ਪੰਜਾਬਪਟਿਆਲਾ

ਹਰਪਾਲ ਜੁਨੇਜਾ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਆਗਾਮੀ ਨਗਰ ਨਿਗਮ ਚੋਣਾਂ: ਬਾਬੂ ਪ੍ਰਕਾਸ਼ ਚੰਦ ਗਰਗ

ਅਕਾਲੀ ਦਲ ਨਗਰ ਨਿਗਮ ਚੋਣਾਂ ਡੱਟ ਕੇ ਲੜੇਗਾ: ਹਰਪਾਲ ਜੁਨੇਜਾ

ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੇ ਯੋਗ ਉਮੀਦਵਾਰਾਂ ਨੂੰ ਹੀ ਦਿੱਤੀਆਂ ਜਾਣਗੀਆਂ ਟਿਕਟਾਂ

ਪਟਿਆਲਾ, 28 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੀ ਮੀਟਿੰਗ ਪ੍ਰਧਾਨ ਹਰਪਾਲ ਜੁਨੇਜਾ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਪਟਿਆਲਾ ਜਿਲੇ ਦੇ ਆਬਜਰਵਰ ਅਤੇ ਸਾਬਕਾ ਸੀ.ਪੀ.ਸੀ ਬਾਬੂ ਪ੍ਰਕਾਸ ਚੰਦ ਗਰਗ ਤੇ ਅਕਾਲੀ ਦਲ ਦੇ ਮੀਤ ਪ੍ਰਧਾਨ ਭਗਵਾਨ ਦਾਸ ਜੁਨੇਜਾ ਵਿਸ਼ੇਸ ਤੌਰ ’ਤੇ ਪਹੁੰਚੇ। ਪ੍ਰਧਾਨ ਹਰਪਾਲ ਜੁਨੇਜਾ ਦੀ ਰਿਹਾਇਸ਼ ’ਤੇ ਹੋਈ ਇਸ ਮੀਟਿੰਗ ਵਿਚ ਆਗਾਮੀ ਨਗਰ ਨਿਗਮ ਚੋਣਾ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ ਅਤੇ ਵਰਕਰਾਂ ਅਤੇ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲੇ ਦੇ ਆਬਜਰਵਰ ਬਾਬੂ ਪ੍ਰਕਾਸ ਚੰਦ ਗਰਗ ਨੇ ਸਪੱਸ਼ਟ ਕਰ ਦਿੱਤਾ ਕਿ ਆਗਾਮੀ ਨਗਰ ਨਿਗਮ ਦੀਆਂ ਚੋਣਾਂ ਪਟਿਆਲਾ ਵਿਚ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਹੀ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਗਰ ਨਿਗਮ ਦੀਆਂ ਚੋਣਾ ਲਈ ਤਿਆਰ ਹੈ। ਕਿਉਂਕਿ ਲੋਕਾਂ ਨੂੰ ਹੁਣ ਸਾਰੀ ਸਥਿਤੀ ਸਪੱਸ਼ਟ ਹੋ ਚੁੱਕੀ ਹੈ। ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤਿੰਨਾ ਸਰਕਾਰਾਂ ਦਾ ਰਿਪੋਰਟ ਕਾਰਡ ਲੋਕਾਂ ਦੇ ਸਾਹਮਣੇ ਹੈ। ਜਿਸ ਵਿਚ ਸਪੱਸ਼ਟ ਤੌਰ ’ਤੇ ਅਕਾਲੀ ਦਲ ਵੱਲੋਂ ਕੀਤੇ ਗਏ ਵਿਕਾਸ ਅਤੇ ਲੋਕ ਭਲਾਈ ਦੇ ਕੰਮ ਦੋਨਾ ਪਾਰਟੀਆਂ ਤੋਂ ਕਿਤੇ ਅੱਗੇ ਹੈ। ਪਹਿਲਾਂ ਕਾਂਗਰਸ ਨੇ ਗੁੰਮਰਾਹ ਪ੍ਰਚਾਰ ਕਰਕੇ ਲੋਕਾਂ ਦੀਆਂ ਵੋਟਾਂ ਹਾਸਲ ਕੀਤੀਆਂ ਅਤੇ ਹੁਣ ਆਮ ਆਦਮੀ ਪਾਰਟੀ ਨੇ ਵੀ ਗੰੁਮਰਾਹਕੁੰਨ ਰਾਜਨੀਤੀ ਦਾ ਹੀ ਸਹਾਰਾ ਲਿਆ ਹੋਇਆ ਹੈ। ਪ੍ਰਧਾਨ ਹਰਪਾਲ ਜੁਨੇਜਾ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਨਗਰ ਨਿਗਮ ਚੋਣਾਂ ਡੱਟ ਕੇ ਲੜੇਗਾ ਅਤੇ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਯੋਗ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਗੂ ਅਤੇ ਵਰਕਰ ਘਰ ਘਰ ਜਾਣਗੇ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਗੇ।

ਉਨ੍ਹਾਂ ਕਿਹਾ ਕਿ ਪਟਿਆਲਾ ਦੇ ਵਿਕਾਸ ਲਈ ਜਿਹੜਾ ਕੰਮ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੋਇਆ ਉਹ ਨਾ ਕਾਂਗਰਸ ਦੇ ਸਮੇਂ ਹੋਇਆ ਅਤੇ ਆਮ ਆਦਮੀ ਪਾਰਟੀ ਨੇ ਤਾਂ ਸ਼ਹਿਰ ਵਿਚ ਅਜੇ ਤੱਕ ਇੱਕ ਇੱਟ ਵੀ ਨਹੀਂ ਲਗਾਈ। ਇਸ ਤੋਂ ਪਹਿਲਾਂ ਮੀਟਿੰਗ ਵਿਚ ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਵਪਾਰ ਵਿੰਗ ਦੇ ਪ੍ਰਧਾਨ ਰਵਿੰਦਰਪਾਲ ਸਿੰਘ ਪਿ੍ਰੰਸ ਲਾਂਬਾ, ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਮੀਤ ਕੌਰ, ਸਾਬਕਾ ਕੌਂਸਲਰ ਹਰਬਖਸ ਸਿੰਘ ਚਹਿਲ, ਬਾਜੀਗਰ ਵਿੰਗ ਦੇ ਸੂਬਾ ਜਨਰਲ ਸਕੱਤਰ ਸੁਖਬੀਰ ਸਿੰਘ ਅਬਲੋਵਾਲ, ਮੈਂਬਰ ਪੀ.ਏ.ਸੀ. ਮਨਪ੍ਰੀਤ ਸਿੰਘ ਚੱਢਾ,ਜਸਵਿੰਦਰ ਸਿੰਘ ਚੱਢਾ, ਅਮਨਦੀਪ ਘੱਗਾ, ਿਸ਼ਨ ਧਨੋਲਾ, ਗੋਬਿੰਦ ਬਡੁੰਗਰ, ਰਵਿੰਦਰ ਸਿੰਘ ਬਿੰਦਾ ਅਤੇ ਆਈ.ਟੀ. ਵਿੰਗ ਪ੍ਰਧਾਨ ਗਗਨਦੀਪ ਸਿੰਘ ਪੰਨੂੰ ਨੇ ਸਮੁੱਚੇ ਸ਼ਹਿਰ ਦੀ ਅਕਾਲੀ ਦਲ ਦੀ ਸਥਿਤੀ ਬਾਰੇ ਆਬਜਰਵਰ ਬਾਬੂ ਪ੍ਰਕਾਸ ਚੰਦ ਗਰਗ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਉਹ ਨਗਰ ਨਿਗਮ ਚੋਣਾ ਲੜਨ ਲਈ ਤਿਆਰ ਬਰ ਤਿਆਰ ਹਨ। ਮੀਟਿੰਗ ਵਿਚ ਹਰਜੀਤ ਸਿੰਘ ਜੀਤੀ, ਨਵਨੀਤ ਵਾਲੀਆ, ਜਗਦੇਵ ਸਿੰਘ ਢੀਂਡਸਾ, ਸੁਖਵਿੰਦਰ ਸਿੰਘ ਖੰਗੂੜਾ, ਮੋਟੀ ਗਰੋਵਰ, ਸੁਭਮ ਭਟਨਾਗਰ, ਅਮਰਜੀਤ ਸਿੰਘ, ਕਿਸ਼ਨ ਲਾਲ, ਸੁਰਿੰਦਰ ਸਿੰਘ ਠੇਕੇਦਾਰ, ਨਿਰਪਾਲ ਸਿੰਘ, ਹਰਜੋਤ ਸਿੰਘ, ਰਵੀ ਕੁਮਾਰ, ਸ਼ਾਮ ਸਿੰਘ ਅਬਲੋਵਾਲ, ਸ਼ੱਕ ਗਰੋਵਰ, ਹਰਮੀਤ ਸਿੰਘ, ਵਿੱਕੀ ਸਾਹਨੀ, ਬਰਿੰਦਰ ਸਿੰਘ, ਮਹੀਪਾਲ, ਕਿੰਨੀ ਅਟਵਾਲ, ਹੈਪੀ ਬਾਠ, ਪਰਮਜੀਤ ਸਿੰਘ,ਸੁਨੀਲ ਸਰਮਾ, ਜੋਨੀ ਅਟਵਾਲ, ਦਲਜੀਤ ਸਿੰਘ ਚਹਿਲ, ਸ਼ੇਰ ਸਿੰਘ ਸ਼ੇਰਾ, ਜਸਮੀਤ ਸਿੰਘ, ਲਵਲੀ ਬਵੇਜਾ, ਹਰਕੇਸ਼ ਗੁੱਲਾ, ਸਪਨ ਕੋਹਲੀ, ਜੋਹਨ ਕਾਹਲੋਂ, ਹਰਸ਼ ਮਦਾਨ, ਰਮਣੀਕ ਮਹਿੰਗੀ, ਨਵਨੀਤ ਵਧਵਾ, ਅਮਰਜੀਤ ਸਿੰਘ ਲਾਂਬਾ, ਮੋਹਿਤ, ਬਾਬੂ ਦੀਵਾਨ, ਰਾਜੀਵ ਗੁਪਤਾ, ਕਪਿਲ ਬਾਂਸਲ, ਬਾਵਾ ਗਾਗਾ, ਅਮਰੀਕ ਰਿੰਕੂ, ਸੋਨੂੰ ਮਾਜਰੀ, ਜਸਪਾਲ ਮਹਿਰਾ, ਗੁਰਸ਼ਰਨ ਕੌਰ ਕੋਹਲੀ, ਹਰਭਜਨ ਕੌਰ, ਤੀਰਥ ਸਿੰਘ ਕੋਹਲੀ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।

Leave a Reply

Your email address will not be published. Required fields are marked *