ਅੰਮ੍ਰਿਤਸਰਦੇਸ਼-ਵਿਦੇਸ਼ਪੰਜਾਬ

ਨਿਹੰਗ ਸਿੰਘਾਂ ਤੇ ਹੋਏ ਹਮਲੇ ਦੇ ਦੋਸ਼ੀਆ ਨੂੰ ਤੁਰੰਤ ਗਿ੍ਰਫਤਾਰ ਨਾ ਕੀਤਾ ਗਿਆ ਤਾਂ ਨਿਕਲਣ ਵਾਲੇ ਸਿਟਿਆਂ ਲਈ ਸਰਕਾਰ ਜੁੰਮੇਵਾਰ ਹੋਵੇਗੀ: ਬਾਬਾ ਬਲਬੀਰ ਸਿੰਘ 96 ਕਰੋੜੀ

ਅੰਮਿ੍ਰਤਸਰ 7 ਸਤੰਬਰ (ਮਧੂਸਾਰ ਬਿਊਰੋ) ਤਰਨਾ ਦਲ ਦੇ ਨਿਹੰਗ ਸਿੰਘਾਂ ਤੇ ਰਾਧਾ ਸੁਆਮੀ ਡੇਰੇ ਦੇ ਸੇਵਾਦਾਰਾਂ ਦਰਮਿਆਨ ਹੋਇਆ ਝਗੜਾ ਠੰਡਾ ਹੋਣ ਦੀ ਬਜਾਏ ਹੋਰ ਤਿਖਾ, ਰੋਸ ਤੇ ਰੋਹ ਵਿੱਚ ਬਦਲਦਾ ਜਾ ਰਿਹਾ ਹੈ। ਅੱਜ ਚੱਬਾ ਵਿਖੇ ਬਾਬਾ ਨੋਧ ਸਿੰਘ ਸ਼ਹੀਦ ਦੀ ਸਮਾਧ ਵਿਖੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨਾਲ ਸਮੂਹ ਦਲ ਪੰਥਾਂ ਦੇ ਮੁਖੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਗਈ ਕਿ ਜੇਕਰ ਦੋਸ਼ੀਆਂ ਨੂੰ ਗਿ੍ਰਫਤਾਰ ਨਾ ਕੀਤਾ ਗਿਆ ਤਾਂ ਪੈਦਾ ਹੋਣ ਵਾਲੇ ਹਲਾਤਾਂ ਲਈ ਸਿਧੇ ਤੌਰ ਤੇ ਸਰਕਾਰ ਜੁੰਮੇਵਾਰ ਹੋਵੇਗੀ। ਅੱਜ ਦੀ ਇਕੱਤਰਤਾ ਵਿਚ ਤਰਨਾਦਲ ਮਿਸਲ ਸ਼ਹੀਦ ਬਾਬਾ ਬਕਾਲਾ ਦੇ ਮੁਖੀ ਬਾਬਾ ਗੱਜਣ ਸਿੰਘ, ਤਰਨਾਦਲ ਬਾਬਾ ਬਿਧੀ ਚੰਦ ਜੀ ਸੁਰ ਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ, ਤਰਨਾ ਦਲ ਹਰੀਆਂ ਵੇਲਾ ਦੇ ਮੁਖੀ ਬਾਬਾ ਨਿਹਾਲ ਸਿੰਘ ਵਲੋਂ ਬਾਬਾ ਨੋਰੰਗ ਸਿੰਘ, ਦਸਮੇਸ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬੁੱਢਾ ਦਲ ਦੇ ਸਕੱਤਰ ਸ: ਦਿਲਜੀਤ ਸਿੰਘ ਬੇਦੀ, ਬਾਬਾ ਵਿਸ਼ਵਪ੍ਰਤਾਪ ਸਿੰਘ

ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਮਲੂਕ ਸਿੰਘ, ਬਾਬਾ ਪ੍ਰਗਟ ਸਿੰਘ, ਬਾਬਾ ਬਲਵਿੰਦਰ ਸਿੰਘ ਮਹਿਤਾ, ਬਾਬਾ ਰਘੁਬੀਰ ਸਿੰਘ ਖਿਆਲਾ, ਬਾਬਾ ਇੰਦਰਬੀਰ ਸਿੰਘ ਸਤਲਾਣੀ, ਬਾਬਾ ਮਾਨ ਸਿੰਘ ਮੜੀਆਂ ਦਲ ਵਲੋਂ ਬਾਬਾ ਵੱਸਣ ਸਿੰਘ, ਬਾਬਾ ਹੀਰਾ ਸਿੰਘ, ਬਾਬਾ ਤਾਰਾ ਸਿੰਘ ਝਾੜ ਸਾਹਿਬ, ਬਾਬਾ ਛਿੰਦਾ ਸਿੰਘ ਭਿਖੀਵਿੰਡੀ, ਬਾਬਾ ਸ਼ੇਰ ਸਿੰਘ ਕੋਟਈਸੇ ਖਾਂ, ਬਾਬਾ ਖੜਕ ਸਿੰਘ ਲੁਧਿਆਣਾ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਸੁਖਪਾਲ ਸਿੰਘ ਮਾਲਵਾਂ ਤਰਨਾਦਲ, ਬਾਬਾ ਤਰਲੋਕ ਸਿੰਘ ਖਿਆਲਾ, ਬਾਬਾ ਬਲਦੇਵ ਸਿੰਘ ਮੁਸਤਰਾਬਾਦ ਸਮੂਹ ਨਿਹੰਗ ਸਿੰਘ ਮੁਖੀਆਂ ਨੇ ਇੱਕ ਸੁਰ ਅਵਾਜ ਵਿੱਚ ਕਿਹਾ ਕਿ ਸਰਕਾਰ ਦੀ ਢਿਲਮੱਠ ਬਰਦਾਸ਼ਤ ਨਹੀਂ ਹੋ ਸਕਦੀ। ਗੁਰੂ ਕੀਆਂ ਲਾਡਲੀਆਂ ਫੌਜਾਂ ਇਸ ਤਰ੍ਹਾਂ ਕਿਸੇ ਵੀ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕਦੀਆ, ਇਸ ਦਾ ਮੁੰਹ ਤੋੜ ਜਵਾਬ ਹੋਵੇਗਾ। ਉਪਰੰਤ ਕੇ.ਡੀ ਹਸਪਤਾਲ ਵਿੱਚ ਜਖਮੀ ਸਿੰਘਾਂ ਦਾ ਹਾਲਚਾਲ ਜਾਨਣ ਲਈ ਬਾਬਾ ਬਲਬੀਰ ਸਿੰਘ ਤੇ ਬਾਬਾ ਗੱਜਣ ਸਿੰਘ ਸਾਥੀਆਂ ਸਮੇਤ ਉਚੇਚੇ ਤੌਰ ਤੇ ਪੁਜੇ। ਇਸ ਤੋਂ ਪਹਿਲਾ ਗੁ: ਬਾਬਾ ਨੋਧ ਸਿੰਘ ਵਿਖੇ ਤਰਨਾਦਲ ਦੇ ਪੁਰਾਣੇ ਸੇਵਾਦਾਰ ਬਾਬਾ ਅਮਰ ਸਿੰਘ ਦੇ ਅਕਾਲ ਚਲਾਣੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰੰਭ ਹੋਏ ਅਖੰਡਪਾਠਾਂ ਦੇ ਭੋਗ ਪਾਏ ਗਏ। ਉਪਰੰਤ ਰਾਗੀ, ਢਾਡੀ, ਕਵੀਸ਼ਰ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਵਿਖਿਆਨ ਕੀਤਾ। ਅਤੇ ਵੱਖ-ਵੱਖ ਨਿਹੰਗ ਸਿੰਘ ਮੁਖੀਆਂ ਨੇ ਬਾਬਾ ਅਮਰ ਸਿੰਘ ਨੂੰ ਸਰਧਾਂਜਲੀ ਭੇਟ ਕੀਤੀਆਂ।

Leave a Reply

Your email address will not be published. Required fields are marked *