ਪੰਜਾਬਪਟਿਆਲਾ

ਰੇਤਾਂ, ਬਜ਼ਰੀ ਤੇ ਸੀਮਿੰਟ ਦੇ ਭਾਅ ਅਸਮਾਨੀ ਚੜਣ ਕਾਰਨ, ਲੋਕਾਂ ਵਿੱਚ ਸਰਕਾਰ ਪ੍ਰਤੀ ਬੇਭਰੋਸਗੀ ਬਣੀ:— ਰਾਜੂ ਖੰਨਾ।

ਆਪ ਸਰਕਾਰ ਦੱਸੇਂ, ਕਦੋਂ ਮਿਲੇਗਾ ਸੂਬੇ ਦੇ ਲੋਕ ਨੂੰ ਰੇਤਾਂ, ਬਜ਼ਰੀ ਤੇ ਸੀਮਿੰਟ ਸਸਤਾ ?

ਰੇਤਾਂ 45 ਰੁਪਏ,ਬਜਰੀ 50 ਰੁਪਏ ਫੁੱਟ ਤੇ ਸੀਮਿੰਟ ਦਾ ਥੈਲਾ 400 ਰੁਪਏ ਮਿਲ ਰਿਹਾ ਲੋਕਾਂ ਨੂੰ ਦੁਕਾਨਾਂ ਤੋ।

ਆਪ ਸਰਕਾਰ ਦੇ ਵਾਅਦੇ ਵੱਡੇ,ਗਰਾਊਡ ਪੱਧਰ ਤੇ ਕੁਝ ਵੀ ਨਹੀਂ।

ਅਮਲੋਹ,14 ਅਕਤੂਬਰ (ਮਧੂਸਾਰ ਬਿਊਰੋ) ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਲਈ ਰੇਤਾਂ, ਬਜ਼ਰੀ ਤੇ ਸੀਮਿੰਟ ਸਰਕਾਰ ਬਣਦੇ ਹੀ ਸਸਤੇ ਕਰਨ ਦਾ ਵਾਅਦਾ ਕੀਤਾ ਗਿਆ ਸੀ।ਪਰ ਜਦੋਂ ਦੀ ਭਗਵੰਤ ਮਾਨ ਸਰਕਾਰ ਸੂਬੇ ਅੰਦਰ ਬਣੀ ਉਦੋਂ ਹੀ ਰੇਤਾਂ ਬਜ਼ਰੀ ਤੇ ਸੀਮਿੰਟ ਦੇ ਭਾਅ ਅਸਮਾਨੀ ਚੜ੍ਹ ਚੁੱਕੇ ਹਨ।ਤੇ ਸਰਕਾਰ ਦੇ ਨੁਮਾਇੰਦੇ ਅਜੇ ਵੀ ਲੋਕਾਂ ਨੂੰ ਗੱਲਾਂਬਾਤਾਂ ਵਿੱਚ ਭਰਮਾ ਰਹੇ ਹਨ।ਕਿ ਰੇਤਾਂ ਬਜ਼ਰੀ ਤੇ ਸੀਮਿੰਟ ਸਸਤਾ ਮਿਲ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੂੰ ਭੰਡ ਕਿ ਹੋਂਦ ਵਿੱਚ ਆਈ ਹੋਸੀ ਰਾਜਨੀਤੀ ਕਰਨ ਵਾਲੀ ਆਪ ਸਰਕਾਰ ਦੱਸੋ ਕਿ ਲੋੜਵੰਦਾਂ ਪਰਿਵਾਰਾਂ ਨੂੰ ਕਦੋਂ ਰੇਤਾ ਬਜਰੀ ਤੇ ਸੀਮਿੰਟ ਸਸਤਾ ਮਿਲਗੇ? ਉਹਨਾਂ ਕਿਹਾ ਕਿ ਅੱਜ ਬਜ਼ਾਰਾਂ ਵਿੱਚ ਰੇਤਾਂ 45 ਰੁਪਏ ਫੁੱਟ, ਬਜ਼ਰੀ 50 ਰੁਪਏ ਫੁੱਟ ਤੇ ਸੀਮਿੰਟ ਦਾ ਥੈਲਾ 390 ਰੁਪਏ ਤੋਂ ਲੈਕੇ 400 ਰੁਪਏ ਤੱਕ ਵਿੱਕ ਰਿਹਾ ਹੈ। ਜਦੋਂ ਕਿ ਆਪ ਸਰਕਾਰ ਫੋਕੀ ਸ਼ੋਹਰਤ ਹਾਸਲ ਕਰਨ ਲਈ ਰੇਤਾਂ ਬਜ਼ਰੀ ਤੇ ਸੀਮਿੰਟ ਸਸਤਾ ਦੇਣ ਦੀ ਗੱਲ ਕਰ ਰਹੀ ਹੈ। ਰਾਜੂ ਖੰਨਾ ਨੇ ਕਿਹਾ ਕਿ ਜੇਕਰ ਅਕਾਲੀ ਸਰਕਾਰ ਸਮੇਂ ਰੇਤਾਂ ਬਜ਼ਰੀ ਤੇ ਸੀਮਿੰਟ ਦੇ ਭਾਅ ਦੀ ਗੱਲ ਕੀਤਾ ਜਾਵੇ

ਉਸ ਸਮੇਂ ਰੇਤਾ 20, 23 ਰੁਪਏ ਫੁੱਟ, ਬਜ਼ਰੀ 30,32 ਰੁਪਏ ਫੁੱਟ ਤੇ ਸੀਮਿੰਟ ਦਾ ਥੈਲਾ 325 ਤੋਂ ਲੈਕੇ 350 ਰੁਪਏ ਵਿਕਦਾ ਸੀ ਤੇ ਉਸ ਸਮੇਂ ਰੇਤਾ ਬਜਰੀ ਦੇ ਸੀਮਿੰਟ ਦੀ ਕਿਸੇ ਵੀ ਪਰਿਵਾਰ ਜੋ ਮਕਾਨ ਜਾ ਕੋਈ ਬਿਲਡਿੰਗ ਬਣਾਉਂਦਾ ਸੀ। ਉਹਨਾਂ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ। ਜਦੋਂ ਕਿ ਹੁਣ ਆਪ ਸਰਕਾਰ ਸਮੇਂ ਹਰ ਲੋੜਵੰਦ ਨੂੰ ਰੇਤਾਂ ਬਜ਼ਰੀ ਤੇ ਸੀਮਿੰਟ ਦੇ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇ ਆਪ ਸਰਕਾਰ ਵੱਲੋਂ ਜੋ ਵੱਡੇ ਦਾਅਵੇ ਸਸਤੇ ਭਾਅ ਦੇ ਕੀਤੇ ਜਾ ਰਹੇ ਹਨ,ਉਹ ਗਰਾਊਡ ਪੱਧਰ ਤੇ ਕੁਝ ਹੋਰ ਹਨ। ਅੱਜ ਰੇਤਾਂ ਬਜ਼ਰੀ ਤੇ ਸੀਮਿੰਟ ਦੇ ਵੱਧੇ ਭਾਅ ਕਾਰਨ ਪੰਜਾਬ ਦੇ ਲੋਕਾਂ ਵਿੱਚ ਆਪ ਸਰਕਾਰ ਖ਼ਿਲਾਫ਼ ਬੇਭਰੋਸਗੀ ਬਣੀ ਹੋਈ ਹੈ। ਅਮਲੋਹ ਦੇ ਇੱਕ ਮਕਾਨ ਬਣਾ ਰਹੇ ਲੋੜਵੰਦ ਪਰਿਵਾਰ ਦੇ ਆਗੂ ਰੁਲਦਾ ਸਿੰਘ ਨੇ ਦੱਸਿਆ ਕਿ ਮੇਰੇ ਵੱਲੋਂ ਪਿਛਲੇ 4 ਮਹੀਨੇ ਤੋਂ ਤਿੰਨ ਕਮਰਿਆਂ ਦਾ ਮਕਾਨ ਬਣਾਇਆ ਜਾ ਰਿਹਾ ਹੈ ਜੋ ਰੇਤਾਂ ਬਜ਼ਰੀ ਤੇ ਸੀਮਿੰਟ ਦੇ ਭਾਅ ਵਧਣ ਕਾਰਨ ਮਕਾਨ ਦਾ ਕੰਮ ਵਿਚਕਾਰ ਹੀ ਬੰਦ ਕਰਨਾ ਪਿਆ। ਤੇ ਉਮੀਦ ਸੀ ਕਿ ਭਗਵੰਤ ਮਾਨ ਸਰਕਾਰ ਰੇਤਾਂ ਬਜ਼ਰੀ ਤੇ ਸੀਮਿੰਟ ਸਸਤਾ ਕਰੇਂਗੀ ਪਰ ਇਸ ਦੇ ਉੱਲਟ ਭਾਅ ਅਸਮਾਨੀ ਚੜ੍ਹ ਚੁੱਕੇ ਹਨ।ਤੇ ਸਰਕਾਰ ਗੱਲਾਂਬਾਤਾਂ ਨਾਲ ਹੀ ਲੋਕਾਂ ਨੂੰ ਭਰਮਾ ਰਹੀ ਹੈ। ਜਦੋਂ ਰੇਤਾਂ ਬਜ਼ਰੀ ਤੇ ਸੀਮਿੰਟ ਦੇ ਇੱਕ ਦੁਕਾਨਦਾਰ ਨਾਲ ਗੱਲਬਾਤ ਕੀਤੀ ਗਈ ਤਾ ਉਸ ਦੱਸਿਆ ਕਿ ਹਾਈਕੋਰਟ ਵੱਲੋਂ ਰੇਤਾਂ ਦੀਆਂ ਖੱਡਾ ਬੰਦ ਕਰਵਾ ਦਿੱਤੀਆਂ ਗਈਆਂ ਹਨ।ਤੇ ਬਜ਼ਰੀ ਦੇ ਕਰੈਸ਼ਰ ਵੀ ਬੰਦ ਹਨ ਜਿਸ ਕਾਰਨ ਰੇਤਾਂ ਤੇ ਬਜਰੀ ਦਾ ਭਾਅ ਦਿਨੋ ਦਿਨ ਵੱਧ ਰਿਹਾ ਹੈ।ਤੇ ਸੀਮਿੰਟ ਕੰਪਨੀਆਂ ਵੱਲੋਂ ਕੱਚੇ ਮਾਲ ਵਿੱਚ ਮਹਿੰਗਾਈ ਹੋਣ ਕਾਰਨ ਸੀਮਿੰਟ ਦੀਆਂ ਕੀਮਤਾ ਵਿੱਚ ਵਾਧਾ ਕੀਤਾ ਗਿਆ ਹੈ।

Leave a Reply

Your email address will not be published. Required fields are marked *