ਪਟਿਆਲਾ

ਜਿਲ੍ਹਾ ਖਜਾਨਾ ਦਫ਼ਤਰ ਅੱਗੇ ਲਾਲ ਕਾਲੇ ਝੰਡੇ ਲੈ ਕੇ ਕੀਤਾ ਘਿਰਾਓ — ਨੋਲੱਖਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਜੰਗਲਾਤ ਵਿਭਾਗ ਦੇ ਵਰਕਰਾਂ ਨੇ ਜਿਲ੍ਹਾ ਖਜਾਨਾ ਅਫਸਰ ਦਾ ਘਿਰਾਓ ਕੀਤਾ ਗਿਆ। ਪ੍ਰੈਸ ਨੂੰ ਲਿਖਤੀ ਬਿਆਨ ਵਿੱਚ ਜਗਮੋਹਨ ਨੋਲੱਖਾ ਨੇ ਦੱਸਿਆ ਕਿ ਮਿਤੀ 11—07—2022 ਤੋਂ ਲਗਾਤਾਰ ਵਣ ਪਾਲ ਸਾਊਥ ਸਰਕਲ ਅੱਗੇ ਦਿਨ ਰਾਤ ਦਾ ਧਰਨਾ ਦਿੱਤਾ ਜਾ ਰਿਹਾ ਹੈ। ਮਿਤੀ 06—09—2022 ਨੂੰ ਪੰਜਾਬ ਸਰਕਾਰ ਵੱਲੋਂ ਬਜਟ ਵਣ ਮੰਡਲ ਦਫਤਰ ਵਿੱਚ ਪਹੁੰਚ ਗਿਆ ਸੀ ਵਣ ਮੰਡਲ ਅਫਸਰ ਸ੍ਰੀਮਤੀ ਸਾਗਰੀ ਜੀ ਨੇ ਬਿੱਲ ਜਿਲਾ ਖਜਾਨਾ ਦਫਤਰ ਵਿੱਚ ਦੋ ਦਿਨਾਂ ਤੋਂ ਦਿੱਤੇ ਜਾ ਚੁੱਕੇ ਸੀ ਸ੍ਰੀ ਅਸ਼ੋਕ ਕੁਮਾਰ ਜਿਲਾ ਖਜਾਨਾ ਅਫਸਰ ਜੀ ਨਾਲ ਸ੍ਰ. ਦਰਸ਼ਨ ਸਿੰਘ ਲੁਬਾਣਾ ਜੀ ਵਲੋਂ ਟੈਲੀਫੋਨ ਤੇ ਬੇਨਤੀ ਕੀਤੀ ਗਈ ਸੀ ਕਿ ਜੰਗਲਾਤ ਵਿਭਾਗ ਦੇ ਵਰਕਰਾਂ ਦੀਆਂ 5 ਮਹੀਨੇ ਦੀਆਂ ਤਨਖਾਹਾਂ ਦੇ ਬਿੱਲ ਆਪ ਜੀ ਪਾਸ ਭੇਜੇ ਗਏ ਹਨ ਕ੍ਰਿਪਾ ਕਰਕੇ ਵਰਕਰਾਂ ਦੇ ਖਾਤਿਆਂ ਵਿੱਚ ਪਾਈ ਜਾਵੇ ਜਿਲਾ ਖਜਾਨਾ ਡਾਇਰੈਕਟਰ ਮੋਹਾਲੀ ਵਲੋਂ ਟਾਲ ਮਟੋਲ ਕੀਤੀ ਜਾ ਰਹੀ ਸੀ। ਜਿਸ ਕਰਕੇ ਜੰਗਲਾਤ ਵਿਭਾਗ ਦੇ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਜੰਗਲਾਤ ਦੇ ਵਰਕਰਾਂ ਨੇ ਰੋਸ ਵਿੱਚ ਜਾ ਕੇ ਖਜਾਨਾ ਦਫਤਰ ਦਾ ਘਿਰਾਚ ਕੀਤਾ ਤਾਂ ਖਜਾਨਾ ਦਫਤਰ ਸ੍ਰੀ ਅਸ਼ੋਕ ਕੁਮਾਰ ਜੀ ਨੇ ਯੂਨੀਅਨ ਦੇ ਆਗੂਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਅੱਜ ਮਿਤੀ 13—09—2022 ਨੂੰ 3 ਵਜੇ ਤੱਕ 5 ਮਹੀਨੇ ਦੀਆਂ ਤਨਖਾਹਾਂ ਪਾ ਦਿੱਤੀਆਂ ਜਾਣਗੀਆਂ।

ਨੋਲੱਖਾ ਨੇ ਕਿਹਾ ਕਿ ਜੇਕਰ ਯੂਨੀਅਨ ਦੇ ਆਗੂਆਂ ਨਾਲ ਕੀਤਾ ਵਾਅਦਾ ਪੂਰਾ ਨਾ ਕੀਤਾ ਤਾਂ ਮਿਤੀ 14—09—2022 ਨੂੰ ਲਗਾਤਾਰ ਖਜਾਨਾ ਦਫਤਰ ਅੱਗੇ ਪੱਕਾ ਮੋਰਚਾ ਲਾ ਦਿੱਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਦਰਸ਼ਨ ਮਲੇਵਾਲ, ਗੁਰਮੇਲ ਬੰਮਣਾ, ਜਗਰੂਪ ਸਿੰਘ, ਬਲਵਿੰਦਰ ਨਾਭਾ, ਤਰਲੋਚਨ ਮੰਡੋਲੀ, ਤਰਲੋਚਨ ਗਿਰ ਸੇਖੂਪੁਰ, ਬਲਜੀਤ, ਪੱਪੂ, ਮੁਖਤਿਆਰ ਸਿੰਘ ਆਸੇਮਾਜਰਾ, ਪਾਲਾ ਸਿੰਘ, ਹਰਭਜਨ ਕਾਲਾ, ਭੀਮ ਸਿੰਘ, ਜਸਵਿੰਦਰ, ਦੇਸ਼ ਰਾਜ ਮੰਗਾ ਸਮਾਣਾ, ਹਰਜਿੰਦਰ ਅਮਲੋਹ, ਕ੍ਰਿਸ਼ਨ ਕੁਮਾਰ, ਪਵਨ ਕੁਮਾਰ, ਗੁਰਮੀਤ ਨਾਭਾ, ਚਰਨਜੀਤ ਚੰਨੀ, ਨਛੱਤਰ ਲਾਛੜੂ, ਬਲਜਿੰਦਰ ਜ/ਸ ਪਟਿਆਲਾ, ਗੁਰਦਰਸ਼ਨ ਰੋਹਟੀ ਚੇਅਰਮੈਨ, ਅਮਰਨਾਥ ਨਰੜੂ, ਹਰਨੇਕ ਰਾਜਪੁਰਾ, ਜਸਵੀਰ ਬੇਲੂਮਾਜਰਾ, ਸਰੋਜ, ਕਰਨੈਲ ਕੌਰ, ਗੁਰਮੀਤ ਸਿੰਘ ਬੀ.ਡੀ.ਓ. ਦਫਤਰ, ਬਲਵਿੰਦਰ ਸਿੰਘ, ਕੁਲਵਿੰਦਰ ਕਾਲਵਾ, ਸਨੁਹਰੀ, ਹਰਮੇਸ਼ ਸਿੰਘ ਅਸਮਾਨਪੁਰ, ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *