ਪੰਜਾਬਪਟਿਆਲਾ

ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਪੰਜਾਬੀ ਭਾਸ਼ਾ ਨੂੰ ਲਾਇਆ ਜਾ ਰਿਹੈ ਨੁਕਰੇ, ਪੰਜਾਬੀਆਂ ਨਾਲ ਘੋਰ ਬੇਇਨਸਾਫੀ : ਪ੍ਰੋ. ਬਡੂੰਗਰ

ਪਟਿਆਲਾ 19 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਕੇ ਪੰਜਾਬੀ ਭਾਸਾ ਨਾਲ ਲੈ ਕੇ ਪੰਜਾਬੀਆਂ ਨਾਲ ਹੋ ਰਹੀ ਘੋਰ ਬੇਇਨਸਾਫੀ ਬਾਰੇ ਜਾਣੂੰ ਕਰਵਾਇਆ ਤੇ ਆਖਿਆ ਕਿ ਪੰਜਾਬੀ ਭਾਸ਼ਾ ਨੂੰ ਹੋਲੀ ਹੋਲੀ ਨੁਕਰੇ ਲਗਾਇਟਾ ਜਾ ਰਿਹਾ ਹੈ। ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਆਪਣੇ ਪੱਤਰ ਵਿਚ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਸਰਕਾਰੀ ਅਦਾਰਿਆਂ ਵਿਚ ਪ੍ਰਸ਼ਸਨਿਕ ਕਾਰਜਸ਼ੀਲਤਾ ਦੌਰਾਨ ਪੰਜਾਬੀ ਮਾਂ ਬੋਲੀ ਜਿਸ ਨੂੰ ਪੰਜਾਬ ਅਸੈਂਬਲੀ ਵੱਲੋਂ ਤਤਕਾਲੀਨ ਮੁੱਖ ਮੰਤਰੀ ਪੰਜਾਬ ਸਵਰਗੀ ਲਛਮਣ ਸਿੰਘ ਗਿੱਲ ਵੱਲੋਂ ਪੰਜਾਬੀ ਭਾਸ਼ਾ ਐਕਟ ਪਾਸ ਕਰਕਵਾਕੇ ਇਹ ਯਕੀਨੀ ਬਣਾਇਆ ਗਿਆ ਸੀ ਕਿ ਪੰਜਾਬੀਆਂ ਦੀ ਮਾਤ ਭਾਸ਼ਾ ਪੰਜਾਬੀ ਨੂੰ ਸਰਕਾਰ ਏ ਦਰਬਾਰੇ ਪੂਰਾ ਮਾਨ ਸਨਮਾਨ ਦਿੱਤਾ ਗਿਆ ਸੀ, ਪ੍ਰੰਤੂ ਇਹ ਬਦਕਿਸਮਤੀ ਹੈ ਕਿ ਹੋਲੀ ਹੋਲੀ ਪੰਜਾਬੀ ਭਾਸ਼ਾ ਨੂੰ ਜਾਣੇ ਜਾਂ ਅਣਜਾਣੇ ਨੁਕਰੇ ਲਾਇਆ ਜਾ ਰਿਹਾ ਹੈ ਕਿ ਪੰਜਾਾਬੀ ਭਾਸ਼ਾ ਅਤੇ ਪੰਜਾਬੀ ਪ੍ਰੇਮੀਆਂ ਨਾਲ ਘੋਰ ਬੇਇਨਸਾਫੀ ਹੈ।

ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਵੱਲੋਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਸਰਕਾਰੀ ਵਿਭਾਗਾਂ ਵਿਚ ਪਈਆਂ ਖਾਲੀ ਅਸਾਮੀਆਂ ਨੂੰ ਭਰਨ ਹਿੱਤ ਲਏ ਗਏ ਇਮਤਿਹਾਨਾਂ ਦੌਰਾਨ ਕੇਵਲ ਤੇ ਕੇਵਲ ਅੰਗਰੇਜ਼ੀ ਭਾਸ਼ਾ ਦਾ ਹੀ ਪ੍ਰਯੋਗ ਕੀਤਾ ਗਿਆ। ਪੰਜਾਬ ਅੰਦਰ ਪੰਜਾਬੀ ਨਾਲ ਨਫਰਤ ਵਾਲਾ ਵਰਤੀਰਾ ਕਿਸੇ ਤਰ੍ਹਾਂ ਵੀ ਯੋਗ ਨਹੀਂ ਹੈ। ਇਹ ਖ਼ਾਸ ਕਰਕੇ ਪੇਂਡੂ ਨੌਜਵਾਨ ਬੱਚਿਆਂ ਨਾਲ ਧੱਕਾ ਹੈ। ਪ੍ਰੋ. ਬਡੂੰਗਰ ਨੇ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਹਰ ਪੱਧਰ ’ਤੇ ਪੰਜਾਬੀ ਨੂੰ ਲਾਜਮੀ ਬਣਾਇਆ ਜਾਵੇ। ਇਹ ਵਰਤਾਰਾ ਬਹੁਤ ਸਮਾਂ ਚਾਲੂ ਰਿਹਾ, ਸਗੋਂ ਜਿਸ ਕਿਸੇ ਨੇ ਦਸਵੀਂ ਜਮਾਤ ਪੱਧਰ ਦੀ ਪੰਜਾਬੀ ਪ੍ਰੀਖਿਆ ਪਾਸ ਨਹੀਂ ਸੀ ਕੀਤੀ ਹੁੰਦੀ ਉਸ ਨੂੰ ਨੌਕਰੀ ਦੇਣਾ ਤਾਂ ਦੂਰ ਦੀ ਗੱਲ ਸੀ ਸਗੋਂ ਅਜਿਹਾ ਵਿਅਕਤੀ ਤਾਂ ਨੌਕਰੀ ਲਈ ਦਰਖਾਸਤ ਵੀ ਨਹੀਂ ਸੀ ਦੇ ਸਕਦਾ। ਇਹ ਮੇਰੀ ਇਕੱਲੇ ਦੀ ਨਹੀਂ ਸਗੋਂ ਲੱਖਾਂ ਪੰਜਾਬੀਆਂ ਦੀ ਆਵਾਜ਼ ਹੈ ਇਸ ’ਤੇ ਤੁਰੰਤ ਠੋਸ ਕਦਮ ਚੁੱਕੇ ਜਾਣ।

Leave a Reply

Your email address will not be published. Required fields are marked *