ਅੰਮ੍ਰਿਤਸਰ

ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਦਿਆਰਥੀਆਂ ਨੇ ਇੱਕ ਬਹੁਮੰਤਵੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ

ਅੰਮ੍ਰਿਤਸਰ ਸੁਖਬੀਰ ਸਿੰਘ (ਮਧੂਸਾਰ ਬਿਊਰੋ) ਮਾਨਯੋਗ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ 15 ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੋਰਥ ਡਵੀਜ਼ਨ ਚੰਡੀਗੜ ਜੀ ਅਤੇ ਸ੍ਰੀ ਅਰਣਪਾਲ ਸਿੰਘ 15 ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸ੍ਰੀਮਤੀ ਤ੍ਰਿਪਤਾ ਸੂਦ ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਅੰਮ੍ਰਿਤਸਰ ਸ਼ਹਿਰ ਜੀ ਦੀ ਆਵਾਈ ਹੇਠ ਅੱਜ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਡਾ: ਜਸਜੀਤ ਕੌਰ ਰੰਧਾਵਾ ਜੀ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨਾਲ ਇੱਕ ਬਹੁਮੰਤਵੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਇੰਸਪੈਕਟਰ ਪਰਮਜੀਤ ਸਿੰਘ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ, 5 ਸਤਵੰਤ ਸਿੰਘ ਇੰਚਾਰਜ ਸਬ ਡਵੀਜ਼ਨ ਸਾਂਝ ਕੇਂਦਰ ਪੱਛਮੀ, ਇੰਸਪੈਕਟਰ ਅਮਨਜੋਤ ਕੌਰ ਇੰਚਾਰਜ ਸਾਈਬਰ ਕਰਾਇਮ ਮਹਿਲਾ ਕੇਂਦਰ, ਮਹਿਲਾ ਸਿਪਾਹੀ ਸੰਦੀਪ ਕੌਰ ਪੰਜਾਬ ਪੁਲਿਸ ਮਹਿਲਾ ਮਿੱਤਰ ਵੱਲੋਂ ਵਿਸ਼ੇਸ਼ ਤੌਰ ਤੇ ਭਾਗ ਲਿਆ ਗਿਆ।

ਇਸ ਸੈਮੀਨਾਰ ਦੌਰਾਨ ਇੰਸ: ਪਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਾਂਝ ਕੇਂਦਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ, ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ, ਟਰੈਫਿਕ ਦੇ ਨਿਯਮਾਂ ਸਬੰਧੀ, ਸੜਕ ਤੇ ਚੱਲਦੇ ਸਮੇਂ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਐਕਸੀਡੈਂਟ ਤੋ ਕਿਵੇਂ ਬਚਿਆ ਜਾ ਸਕਦਾ ਹੈ, ਵਹੀਕਲਾਂ ਦੇ ਜਰੂਰੀ ਕਾਗਜ਼ਾਤ ਸਬੰਧੀ ਸਾਰੇ ਰੋਡ ਸੇਫਟੀ ਐਕਟ 2018 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਅਮਨਜੋਤ ਕੌਰ ਨੇ ਅੱਜ ਕੱਲ ਦੇ ਹਾਲਾਤ ਅਨੁਸਾਰ ਸਾਈਬਰ ਕਰਾਇਮ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਮਹਿਲਾ ਸਿਪਾਹੀ ਸੰਦੀਪ ਕੌਰ ਨੇ ਨਵੇਂ ਸ਼ੁਰੂ ਕੀਤੇ ਗਏ ਪੰਜਾਬ ਪੁਲਿਸ ਮਹਿਲਾ ਮਿੱਤਰ ਬਾਰੇ ਅਤੇ ਮਹਿਲਾ ਹੈਲਪ ਡੈਸਕ ਬਾਰੇ ਜਾਣਕਾਰੀ ਦਿੱਤੀ ਅਤੇ ਟੋਲ ਫਰੀ ਨੰਬਰ 181,112,1091,1039 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ। ਇਸ ਮੋਕੇ ਡਾ. ਮਹਿਲ ਸਿੰਘ ਪ੍ਰਿੰਸੀਪਲ, ਡਾ. ਜਸਜੀਤ ਕੌਰ ਰੰਧਾਵਾ ਨੇ ਵੀ ਆਪਣੇ ਵੱਡਮੁੱਲੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਅਤੇ ਧੰਨਵਾਦ ਕੀਤਾ। ਇਸ ਮੋਕੇ ਡਾ. ਜੋਰਾਵਰ ਸਿੰਘ, ਪ੍ਰੋ. ਗੁਰਵੇਲ ਸਿੰਘ ਮੱਲੀ ਵੀ ਹਾਜ਼ਰ

Leave a Reply

Your email address will not be published. Required fields are marked *