ਚੋਣ ਲੜਨ ਤੋਂ ਪਹਿਲਾਂ ਉਮੀਦਵਾਰਾਂ ਦਾ ਡੋਪ ਟੈਸਟ ਕਰਵਾਉਣ ਸਬੰਧੀ ਕਾਨੂੰਨ ਲਿਆਉਣ ਦੀ ਕੀਤੀ ਜਾ ਰਹੀ ਮੰਗ ਨੂੰ ਲੈ ਕੇ ਕਲੱਬ ਨੇ ਕੀਤਾ ਪ੍ਰਦਰਸ਼ਨ
ਚੋਣ ਮੈਦਾਨ ਵਿੱਚ ਉਤਰਨ ਵਾਲੇ ਉਮੀਦਵਾਰਾਂ ਦਾ ਨੋਮੀਨੇਸ਼ਨ ਭਰਨ ਤੋਂ ਪਹਿਲਾਂ ਡੋਪ ਟੈਸਟ ਕਰਵਾਉਣ ਲਈ ਕਾਨੂੰਨ ਲੈ ਕੇ ਆਵੇ ਕੇਂਦਰ ਸਰਕਾਰ – ਕਾਕਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਚੋਣ ਲੜਨ ਵਾਲੇ ਸਾਰੇ ਤਰ੍ਹਾਂ ਦੇ ਉਮੀਦਵਾਰਾਂ ਦਾ ਚੋਣ ਲੜਨ ਤੋਂ ਪਹਿਲਾ ਡੋਪ ਟੈਸਟ ਕਰਵਾਉਣ ਸਬੰਧੀ ਕਾਨੂੰਨ ਲਿਆਉਣ ਦੀ ਕੀਤੀ ਜਾ ਰਹੀ ਵਾਰ-ਵਾਰ ਮੰਗ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਚੋਣ ਮੈਦਾਨ ਵਿੱਚ ਉਤਰਨ ਵਾਲੇ ਉਮੀਦਵਾਰਾਂ ਦਾ ਨੋਮੀਨੇਸ਼ਨ ਭਰਨ ਤੋਂ ਪਹਿਨਾਂ ਡੋਪ ਟੈਸਟ ਕਰਵਾਉਣ ਦੀ ਮੰਗ ਕੇਂਦਰ ਸਰਕਾਰ ਅਤੇ ਮਾਨਯੋਗ ਚੋਣ ਕਮਿਸ਼ਨਰ ਭਾਰਤ ਤੋਂ ਕਰਦਿਆਂ ਕਿਹਾ ਕਿ ਜੁਆਇਨਿੰਗ ਕਰਨ ਤੋਂ ਪਹਿਲਾਂ ਜਿਵੇਂ ਸਰਕਾਰੀ ਅਧਿਕਾਰੀਆ ਅਤੇ ਕਰਮਚਾਰੀਆਂ ਜਾਂ ਗੇਮਾਂ ਖੇਡਣ ਵਾਲੇ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਜਾਂਦਾ ਹੈ ਬਿਲਕੁਲ ਉਸੇ ਤਰ੍ਹਾਂ ਲੋਕ ਸਭਾ ਅਤੇ ਵਿਧਾਨ ਸਭਾ ਆਦਿ ਚੋਣ ਲੜਨ ਤੋਂ ਪਹਿਲਾਂ ਉਮੀਦਵਾਰਾਂ ਦਾ ਡੋਪ ਟੈਸਟ ਹੋਣਾ ਅਤਿ ਜਰੂਰੀ ਹੈ ਜਿਹੜੇ ਜਿੱਤ ਕੇ ਆਉਂਣਗੇ ਉਹਨਾਂ ਨੇਤਾਵਾਂ ਨੇ ਦੇਸ਼ ਅਤੇ ਸੂਬਿਆਂ ਨੂੰ ਸੰਭਾਲਣਾ ਤੇ ਚਲਾਉਣਾ ਹੁੰਦਾ ਹੈ।
ਇਸ ਕਰਕੇ ਉਮੀਦਵਾਰਾਂ ਦੀ ਡੋਪ ਟੈਸਟ ਦੀ ਰਿਪੋਰਟ ਸਹੀ ਆਉਣ ਤੇ ਹੀ ਫਾਰਮ ਭਰਨ ਦੀ ਮਨਜੂਰੀ ਦਿੱਤੀ ਜਾਵੇ ਕਿਉਂਕਿ ਜਨਤਾ ਦਾ ਭਵਿੱਖ ਇਨ੍ਹਾਂ ਲੀਡਰਾਂ ਦੇ ਹੱਥਾਂ ਵਿੱਚ ਹੁੰਦਾ ਹੈ ਜੇਕਰ ਚੰਗੇ ਵਿਅਕਤੀ ਰਾਜਨੀਤੀ ਵਿੱਚ ਆਉਂਣਗੇ ਤਾਂ ਉਹ ਤੰਦਰੁਸਤ ਸਮਾਜ ਲਈ ਕੰਮ ਕਰ ਸਕਣਗੇ ਤੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਗੇ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕੇਂਦਰ ਸਰਕਾਰ ਤੋਂ ਇਕ ਵਾਰ ਫਿਰ ਪੁਰਜੋਰ ਮੰਗ ਕੀਤੀ ਕਿਹਾ ਕਿ ਉਮੀਦਵਾਰਾਂ ਦਾ ਡੋਪ ਟੈਸਟ ਕਰਵਾਉਣ ਸਬੰਧੀ ਜਲਦ ਕਾਨੂੰਨ ਲਿਆਉਂਦਾ ਜਾਵੇ। ਉਸ ਵਿੱਚ ਮੌਜੂਦਾ ਸੱਤਾ ਵਿੱਚ ਬੈਠੇ ਨੇਤਾਵਾ ਦਾ ਹਰ ਸਾਲ ਡੋਪ ਟੈਸਟ ਹੋਣਾ ਬਹੁਤ ਜਰੂਰੀ ਹੈ ਜਿਸ ਦੀ ਰਿਪੋਰਟ ਸਹੀ ਨਹੀਂ ਪਾਈ ਜਾਦੀ ਉਸ ਨੇਤਾ ਦੀ ਮੈਂਬਰ ਸਦੱਸਤਾ ਨੂੰ ਖਤਮ ਕਰਕੇ ਅੱਗੇ ਤੋਂ ਚੋਣ ਲੜਨ ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਵੇ ਜਦੋਂ ਤੱਕ ਕੇਂਦਰ ਸਰਕਾਰ ਵਲੋਂ ਜਲਦ ਕਾਨੂੰਨ ਨਹੀਂ ਲਿਆਦਾ ਜਾਂਦਾ ਉਦੋ ਤੱਕ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਸੜਕਾਂ ਤੇ ਉਤਰ ਵੱਡੇ ਪੱਧਰ ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਇਸ ਮੌਕੇ ਕਵਲਜੀਤ ਸਿੰਘ, ਕਾਲਾ ਖਾਨ, ਸਦੀਪ ਸਿੰਘ, ਧਰਮਪਾਲ, ਮਹਿੰਦਰ ਸਿੰਘ, ਹੁਕਮ ਸਿੰਘ, ਕ੍ਰਿਸ਼ਨ ਕੁਮਾਰ, ਦੀਪਕ ਕੁਮਾਰ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਭੋਲਾ ਸਿੰਘ, ਗੁਰਜੀਤ ਸਿੰਘ, ਸੰਨੀ ਸਿੰਘ, ਭਜਨ ਰਾਮ, ਅਮਰ ਸਿੰਘ, ਸਤਵਿੰਦਰ ਸਿੰਘ, ਜਸਪਾਲ ਸਿੰਘ, ਵਿਨੋਦ ਕੁਮਾਰ, ਸਤਪਾਲ ਸਿੰਘ, ਮਾਨ ਸਿੰਘ, ਨਰੇਸ਼ ਕੁਮਾਰ, ਰਵੀ ਕੁਮਾਰ, ਧੀਰਜ ਕੁਮਾਰ, ਵਿਜੇ ਕੁਮਾਰ, ਗੁਰਦੀਪ ਸਿੰਘ, ਕਰਮ ਸਿੰਘ, ਸੋਕਤ ਅਲੀ, ਗੁਰਪ੍ਰੀਤ ਸਿੰਘ, ਸਰਵਨ ਕੁਮਾਰ, ਪ੍ਰਦੀਪ ਸਿੰਘ, ਸੂਰਜ ਕੁਮਾਰ, ਭੁਪਿੰਦਰ ਸਿੰਘ, ਜਗਜੀਤ ਸਿੰਘ, ਸੁਖਦੇਵ ਸਿੰਘ, ਨਰਿੰਦਰ ਪਾਲ ਸਿੰਘ ਆਦਿ ਹਾਜਰ ਸਨ।

