਲਜਿੰਦਰ ਸਿੰਘ, ਮਾਧੋ ਲਾਲ, ਰਾਮ ਲਾਲ ਰਾਮਾ, ਰਤਨ ਸਿੰਘ, ਹਰਜਿੰਦਰ ਅਮਲੋਹ, ਪਾਲਾ, ਪ੍ਰੇਮ ਖਤੋਨੀ, ਮੁਖਤਿਆਰ ਸਿੰਘ, ਤਰਲੋਚਨ ਮਾੜੂ ਆਦਿ ਹਾਜਰ ਸਨ।

Leave a Reply

Your email address will not be published. Required fields are marked *