ਸਵ. ਸਤਬੀਰ ਸਿੰਘ ਦਰਦੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਸਨਮਾਨ ਸਮਾਗਮ ਆਯੋਜਿਤ
ਕਈ ਕਾਵਿ ਸੰਗ੍ਰਹਿ ਦਾ ਕੀਤਾ ਵਿਮੋਚਨ, ਉਘੀਆ ਸਖਸੀਅਤਾਂ ਦਾ ਕੀਤਾ ਸਨਮਾਨ
ਪਟਿਆਲਾ, 18 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਸਰਬ ਕਲਾ ਦਰਪਣ ਪੰਜਾਬ ਅਤੇ ਵਿਸ਼ਵ ਬੁੱਧੀ ਜੀਵੀ ਫੋਰਮ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਦਾ ਸਲਾਨਾ ਯਾਦਗਾਰੀ ਸਨਮਾਨ ਸਮਾਗਮ-2022 ਪ੍ਰਭਾਤ ਪਰਵਾਨਾ ਯਾਦਗਾਰੀ ਹਾਲ ਪਟਿਆਲਾ ਵਿਖੇ ਸ. ਸਤਬੀਰ ਸਿੰਘ ਦਰਦੀ ਦੀ ਨਿੱਘੀ ਯਾਦ ਸਮਰਪਿਤ ਕਰਕੇ ਕਰਵਾਇਆ ਗਿਆ। ਇਸ ਸਮਾਗਮ ‘ਚ ਪਦਮ ਸ੍ਰੀ ਜਗਜੀਤ ਸਿੰਘ ਦਰਦੀ ਅਤੇ ਡਾ. ਜਸਵਿੰਦਰ ਕੌਰ ਦਰਦੀ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਸਰਬ ਕਲਾ ਦਰਪਣ ਪੰਜਾਬ ਦੇ ਪ੍ਰਧਾਨ ਅਤੇ ਬਹੁਪੱਖੀ ਸਾਹਿਤਕਾਰ ਅਜਮੇਰ ਕੈਂਥ ਨੇ ਇਸ ਸਮਾਗਮ ਵਿੱਚ ਪੁਜੀਆਂ ਸ਼ਖਸੀਅਤਾ ਨੂੰ ਜੀ ਆਇਆ ਕਿਹਾ ਤੇ ਦਰਪਣ ਦੇ ਕਾਰਜਾਂ ਬਾਰੇ ਚਾਨਦਾ ਪਾਇਆ। ਅੱਜ ਦੇ ਇਸ ਸਮਾਗਮ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ। ਪਹਿਲੇ ਭਾਗ ਵਿੱਚ ਤ੍ਰੈਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸ੍ਰ. ਕੁਲਦੀਪ ਸਿੰਘ ਅਤੇ ਪਰਵਿੰਦਰ ਸ਼ੌਖ ਨੇ ਕੀਤੀ ਅਤੇ ਇਸ ਮੁਸ਼ਾਇਰੇ ਵਿੱਚ ਦੋ ਦਰਜ਼ਨ ਦੇ ਕਰੀਬ ਸਮਰੱਥ ਸ਼ਾਇਰਾਂ ਨੇ ਆਪਣੇ ਕਲਾਮ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਪ੍ਰਧਾਨਗੀ ਮੰਡਲ ਵਿੱਚ ਡਾ. ਤਰਲੋਕ ਸਿੰਘ, ਪੋ੍ਰ. ਹਿੰਮਤ ਸਿੰਘ, ਡਾ. ਹਰਜਿੰਦਰ ਵਾਲੀਆ, ਸ੍ਰੀ ਐਲ.ਆਰ. ਗੁਪਤਾ, ਡਾ ਇੰਦਰਪ੍ਰੀਤ ਕੌਰ ਸ਼ੁਸ਼ੋਭਿਤ ਹੋਏ।
ਇਸ ਸਮਾਗਮ ਦੇ ਦੂਸਰੇ ਦੌਰ ਵਿੱਚ ਅਜਮੇਰ ਕੈਂਥ ਦੀਆਂ ਕਹਾਣੀਆਂ ਦਾ ਸ਼ੈਲੀਗਤ ਅਧਿਐਨ, ਕਾਵਿ ਸੰਵਾਦ ਇੱਕ ਮੁਲਾਂਕਣ ਸੰਪਾਦਕ ਅਮਰਜੀਤ ਸਿੰਘ ਜ਼ੋਹਰਾ, ਸਾਹਿਤਕ ਸਰੋਕਾਰ ਸੰਪਾਦਕ ਨਵਦੀਪ ਕੌਰ, ਪ੍ਰਤੀਨਿਧ ਕਹਾਣੀਆਂ ਸੰਪਾਦਕ ਹਿਤੂ ਸੂਦ ਤੋਂ ਇਲਾਵਾ ਇਨਾਇਤ ਹਿੰਦੀ ਕਾਵਿ ਸੰਗ੍ਰਹਿ ਜਸਪ੍ਰੀਤ ਕੌਰ ‘ਪ੍ਰੀਤ’ ਅਤੇ ਸਿੱਖ, ਡਾ. ਗੁਰਦੀਪ ਕੌਰ ਆਦਿ ਪੁਸਤਕ ਦਾ ਵਿਮੋਚਨ ਮੁਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਨੇ ਕੀਤਾ। ਉਜਾਗਰ ਅੰਟਾਲ ਨੇ ਅਜਮੇਰ ਕੈਂਥ ਦੇ ਗੀਤਾ ਦਾ ਗਾਇਨ ਕਰਕੇ ਇਕ ਵੱਖਰੇ ਹੀ ਮਾਹੌਲ ਦੀ ਸਿਰਜਣਾ ਕਰ ਦਿੱਤੀ। ਸਮਾਗਮ ਦਾ ਤੀਸਰਾ ਦੌਰ ਹਰ ਸਾਲ ਦੀ ਤਰ੍ਹਾਂ ਹੀ ਇਸ ਵਰ੍ਹੇ ਵੀ ਪੰਜਾਬੀ ਸਾਹਿਤ ਅਤੇ ਹੋਰ ਕਲਾਵਾਂ ਨਾਲ ਜੁੜੀਆਂ ਹੋਈਆਂ ਪ੍ਰਮੁੱਖ ਸ਼ਖਸ਼ੀਅਤ, ਜਿਨ੍ਹਾਂ ਵਿੱਚ ਕ੍ਰਮਵਾਰ ਸਰਦਾਰਨੀ ਸੁਰਜੀਤ ਕੌਰ ਯਾਦਗਾਰੀ ਐਵਾਰਡ ਸੁਨੀਤਾ ਸਵਦੀਸ, ਸਰਦਾਰਨੀ ਹਰਵੰਤ ਕੌਰ ਯਾਦਗਰੀ ਐਵਾਰਡ ਪ੍ਰੋ. ਕਿਰਨ (ਡਾ), ਸਰਦਾਰਨੀ ਨਰਿੰਦਰ ਕੌਰ ਐਵਾਰਡ ਰੋਹਿਣੀ ਸੰਧੂ, ਡਾ. ਤਾਰਾ ਸਿੰਘ ਅੰਟਾਲ ਐਵਾਰਡ ਸ਼ਰਪ੍ਰੀਤ ਕੌਰ, ਸਰਦਾਰ ਸ਼ਾਮ ਸਿੰਘ ਐਵਾਰਡ ਪਰਵਿੰਦਰ ਸ਼ੋਖ, ਚਿੱਤਰਕਾਰ ਤਿਰਲੋਕ ਸਿੰਘ ਐਵਾਰਡ ਗੁਰਪ੍ਰੀਤ ਸਿੰਘ ਨਾਮਧਾਰੀ, ਗਿਆਨੀ ਹਰਨਾਮ ਸਿੰਘ ਦਰਦੀ ਐਵਾਰਡ ਡਾ. ਚਰਨਜੀਤ ਸਿੰਘ ਸਰਦਾਰ ਸਤਬੀਰ ਸਿੰਘ ਐਵਾਰਡ ਕਮੋਡੋਰ ਗੁਰਨਾਮ ਸਿੰਘ, ਫਲਾਈਂਗ ਅਫਸਰ ਗੁਰਚਰਨਜੀਤ ਸਿੰਘ ਐਵਾਰਡ ਡਾ. ਗੁਰਬਚਨ ਸਿੰਘ ਰਾਹੀ ਅਤੇ ਸ੍ਰੀ ਪੀ.ਐਨ.ਸ਼ਾਹੀ ਐਵਾਰਡ ਸ੍ਰ. ਉਜਾਗਰ ਸਿੰਘ ਅੰਟਾਲ ਨੂੰ ਪ੍ਰਦਾਨ ਕੀਤੇ ਗਏ। ਇਸ ਵਾਰ ਇਹ ਦਸ ਐਵਾਰਡ ਦੇ ਕੇ ਦਰਪਣ ਅਤੇ ਫੋਰਮ ਨੇ ਵੱਖਰੀ ਤਰ੍ਹਾਂ ਦੇ ਸਰੋਕਾਰਾਂ ਦੀ ਸਿਰਜਣਾ ਕੀਤੀ।
ਕਵੀ ਦਰਬਾਰ ਵਿੱਚ ਸਾਰੇ ਸ਼ਾਇਰਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਕਰਮਵਾਰ ਪ੍ਰੋ. ਗੁਰਬਖਸ਼ੀਸ਼ ਸਿੰਘ ਅਤੇ ਸਾਗਰ ਸੂਦ ਨੇ ਸਰੋਤਿਆਂ ਮੂਹਰੇ ਪੇਸ਼ ਕੀਤਾ ਅਤੇ ਮੁੱਖ ਮਹਿਮਾਨ ਪਦਮਸ੍ਰੀ ਜਗਜੀਤ ਸਿੰਘ ਦਰਦੀ ਨੇ ਸਾਰੇ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਦਾਰ ਸਤਬੀਰ ਸਿੰਘ ਦਰਦੀ ਦੀ ਯਾਦ ਨੂੰ ਸਮਰਪਿਤ ਕਰਕੇ ਇਸ ਸਮਾਗਮ ‘ਚ ਹਾਜਰ ਸਖਸੀਅਤਾਂ ਅਤੇ ਸਰੋਤਿਆਂ ਦੀ ਭੀੜ ਨੇ ਦੱਸ ਦਿੱਤਾ ਹੈ ਕਿ ਸਤਬੀਰ ਸਿੰਘ ਦਾ ਲੋਕਾਂ ਨਾਲ ਕਿੰਨਾ ਪਿਆਰ ਅਤੇ ਇਸ ਸਮਾਗਮ ਦੇ ਆਰਗੇਨਾਈਜ਼ਰ ਦਾ ਕਿੰਨਾ ਜ਼ਿਆਦਾ ਸਨੇਹ ਅਤੇ ਮੁਹੱਬਤ ਸੀ। ਉਹਨਾਂ ਕਿਹਾ ਚੜ੍ਹਦੀਕਲਾ ਗਰੁੱਪ ਵੱਲੋਂ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਹਰ ਵਰ੍ਹੇ ਸਰਬਕਲਾ ਦਰਪਣ ਨੂੰ ਦਿੰਦੇ ਰਹਾਂਗੇ। ਖਚਾਖਚ ਭਰੇ ਹਾਲ ਵਿੱਚ ਸਾਰੇ ਸਰੋਤਿਆਂ ਨੇ ਸਮਾਗਮ ਦਾ ਪੂਰੀ ਤਰ੍ਹਾਂ ਆਨੰਦ ਮਾਣਿਆ। ਇਸ ਦੋਰਾਨ ਆਪਣੇ ਭਾਸਣ ਵਿਚ ਕਿਹਾ ਕਿ ਮਸੀਨਰੀ ਕੋਈ ਵੀ ਸਬਦ ਪੈਦਾ ਨਹੀਂ ਕਰ ਸਕਦੀ, ਸਾਡੀ ਕਿਰਤ ਹੀ ਕੰਮ ਆਉਦੀ ਹੈ। ਉਨਾ ਕਿਹਾ ਕਿ ਸਾਡੇ ਕਵੀ ਅਸਲੀਲਤਾਂ ਅਤੇ ਇਕ ਦੂਜੇ ਦੇ ਸੁਪਨਿਆ ਤੇ ਅਧਾਰਿਤ ਕਾਵਿ ਸੈਲੀ ਛੱਡ ਕੇ ਸਮਾਜ ਨੂੰ ਸੇਧ ਦੇਣ ਵਾਲੀਆਂ ਕਹਾਣੀਆ ਅਤੇ ਰਚਨਾਵਾ ਦੀ ਸਿਰਜਨਾ ਕਰਨ। ਅੰਤ ਵਿੱਚ ਸ. ਰਜਿੰਦਰ ਸਿੰਘ ਸੰਧੂ, ਪਿ੍ਰਸੀਪਲ ਕੰਵਲਜੀਤ ਕੌਰ, ਮਨਪ੍ਰੀਤ ਮਨ, ਪ੍ਰਭਜੀਤ ਸਿੰਘ ਚੌਧਰੀ, ਡਾ ਚਰਨਜੀਤ ਸਿੰਘ, ਅੰਮਿ੍ਰਤਪਾਲ ਸਿੰਘ, ਸਾਹਿਬ ਸਿੰਘ, ਪਰਮਿਦਰ ਭਲਵਾਨ, ਜਸਤਿੰਦਰ ਗਰੇਵਾਲ, ਪੰਡਤ ਧਰਮਪਾਲ ਸਾਸਤਰੀ, ਭਾਈ ਜਗਮੋਹਨ ਸਿੰਘ, ਮਨਮੋਹਨ ਸਿੰਘ ਨੇ ਸਮਾਗਮ ਵਿੱਚ ਸ਼ਿਰਕਤ ਕਰਕੇ ਸਾਰੇ ਪਤਵੰਤਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।ਸਵ. ਸਤਬੀਰ ਸਿੰਘ ਦਰਦੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਸਨਮਾਨ ਸਮਾਗਮ ਆਯੋਜਿਤ

