ਪਟਿਆਲਾ

ਖੋ-ਖੋ 19 ਸਾਲ ਤੋਂ ਘੱਟ ਉਮਰ ਵਰਗ ਵਿਚ ਪਟਿਆਲਾ-3 ਪਹਿਲੇ ਸਥਾਨ ਤੇ

ਪਟਿਆਲਾ 29 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਸਕੂਲਾਂ ਦੇ ਜਿਲਾ ਪੱਧਰੀ ਖੇਡ ਮੁਕਾਬਲੇ ਪਟਿਆਲਾ ਦੇ ਵੱਖ ਵੱਖ ਗਰਾਉਂਡਾਂ ਵਿਚ ਜਾਰੀ ਹਨ। ਜਿਲਾ ਸਿੱਖਿਆ ਅਫਸਰ ਹਰਿੰਦਰ ਕੌਰ ਦੀ ਅਗਵਾਈ ਵਿਚ ਅਤੇ ਸਹਾਇਕ ਜਿਲਾ ਸਿੱਖਿਆ ਅਫਸਰ (ਖੇਡਾਂ) ਰਜਿੰਦਰ ਸਿੰਘ ਦੀ ਦੇਖ ਰੇਖ ਵਿਚ ਅੱਜ ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ਦੀ ਜਾਣਕਾਰੀ ਦਿੰਦੀਆਂ ਜਿਲਾ ਟੂਰਨਾਮੈਂਟ ਕਮੇਟੀ ਦੇ ਪ੍ਰੈਸ ਸਕੱਤਰ ਅੰਗਰੇਜ ਸ਼ਰਮਾ ਨੇ ਦੱਸਿਆ ਕਿ ਖੋ-ਖੋ 19 ਸਾਲ ਤੋਂ ਘੱਟ ਉਮਰ ਵਰਗ ਵਿਚ ਪਟਿਆਲਾ-3 ਨੇ ਪਹਿਲਾ, ਪਟਿਆਲਾ-1 ਨੇ ਦੁਜਾ ਅਤੇ ਪਾਤੜਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ 17 ਸਾਲ ਤੋਂ ਘੱਟ ਉਮਰ ਵਰਗ ਵਿਚ ਪਟਿਆਲਾ-2 ਨੇ ਪਹਿਲਾਂ ਸਮਾਣਾ ਨੇ ਦੂਜਾ ਅਤੇ ਪਟਿਆਲਾ-1 ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਸਾਫਟਬਾਲ 14 ਸਾਲ ਤੋਂ ਘੱਟ ਉਮਰ ਵਰਗ ਦੇ ਲੜਕਿਆਂ ਦੇ ਮੁਕਾਬਲਿਆਂ ਵਿਚ ਪਟਿਆਲਾ-3 ਨੇ ਪਹਿਲਾਂ ਪਾਤੜਾਂ ਨੇ ਦੂਜਾ ਅਤੇ ਘਨੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਫਟਬਾਲ ਅੰਡਰ 19 ਲੜਕਿਆਂ ਦੇ ਮੁਕਾਬਲਿਆਂ ਵਿਚ ਪਟਿਆਲਾ-1 ਨੇ ਪਟਿਆਲਾ -2 ਨੰੁ 6-5 ਨਾਲ ਅਤੇ ਪਾਤੜਾਂ ਨੇ ਪਟਿਆਲਾ -3 ਨੰੂ 19-7 ਨਾਲ ਹਰਾਇਆ। ਅੱਜ ਦੇ ਇਨਾਂ ਮੁਕਾਬਲਿਆਂ ਵਿਚ ਉਪ ਜਿਲਾ ਸਿੱਖਿਆ ਅਫਸਰ ਰਵਿੰਦਰਪਾਲ ਸਿੰਘ, ਜਿਲਾ ਖੇਡ ਅਫਸਰ ਸ਼ਾਸਵਤ ਰਾਜਦਾਨ, ਪਿ੍ਰੰਸੀਪਲ ਕਰਮਜੀਤ ਸਿੰਘ, ਮੁੱਖ ਅਧਿਆਪਕ ਲਲਿਤ ਸਿੰਗਲਾ, ਸ਼ਸ਼ੀ ਮਾਨ, ਚਰਨਜੀਤ ਸਿੰਘ ਭੁਲਰ ਇਰਸ਼ਾਦ ਖਾਨ, ਹਰੀਸ਼ ਸਿੰਘ ਰਾਵਤ, ਗੌਰਵ ਵਿਰਦੀ, ਸ਼ੀਮਾ, ਮਮਤਾ ਰਾਣੀ, ਵਿਜੈ ਕੁਮਾਰ, ਰਵਿੰਦਰ ਕੁਮਾਰ, ਲਤੀਫ ਮੁਹੰਮਦ, ਸੁਰੇਸ਼ ਕੁਮਾਰ ਤੇ ਹੋਰ ਪਤਵੰਤੇ ਹਾਜਰ ਸਨ।

Leave a Reply

Your email address will not be published. Required fields are marked *