ਪਟਿਆਲਾ

ਸ਼ਹੀਦੇ ਆਜ਼ਮ ਭਗਤ ਸਿੰਘ ਸੋਚ ਤੇ ਪਹਿਰਾ ਹੱਕਾਂ ਤੇ ਸੱਚ ਤੇ ਹਮੇਸ਼ਾ ਪਹਿਰਾ ਦਿੰਦੇ ਰਹਾਂਗੇ—ਨੌਲੱਖਾ

ਪਟਿਆਲਾ : (ਰਮਨਦੀਪ/ਮਧੂਸਾਰ ਬਿਊਰੋ) ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਮੁਲਾਜਮਾਂ ਵੱਲੋਂ ਜਨਮ ਦਿਹਾੜਾ ਮਨਾਇਆ ਗਿਆ। ਜਿਸ ਵਿੱਚ ਵੱਖ—ਵੱਖ ਵਿਭਾਗਾਂ ਦੇ ਦਰਜਾਚਾਰ ਅਤੇ ਦਰਜਾ ਤਿੰਨ ਦੇ ਮੁਲਾਜਮਾਂ ਵੱਲੋਂ ਆਈ.ਬੀ. ਕਮਪਲੈਕਸ ਨਾਭਾ ਰੋਡ ਵਿਖੇ ਵੱਡੀ ਗਿਣਤੀ ਵਿੱਚ ਮੁਲਾਜਮਾਂ ਦੇ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦਾ ਪ੍ਰਣ ਕੀਤਾ ਜਿਸ ਦੀ ਅਗਵਾਈ ਜਗਮੋਹਨ ਸਿੰਘ ਨੋਲੱਖਾ, ਸੂਰਜ ਪਾਲ ਯਾਦਵ, ਕਾਕਾ ਸੈਣੀ ਨੇ ਕੀਤੀ। ਸ੍ਰ. ਭਗਤ ਸਿੰਘ, ਰਾਜਗੁਰੂ, ਸੁਖਦੇਵ ਗਦਰੀ ਬਾਬਿਆਂ ਦੇ ਇਤਿਹਾਸ ਤੇ ਚਲਣ ਵਾਲੀ ਜਥੇਬੰਦੀ ਦੇ ਝੰਡੇ ਹੇਠ ਇਕੱਠੇ ਹੋ ਕੇ ਸ਼ਹੀਦੇ ਆਜਮ ਭਗਤ ਸਿੰਘ ਦੀ ਜੀਵਨੀ ਤੇ ਚਾਨਣਾ ਪਾਇਆ। ਮੁਲਾਜਮਾਂ, ਨੌਜਵਾਨ, ਮਜਦੂਰਾਂ ਨੇ ਪ੍ਰਣ ਕੀਤਾ ਕਿ ਹਮੇਸ਼ਾ ਦੇਸ਼ ਲਈ ਸ਼ਹੀਦ ਹੋਣ ਵਾਲੀਆਂ ਦੀ ਮੌਕੇ ਤੇ ਪਹਿਰਾ ਦਿੱਤਾ ਜਾਵੇ। ਪੰਜਾਬ ਸਰਕਾਰ ਵਿਰੁੱਧ ਕੀਤੇ ਜਾ ਰਹੇ ਸੰਘਰਸ਼ਾਂ ਨੂੰ ਦੇਖਦੇ ਹੋਏ ਵੱਖ—ਵੱਖ ਜਥੇਬੰਦੀਆਂ ਵਿਚੋਂ ਵੱਡੀ ਗਿਣਤੀ ਵਿੱਚ ਮੁਲਾਜਮ ਫੈਡਰੇਸ਼ਨ 1680—22 ਬੀ ਚੰਡੀਗੜ੍ਹ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ, ਜਗਮੋਹਨ ਨੋਲੱਖਾ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਕਰਮਚਾਰੀ ਵੱਲ ਨੂੰ ਛੱਡ ਕੇ ਫੈਡਰੇਸ਼ਨ ਵਿੱਚ ਆ ਕੇ ਜਥੇਬੰਦੀਆਂ ਵਿੱਚ ਸ਼ਾਮਲ ਹੋ ਰਹੇ ਹਨ।

ਉਹਨਾ ਮੁਲਾਜਮਾਂ ਨੂੰ ਹਾਰ ਪਾ ਕੇ ਆਪਣੀ ਮਾਂ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ। ਮੁਲਾਜਮ, ਮਜਦੂਰ ਨੂੰ ਸੰਬੋਧਨ ਕਰਦੇ ਜਗਮੋਹਨ ਨੋਲੱਖਾ ਨੇ ਪ੍ਰੈਸ ਨੂੰ ਲਿਖਤੀ ਬਿਆਨ ਵਿੱਚ ਦੱਸਿਆ ਕਿ ਮਿਤੀ 02—10—2022 ਮੋਗਾ ਵਿਖੇ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈ। ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਲਈ ਸੰਘਰਸ਼ ਉਲੀਕੇ ਜਾਣਗੇ। ਜਿਸ ਵਿੱਚ ਕੱਚੇ ਕਾਮੇ ਪੱਕਾ ਕਰਵਾਉਣਾ, 2004 ਦੀ ਪੁਰਾਣੀ ਪੈਨਸ਼ਨ ਲਾਗੂ ਕਰਾਉਣਾ, ਡੀ.ਏ. ਦੀ ਕਿਸ਼ਤਾਂ ਦੇਣਾ, ਡੀ.ਏ. ਦੇ ਬਕਾਇਆ ਨਾ ਦੇਣਾ, ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨਾ, ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕਰਨਾ, ਵਰਦੀਆਂ ਨਾ ਦੇਣਾ, ਸਰਕਾਰੀ ਕੁਆਰਟਰਾਂ ਦੀ ਮੁਰੰਮਤ ਕਰਾਉਣਾ ਆਦਿ ਮੰਗਾਂ ਤੇ ਸੰਘਰਸ਼ ਪੰਜਾਬ ਸਰਕਾਰ ਵਿਰੁੱਧ ਕੀਤਾ ਜਾਵੇਗਾ। ਅੱਜ ਵੱਡੀ ਗਿਣਤੀ ਵਿੱਚ ਕਰਮਚਾਰੀ ਦਲ ਨੂੰ ਅਲਵਿਦਾ ਕੀਤਾ ਤੇ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਵਿੱਚ ਰਜਿੰਦਰ ਸਿੰਘ ਕਾਕਾ ਪ੍ਰਧਾਨ ਆਈ.ਬੀ., ਕੰਪਲੈਕਸ ਵਿੱਚ ਸ਼ਾਮਲ ਹੋਏ ਮੁਲਾਜਮ ਡਰਾਇਵਰ ਹਰਦੀਪ ਸਿੰਘ, ਰਵਿੰਦਰ ਸੈਣੀ ਕਾਕਾ ਪ੍ਰਧਾਨ, ਹਰਜੀਤ ਸਿੰਘ, ਹਰਜੀਤ ਸੰਗਰੂਰ, ਅਨਿਲ ਕੁਮਾਰ ਅਤੇ ਪ੍ਰਧਾਨ ਆਈ.ਬੀ. ਸ਼ਾਮਲ ਹੋਏ, ਡਰਾਇਵਰ ਹਰਦੀਪ ਸਿੰਘ, ਹਰਜੀਤ ਸਿੰਘ, ਹਰਜੀਤ ਸੰਗਰੂਰ, ਅਨਿਲ ਕੁਮਾਰ, ਹਰਜੰਗ ਸਿੰਘ, ਹਰਵਿੰਦਰ ਸਿੰਘ, ਅਮਰੀਕ ਸਿੰਘ, ਜੈ ਸਿੰਘ, ਸੁਰਜੀਤ, ਕਰਨੈਲ ਸਿੰਘ, ਸਵਰਨ ਸਿੰਘ, ਦਰਸ਼ਨ ਲਾਡੜੂ (ਰਾਜਪੁਰਾ), ਚਰਨਜੀਤ ਕਾਮੀ ਕਲਾਂ ਘਨੌਰ, ਰਜਿੰਦਰ ਬਾਬੂ, ਤਾਰਾ ਸਿੰਘ, ਤਾਰਾ ਚੰਦ ਹਰਪਾਲਪੁਰ, ਸੁਰਿੰਦਰ ਸਿੰਘ ਧਬੂ, ਪਵਨ ਕੁਮਾਰ, ਜੈ ਪਾਲ ਸਿੰਘ, ਗੁਰਵਿੰਦਰ ਸਿੰਘ, ਜਤਿੰਦਰ ਸਿੰਘ (ਪਟਿਆਲਾ), ਇੰਦਰਜੀਤ ਸਿੰਘ (ਸੋਨੂੰ) ਜੁਆਇੰਟ ਸਕੱਤਰ, ਜਲ ਨਿਵਾਸ ਮੰਡਲ ਵਿਚੋਂ ਸੁਰਿੰਦਰ ਸਿੰਘ ਹਸਨਪੁਰ, ਰਾਮ ਲਾਲ, ਸੁਖਵੀਰ ਸਿੰਘ, ਹਿਕਮਤ ਸਿੰਘ, ਸੁਮਨ ਕੁਮਾਰ, ਭਗਵਾਨ ਦਾਸ, ਉਂਕਾਰ ਸਿੰਘ, ਕਲਵਤੀ ਦੇਵੀ, ਮਾਈਆ ਦੇਵੀ, ਜਸਵੀਰ ਕੌਰ, ਮਨਜੀਤ ਕੌਰ, ਸਿਮਰਨਜੀਤ ਕੌਰ, ਪੂਨਮ, ਊਸ਼ਾ ਰਾਣੀ, ਸ਼ਾਮਲ ਹੋਏ। ਨੋਲੱਖਾ ਨੇ ਸ਼ਾਮਲ ਹੋਣ ਤੇ ਮੁਲਾਜਮਾਂ ਨੂੰ ਜੀ ਆਇਆ ਆਖਿਆ ਅਤੇ ਵਿਸ਼ਵਾਸ਼ ਦਿਵਾਇਆ ਪੰਜਾਬ ਸਰਕਾਰ ਵਿਰੁੱਧ ਅਤੇ ਜਲ ਸਰੋਤ ਮੰਡਲ ਦੀਆਂ ਮੰਗਾਂ ਪੂਰੀਆਂ ਕਰਵਾਈਆਂ ਜਾਣਗੀਆਂ।

Leave a Reply

Your email address will not be published. Required fields are marked *