ਹਰਿਆਣਾਦੇਸ਼-ਵਿਦੇਸ਼ਪੰਜਾਬ

ਹਰੇਕ ਵਰਗ ਸਾਡੀ ਸਰਕਾਰ ਨਾਲ ਸੰਤੁਸ਼ਟ – ਮੁੱਖ ਮੰਤਰੀ

ਚੰਡੀਗੜ੍ਹ, 29 ਅਕਤੂਬਰ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਮਨੋੋਹਰ ਲਾਲ ਨੇ ਕਿਹਾ ਕਿ ਮੌਜ਼ੂਦਾ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ, ਜਾਤੀਵਾਦ ਅਤੇ ਅਪਰਾਧਾ ‘ਤੇ ਰੋਕ ਲਗਾ ਕੇ ਨਾਗਰਿਕਾਂ ਨੂੰ ਸਵੱਛ ਪ੍ਰਸ਼ਾਸਨ ਪ੍ਰਦਾਨ ਕੀਤਾ ਹੈ। ਵਿਵਸਥਾ ਬਦਲਾਅ ਕਰਕੇ ਸੁਸ਼ਾਸਨ ਕਾਇਮ ਕੀਤਾ ਹੈ, ਜਿਸ ਦੇ ਨਤੀਜੇਵੱਜੋਂ ਅੱਜ ਸੂਬੇ ਦਾ ਹਰੇਕ ਵਰਗ ਸਾਡੀ ਸਰਕਾਰ ਨਾਲ ਸੰਤੁਸ਼ਟ ਹੈ। ਵਿਰੋਧੀ ਦੀ ਭੂਮਿਕਾ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਦਿੰਦੇ ਹੋਏ ਮੁੱਖ ਮੰਰਤੀ ਨੇ ਕਿਹਾ ਹੈ ਕਿ ਵਿਰੋੋਧੀ ਦੀ ਅੱਜ ਭੂਮਿਕਾ ਸਿਰਫ ਵਿਰੋਧ ਦੇ ਨਾਤੇ ਨਾਲ ਵਿਰੋਧ ਕਰਨ ਦੀ ਰਹਿ ਗਈ ਹੈ। ਉਹ ਸਾਡੀ ਸਰਕਾਰ ਵੱਲੋਂ ਕੀਤੇ ਗਏ ਲੋਕ ਭਲਾਈ ਕੰਮਾਂ ਦੀ ਸ਼ਲਾਘਾ ਕਦੇ ਨਹੀਂ ਕਰਨਗੇ। ਜੇਕਰ ਵਿਰੋਧੀ ਰਚਨਾਤਮਕ ਤੌਰ ‘ਤੇ ਆਪਣਾ ਕੰਮ ਕਰਦਾ ਤਾਂ ਉਹ ਆਪਣੀ ਗਤੀਵਿਧੀਆਂ ਨੂੰ ਲੈ ਕੇ ਅੱਗੇ ਜ਼ਰੂਰ ਵੱਧਦੇ। ਲੇਕਿਨ ਸਿਰਫ ਵਿਰੋਧ ਦੇ ਨਾਤੇ ਨਾਲ ਹੀ ਹਰੇਕ ਕੰਮ ਦਾ ਵਿਰੋਧ ਕਰਨਾ ਉਨ੍ਹਾਂ ਦੀ ਪ੍ਰਣਾਲੀ ਬਣ ਗਈ ਹੈ। ਸ੍ਰੀ ਮਨੋਹਰ ਲਾਲ ਨੇ ਕਾਂਗਰਸ ਸਰਕਾਰ ਦੇ 10 ਸਾਲ ਦੇ ਸਮੇਂ ‘ਤੇ ਟਿਪੱਣੀ ਕਸਦੇ ਹੋਏ ਕਿਹਾ ਕਿ ਪਹਿਲੇ ਸੂਬੇ ਵਿਚ ਜਿਸ ਤਰ੍ਰਾਂ ਦੀ ਸ਼ਾਸਨ ਵਿਵਸਥਾ ਸੀ, ਅਸੀਂ ਉਨ੍ਹਾਂ ਸਾਰੀਆਂ ਕੁਰਿਤਿਆਂ ਨੂੰ ਦੂਰ ਕੀਤਾ ਹੈ। ਅਸੀਂ ਭ੍ਰਿਸ਼ਟਾਚਾਰ, ਜਾਤੀਵਾਦ, ਵਿਵਸਥਾ ‘ਤੇ ਚੋਟ ਕਰਕੇ ਇਕ ਸਾਫ਼ ਪ੍ਰਸ਼ਾਸਨ ਦਿੱਤਾ ਹੈ ਅਤੇ ਅੱਗੇ ਵੀ ਇਸ ਤਰ੍ਹਾਂ ਦੀ ਕੁਰਿਤਿਆਂ ਨੂੰ ਉਭਰਨ ਨਹੀਂ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰਿਆਣਾ ਇਕ-ਹਰਿਆਣਵੀਂ ਇਕ ਦੇ ਮੂਲ ਮੰਤਰ ‘ਤੇ ਚਲਦੇ ਹੋਏ ਸਿੱਖਿਆ, ਸਿਹਤ, ਸੁਰੱਖਿਆ, ਸਭਾਵਿਮਾਨ ਅਤੇ ਆਤਮ ਨਿਰਭਰ ‘ਤੇ ਕੇਂਦਰਿਤ ਯੋਜਨਾਵਾਂ ਬਣਾ ਰਹੀ ਹੈ। ਅੱਜ ਸੂਬੇ ਦੀ ਜਨਤਾ ਸਾਡੇ ਕੰਮਾਂ ਨਾਲ ਖੁਸ਼ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਨੌਜੁਆਨਾਂ ਦਾ ਭਵਿੱਖ ਉੱਜਵਲ ਹੈ। ਭਾਵੇਂ ਸਿੱਖਿਆ ਦੀ ਗਲ ਹੋਵੇ, ਕੌਸ਼ਲ ਵਿਕਾਸ ਜਾਂ ਖੇਡ, ਹਰੇਕ ਖੇਤਰ ਵਿਚ ਸੂਬਾ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਆਦਮਪੁਰ ਜਿਮਨੀ ਚੋਣ ਨਾਲ ਸਬੰਧਤ ਸੁਆਲ ਦੇ ਜਵਾਬ ਵਿਚ ਮਨੋਹਰ ਲਾਲ ਨੇ ਕਿਹਾ ਕਿ ਪਾਰਟੀ ਮੰਤਰੀ, ਵਿਧਾਇਥ ਅਤੇ ਕਾਰਕੁਨ ਮਿਹਨਤ ਕਰ ਰਹੇ ਹਨ। ਜਨਨਾਇਕ ਜਨਤਾ ਪਾਰਟੀ ਦੇ ਨੇਤਾ ਵੀ ਉੱਥੇ ਪ੍ਰਚਾਰ ਕਰ ਰਹੇ ਹਨ। ਇਸ ਤੋਂ ਇਲਾਵਾ, ਸ਼ਨੀਵਾਰ ਸ਼ਾਮ ਨੂੰ ਆਦਮਪੁਰ ਦੇ ਨੌਜ਼ੁਆਨਾਂ ਨਾਲ ਸੰਵਾਦ ਪ੍ਰੋਗ੍ਰਾਮ ਆਯੋਜਿਤ ਹੋਵੇਗਾ, ਹਜ਼ਾਰਾਂ ਨੌਜੁਆਨ ਹਿੱਸਾ ਲੈਣਗੇ। ਇਸ ਪ੍ਰੋਗ੍ਰਾਮ ਰਾਹੀਂ ਨੌਜੁਆਨਾਂ ਦੇ ਮਨ ਦੀ ਉਮੀਦਾਂ ਦੀ ਜਾਣਕਾਰੀ ਤਾਂ ਮਿਲੇਗੀ ਹੀ, ਨਾਲ ਹੀ, ਸੂਬੇ ਸਰਕਾਰ ਦਾ ਨੌਜੁਆਨਾਂ ਲਈ ਜੋ ਬਲਿਊਪ੍ਰਿੰਟ ਹੈ, ਉਸ ਨੂੰ ਵੀ ਸਾਂਝਾ ਕੀਤਾ ਜਾਵੇਗਾ। ਸਫਾਈ ਕਰਮਚਾਰੀਆਂ ਦੀ ਹੜਤਾਲ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲ ਕਈ ਦੌਰ ਦੀ ਗਲਬਾਤ ਹੋ ਚੁੱਕੀ ਹੈ। ਅੱਜ ਵੀ ਸੀਨੀਅਰ ਅਧਿਕਾਰੀਆਂ ਨਾਲ ਸਫਾਈ ਕਰਮਚਾਰੀਆਂ ਤੇ ਉਨ੍ਹਾਂ ਦੀ ਯੂਨੀਅਨਾਂ ਨਾਲ ਗਲਬਾਤ ਚਲ ਰਹੀ ਹੈ, ਯਕੀਨੀ ਤੌਰ ‘ਤੇ ਅੱਜ ਦੀ ਮੀਟਿੰਗ ਵਿਚ ਹਲ ਨਿਕਲੇਗਾ।

Leave a Reply

Your email address will not be published. Required fields are marked *