ਪਟਿਆਲਾ

ਮੁਫ਼ਤ ਯੋਜਨਾਵਾਂ ਵਾਲੇ ਰਿਵਾਜ ਦੀ ਜਿਹੜੀ ਸ਼ੁਰੂਆਤ ਹੋਈ ਹੁਈ ਹੈ ਸਿਆਸੀ ਪਾਰਟੀਆਂ ਇਸ ਨੂੰ ਜਿੱਤ ਦਾ ਫਾਰਮੁੱਲਾ ਸਮਝਣ ਲਗ ਪਈਆਂ—ਕਾਕਾ

ਮੁਫ਼ਤਖੋਰੀ ਦੀ ਨੀਤੀ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਕੀਤਾ ਪ੍ਰਦਰਸ਼ਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਪੰਜਾਬ ਸਰਕਾਰ ਕੇਵਲ ਮੁਫ਼ਤ ਦੀਆਂ ਯੋਜਨਾਵਾਂ ਵਲ ਵਧ ਜੋਰ ਲਗਾਕੇ ਪੰਜਾਬ ਨੂੰ ਹੋਰ ਕਰਜਾਈ ਕਰ ਅਤੇ ਲੋਕਾਂ ਨੂੰ ਆਲਸੀ ਤੇ ਨਿਕਮਾ ਬਣਾਉਣ ਵਾਲੇ ਰਾਹ ਤੇ ਤੁਰੀ ਹੋਈ ਹੈ। ਇਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਖਿਲਾਫ ਨਾਰੇਬਾਰੀ ਕਰ ਵਿਰੋਧ ਜਤਾਇਆ ਗਿਆ ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮੁਫ਼ਤ ਯੋਜਨਾਵਾਂ ਦੇਣ ਦੀ ਨੀਤੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਮੁਲਾਜਮਾਂ ਦੀਆਂ ਤਨਖਾਹਾਂ *ਚ ਦੇਰੀ ਕਰਨਾ ਕੀਤੇ ਨਾ ਕੀਤੇ ਸਰਕਾਰ ਦੀ ਪੋਲ ਖੋਲ ਰਹੀ ਹੈ ਤੇ ਮੁਲਾਜਮਾਂ ਨੂੰ ਤਨਖਾਹਾਂ ਦੇਣ ਸਬੰਧੀ ਵਿੱਤੀ ਸਕਟ ਕਰਕੇ ਕਰਜ਼ਾ ਲੈ ਕੇ ਸਰਕਾਰ ਵਲੋਂ ਕੰਮ ਚਲਾਈਆਂ ਜਾ ਰਿਹਾ ਹੈ ਹਰ ਕਿਸੇ ਅਮੀਰ ਗਰੀਬ ਨੂੰ ਮੁਫ਼ਤ ਯੋਜਨਾਵਾਂ ਦਾ ਲਾਭ ਪਾਤਰੀ ਬਣਾਉਣ ਦੀ ਰਾਜਨੀਤੀ ਕਰਨ ਵਾਲੇ ਨੇਤਾ ਅੱਜ ਇਹ ਨਹੀਂ ਸੋਚ ਰਹੇ ਕਿ ਉਹਨਾ ਦੀਆਂ ਇਹ ਮੁਫ਼ਤ ਯੋਜਨਾਵਾਂ ਕਾਰਨ ਬੇਰੋਜਗਾਰੀ ਸਾਰੀਆਂ ਹੱਦਾਂ ਪਾਰ ਕਰ ਸਿੱਖਰਾਂ ਤੇ ਪਹੁੰਚ ਜਾਵੇਗੀ ਤੇ ਪੰਜਾਬ ਹੋਰ ਕਰਜਾਈ ਤੇ ਕੰਗਾਲੀ ਵਲ ਚਲਾ ਜਾਵੇਗਾ।

ਮੁਫ਼ਤ ਯੋਜਨਾਵਾਂ ਦਾ ਲਾਭ ਸਿਆਸੀ ਪਾਰਟੀਆਂ ਦਾ ਭਲਾ ਬੇਸ਼ਕ ਕਰ ਦੇਵੇ ਪਰ ਲੋਕਾਂ ਦੀ ਅਸਲ ਭਲਾਈ ਰੋਜਗਾਰ, ਨੌਕਰੀਆਂ ਦੇ ਕੇ ਹੀ ਹੋਵੇਗੀ। ਪ੍ਰਧਾਨ ਅਰਵਿੰਦਰ ੁਕਮਾਰ ਕਾਕਾ ਨੇ ਰੋਸ ਭਰੇ ਸ਼ਬਦਾਂ ਵਿੱਚ ਕਿਹਾ ਕਿ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਮੌਜੂਦਾ ਸਰਕਾਰ ਵਲੋਂ ਜਿਹੜੀਆਂ ਮੁਫ਼ਤ ਯੋਜਨਾਵਾਂ ਵਾਲੇ ਰਿਵਾਜ ਦੀ ਸ਼ੁਰੂਆਤ ਹੋਈ ਹੁਈ ਹੈ ਇਸ ਨੂੰ ਸਿਆਸੀ ਪਾਰਟੀਆਂ ਜਿੱਤ ਦਾ ਫਾਰਮੁੱਲਾ ਸਮਝਣ ਲਗ ਪਈਆਂ ਹਨ। ਮੁਫ਼ਤਖੋਰੀ ਦਾ ਸਿਸਟਮ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਸੱਤਾ ਦੇ ਕਾਬਜ ਹੋਣ ਦੇ ਮਕਸਦ ਨਾਲ ਚੋਣਾਂ ਦੌਰਾਨ ਲੋਕਾਂ ਨੂੰ ਮੁਫ਼ਤ ਦੀਆਂ ਯੋਜਨਾਵਾਂ ਸਬੰਧੀ ਵੱਖ—ਵੱਖ ਸਿਆਸੀ ਪਾਰਟੀਆਂ ਵੱਧ ਤੋਂ ਵੱਧ ਸਹੁਲਤਾਂ ਦੇਣ ਦੇ ਮੁਕਾਬਲੇ ਹੋਣ ਲਗ ਜਾਣਗੇ ਤੇ ਬੇਰੋਜਗਾਰੀ ਵਰਗੇ ਵੱਡੇ ਮਸਲੇ ਉੱਥੇ ਦੀ ਉੱਥੇ ਖੜੇ ਰਹਿਣਗੇ। ਜੇਕਰ ਇਸੇ ਤਰ੍ਹਾਂ ਮੁਫ਼ਤਖੋਰੀ ਦੀ ਰਾਜਨੀਤੀ ਚਲਦੀ ਰਹੀ ਤਾਂ ਇੱਕ ਦਿਨ ਪੰਜਾਬ ਦੇ ਹਾਲਾਤ ਬੇਕਾਬੂ ਹੋ ਕੇ ਸ੍ਰੀਲੰਕਾ ਵਰਗੇ ਬਣ ਜਾਣਗੇ। 10 ਰੁਪਏ ਵਾਲੀ ਚੀਜ 1000 ਰੁਪਏ ਮਿਲੇਗੀ। ਮੁਫ਼ਤ ਦੀਆਂ ਸਹੁਲਤਾਂ ਦੇ ਨਾਂ ਤੇ ਸਰਕਾਰਾਂ ਆਪਣੀ ਰਾਜਨੀਤੀ ਚਮਕਾਉਂਦਿਆ ਆ ਰਹੀਆਂ ਹਨ ਤੇ ਪੰਜਾਬ ਨਾਜੁਕ ਸਥਿਤੀ ਵਿੱਚ ਲੰਘ ਰਿਹਾ ਹੈ, ਬਾਵਜੂਦ ਇਸ ਦੇ ਲੋਕਾਂ ਨੂੰ ਆਪਣੇ ਪੈਰਾ ਤੇ ਖੜੇ ਕਰਨ ਲਈ ਰੁਜਗਾਰ, ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ। ਮੁਫ਼ਤ ਦੇ ਲਾਲਚ ਵਿੱਚ ਪਾ ਕੇ ਲੋਕਾਂ ਨੂੰ ਹੋਰ ਗਰੀਬੀ ਵਲ ਧੱਕਿਆ ਜਾ ਰਿਹਾ ਹੈ। ਇਸ ਮੌਕੇ ਹੁਕੰਮ ਸਿੰਘ, ਰਾਮ ਪਾਲ ਸਿੰਘ, ਚਰਨਜੀਤ ਸਿੰਘ, ਜੋਰਾ ਸਿੰਘ, ਮਹਿੰਦਰ ਸਿੰਘ, ਜਰਨੇਲ ਸਿੰਘ, ਨਰੇਸ਼ ਕੁਮਾਰ, ਪਰਮਜੀਤ ਸਿੰਘ, ਰਜੇਸ਼ ਕੁਮਾਰ, ਸੰਦੀਪ ਸਿੰਘ, ਨਰਿੰਦਰ ਪਾਲ ਸਿੰਘ ਜਗਜੀਤ ਸਿੰਘ ਜਗੀ, ਸੁਪਿੰਦਰ ਸਿੰਘ, ਜਮੀਲ ਖਾਨ, ਸੁਖਵਿੰਦਰ ਸਿੰਘ, ਪ੍ਰਕਾਸ਼ ਸਿੰਘ, ਸੁਦਾਗ ਖਾਨ, ਸੰਤ ਸਿੰਘ, ਸੁਖਦੇਵ ਸਿੰਘ, ਜਗਤਾਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *