ਬਾਬਾ ਖੜਕ ਸਿੰਘ ਕਾਲਜ ਬੀ.ਐਸ ਸੀ (ਆਈ ਟੀ) ਵਿਚੋ ਗੁਰਜੀਤ ਕੌਰ ਨੇ 89% ਅੰਕ ਹਾਸਿਲ ਕਰ ਕੀਤਾ ਕਾਲਜ ਦਾ ਨਾਮ ਰੌਸ਼ਨ
ਅੰਮ੍ਰਿਤਸਰ:- (ਸੁਖਬੀਰ ਸਿੰਘ /ਮਧੂਸਾਰ ਬਿਊਰੋ) ਅੰਮ੍ਰਿਤਸਰ ਦੇ ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਕਾਲਜ ਦੀ ਬੀ.ਐਸ ਸੀ (ਆਈ ਟੀ) ਦੀ ਵਿਧਮਦਿਆਰਥਣ ਗੁਰਜੀਤ ਕੌਰ ਵਲੌ 89% ਅੰਕ ਲੈ ਕੇ ਜਿਥੇ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਹੀ ਆਪਣੇ ਪਰਿਵਾਰ ਦਾ ਸਮਾਜ ਵਿਚ ਮਾਣ ਵਧਾਇਆ ਹੈ ਜਿਸਦੇ ਚਲਦੇ ਅਜ ਉਹਨਾ ਦੇ ਪਰਿਵਾਰ ਨੂੰ ਆਪਣੀ ਧੀ ਗੁਰਜੀਤ ਕੌਰ ਤੇ ਪੁਰਾ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਗਲਬਾਤ ਕਰਦਿਆਂ ਮੈਰਿਟ ਵਿਚ ਆਉਣ ਵਾਲੀ ਵਿਦਿਆਰਥਣ ਗੁਰਜੀਤ ਕੌਰ ਨੇ ਦਸਿਆ ਕਿ ਉਹਨਾ ਆਪਣੀ ਮੁਢਲੀ ਸਿਖਿਆ ਸ੍ਰੀ ਰਾਮ ਆਸ਼ਰਮ ਸਕੂਲ ਵਿਚੋ ਕੀਤੀ ਸੀ ਅਤੇ ਉਥੇ ਵੀ ਹਰ ਕਲਾਸ ਵਿਚ ਅਵਲ ਦਰਜੇ ਦੇ ਅੰਕ ਪ੍ਰਾਪਤ ਕੀਤੇ ਸਨ ਅਤੇ ਹੁਣ ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਕਾਲਜ ਦੀ ਬੀ.ਐਸ ਸੀ (ਆਈ ਟੀ) ਜੋ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਧੀਨ ਹੈ
ਉਸ ਵਿਚੌ 89% ਅੰਕ ਹਾਸਿਲ ਕਰ ਮੈਰਿਟ ਹਾਸਿਲ ਕੀਤੀ ਗਈ ਹੈ ਜਿਸ ਸੰਬਧੀ ਕਾਲਜ ਪ੍ਰਬੰਧਕਾਂ ਵਲੌ ਉਹਨਾ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਅਤੇ ਇਸ ਮੌਕੇ ਗਲਬਾਤ ਕਰਦਿਆਂ ਮੈਰਿਟ ਵਿਚ ਆਈ ਗੁਰਜੀਤ ਕੌਰ ਨੇ ਦਸਿਆ ਕਿ ਇਸ ਮੈਰਿਟ ਵਿਚ ਆਉਣ ਦਾ ਸਿਹਰਾ ਉਹ ਕਾਲਜ ਸਟਾਫ ਅਤੇ ਆਪਣੇ ਪਰਿਵਾਰਕ ਮੈਬਰਾਂ ਦੇ ਸਿਰ ਹੈ ਜਿਹਨਾ ਮੈਨੂੰ ਪ੍ਰੀਖਿਆ ਦੀ ਤਿਆਰੀ ਲਈ ਸਹਿਯੋਗ ਕੀਤਾ ਅਤੇ ਅਜ ਮੈ ਇਹ ਮੁਕਾਮ ਹਾਸਿਲ ਕੀਤਾ ਹੈ ਅਤੇ ਭਵਿਖ ਵਿਚ ਵੀ ਇਸ ਮੁਕਾਮ ਨੂੰ ਥਲੇ ਨਹੀ ਆਉਣ ਦੇਵੇਗੀ ਅਤੇ ਆਪਣੀ ਪੌਸਟਗਰੈਜੁਐਟ ਦੀ ਪ੍ਰੀਖਿਆ ਤੋ ਬਾਦ ਚੰਗੇ ਕੰਪੀਡੀਸਨ ਦੇ ਪੇਂਪਰ ਦੇ ਵਿਦਿਅਕ ਖੇਤਰ ਵਿਚ ਮਲਾ ਮਾਰ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰੇਗੀ।

