ਸਿੱਧੂ ਮੂਸੇਵਾਲਾ ਕਤਲ ਮਾਮਲਾ : ਐਨਆਈਏ ਟੀਮ ਨੇ ਘਨੌਰ ਦੇ ਪਿੰਡ ਮੰਜੋਲੀ ’ਚ ਕੀਤੀ ਛਾਪੇਮਾਰੀ
ਪਟਿਆਲਾ 12 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਸ਼ੱਕੀ ਵਿਅਕਤੀਆਂ ਦੀ ਭਾਲ ਕਰਨ ਲਈ ਐਨਆਈਏ ਵੱਲੋਂ ਪੰਜਾਬ ਭਰ ਵਿਚ ਛਾਪੇਮਾਰੀ ਕੀਤੀ ਗਈ, ਜਿਸ ਤਹਿਤ ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਮੰਜੌਲੀ ਵਿਖੇ ਐਨਆਈਏ ਨੇ ਛਾਪੇਮਾਰੀ ਕੀਤੀ। ਜਾਣਕਾਰੀ ਅਨੁਸਾਰ ਐਨਆਈਏ ਦੀ ਟੀਮ ਘਨੌਰ ਦੇ ਪਿੰਡ ਮੰਜੋਲੀ ਵਿਖੇ ਸਵੇਰੇ ਡੀਐਸਪੀ ਰਘਬੀਰ ਸਿੰਘ ਘਨੌਰ ਨੂੰ ਨਾਲ ਲੈ ਕੇ ਗੁਰਸੇਵਕ ਸਿੰਘ ਨਾਮ ਦੇ ਵਿਅਕਤੀ ਦੇ ਘਰ ਪੁੱਜੀ। ਟੀਮ ਨੇ ਕਈ ਘੰਟਿਆਂ ਤੱਕ ਗੁਰਸੇਵਕ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਅਤੇ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਜਾਂ ਗਿ੍ਰਫਤਾਰੀ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ। ਸੂਤਰਾਂ ਦੇ ਹਵਾਲੇ ਨਾਲ ਗੁਰਸੇਵਕ ਸਿੰਘ ਅੰਟਾਲ ਲਾਡਰਾਂ ਦੇ ਕਾਲਜ ਵਿਚ ਪੜ੍ਹਾਈ ਕਰਦਾ ਰਿਹਾ
ਇਸ ਦੌਰਾਨ ਉਸ ਦਾ ਸੰਪਰਕ ਗੈਂਗਸਟਰ ਗੌਰਵ ਨਾਲ ਹੁੰਦਾ, ਜੋ ਨਾਭਾ ਦੀ ਜੇਲ੍ਹ ਵਿਚ ਬੰਦ ਹੈ। ਦੱਸਿਆ ਜਾਂਦਾ ਹੈ ਕਿ ਸਾਲ 2017 ਵਿਚ ਗੁਰਸੇਵਕ ਸਿੰਘ ਗੈਂਗਸਟਰ ਗੌਰਵ ਨਾਲ ਮੁਲਾਕਾਤ ਕਰਨ ਲਈ ਨਾਭਾ ਮੈਕਸਿਸ ਜੇਲ੍ਹ ਗਿਆ। ਇਸ ਕਰਕੇ ਗੁਰਸੇਵਕ ਸਿੰਘ ਐਨਆਈਏ ਦੀ ਰਡਾਰ ’ਤੇ ਚੱਲ ਰਿਹਾ ਹੈ। ਐਨਆਈਏ ਦੀ ਟੀਮ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨੂੰ ਸਾਂਝਾ ਨਹੀਂ ਕੀਤ ਗਿਆ। ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਅੰਟਾਲ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਦੇ ਨਜ਼ਦੀਕੀਆਂ ’ਚੋਂ ਰਿਹਾ, ਜੋ ਘਨੌਰ ਵਿਖੇ ਏਕਮ ਨਾਂ ਦੀ ਇਕ ਅੇਨਜੀਓ ਅਤੇ ਆਈਲੈਟਸ ਕੋਚਿੰਗ ਸੈਂਟਰ ਵਿਚ ਚਲਾ ਰਿਹਾ ਹੈ।

