ਹਰੇਕ ਜਿਲੇ ਵਿਚ ਹੈਲੀਪੈਡ ਬਣਾਉਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣੇਗਾ – ਡਿਪਟੀ ਮੁੱਖ ਮੰਤਰੀ
ਚੰਡੀਗੜ੍ਹ, 29 ਅਕਤੂਬਰ (ਮਧੂਸਾਰ ਬਿਊਰੋ)- ਭਵਿੱਖ ਵਿਚ ਜੰਗ ਤੇ ਐਮਰਜੈਂਸੀ ਸਥਿਤੀ ਵਿਚ ਹੈਲੀਕਾਪਟਰ ਦੀ ਲੈਂਡਿੰਗ ਸਹੂਲਤ ਪ੍ਰਦਾਨ ਕਰਨ ਲਈ ਹਰੇਕ ਜਿਲੇ ਵਿਚ ਹੈਲੀਪੈਡ ਬਣਾਉਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣੇਗਾ। ਇੰਨ੍ਹਾਂ ਹੈਲੀਪੈਡ ‘ਤੇ ਰਾਤ ਦੇ ਸਮੇਂ ਲੈਂਡਿੰਗ ਕਰਨ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ, ਇਸ ਦੀ ਵੀ ਪੂਰੀ ਵਿਵਸਥਾ ਕੀਤੀ ਜਾਵੇਗੀ। ਇਸ ਦਿਸ਼ਾ ਵਿਚ ਸੂਬਾ ਸਰਕਾਰ ਨੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਅੱਜ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਹਵਾਬਾਜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਲੋਂੜੀਦੇ ਦਿਸ਼ਾ-ਨਿਦੇਸ਼ ਦਿੱਤੇ । ਉਨ੍ਹਾਂ ਨੇ ਲੈਂਡਿੰਗ ਸਹੂਲਤ ਲਈ ਜਿਲਾ ਪੁਲਿਸ ਲਾਇਨ ਵਿਚ ਹੈਲੀਪੈਡ ਸਥਾਪਿਤ ਕਰਨ ਦੀ ਸੰਭਾਵਨਾ ‘ਤੇ ਤੇਜੀ ਨਾਲ ਕੰਮ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਬੁਨਿਆਦੀ ਢਾਂਚਾ ਵਿਕਸਿਤ ਹੋਣ ਨਾਲ ਜੰਗ ਤੇ ਐਮਰਜੈਂਸੀ ਸਥਿਤੀ ਵਿਚ ਹੈਲੀਕਾਪਟਰ ਦੀ ਲੈਂਡਿੰਗ ਕੀਤੀ ਜਾ ਸਕੇਗੀ। ਸੁਰੱਖਿਆ ਦੇ ਨਜ਼ਰ ਨਾਲ ਪੁਲਿਸ ਲਾਇਨ ਵਿਚ ਹੈਲੀਪੈਡ ਬਣਨ ਨਾਲ ਇੰਨ੍ਹਾਂ ਦੀ ਸੁਰੱਖਿਆ ਦੇ ਵੀ ਪੂਰੇ ਇੰਤਜਾਮ ਰਹਿਣਗੇ। ਉਨ੍ਹਾਂ ਕਿਹਾ ਕਿ ਪੁਲਿਸ ਦਾ ਸੂਚਨਾ ਤੰਤਰ ਬਹੁਤ ਮਜ਼ਬੂਤ ਹੁੰਦਾ ਹੈ, ਇਸ ਲਈ ਐਮਰਜੈਂਸੀ ਸਥਿਤੀ ਵਿਚ ਇੰਨ੍ਹਾਂ ਹੈਲੀਪੈਡ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾ ਸਕੇਗੀ।
ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਹਾਲ ਹੀ ਵਿਚ ਸਿਵਲ ਐਵੀਏਸ਼ਨ ਮੰਤਰੀਆਂ ਦੇ ਸੰਮੇਲਨ ਵਿਚ ਐਮਰਜੈਂਸੀ ਤੋਂ ਨਿਪਟਨ ਲਈ ਦੇਸ਼ ਦੇ ਹਰੇਕ ਜਿਲੇ ਵਿਚ ਇਕ ਹੈਲੀਪੈਡ ਬਣਾਉਣ ਦੀ ਲੋਂੜ ‘ਤੇ ਜੋਰ ਦਿੱਤਾ ਗਿਆ। ਇਸ ਦਿਸ਼ਾ ਵਿਚ ਹਰਿਆਣਾ ਸਰਕਾਰ ਨੇ ਭਰੋਸਾ ਦਿੰਦੇ ਹੋਏ ਸੱਭ ਤੋਂ ਪਹਿਲਾਂ ਕਰਨ ਦੀ ਇੱਛਾ ਪ੍ਰਗਟਾਈ। ਸੰਮੇਲਨ ਵਿਚ ਏਅਰਪੋਰਟ ਸੁਰੱਖਿਆ ਸਿੱਖਲਾਈ ਲਈ ਸੂਬਿਆਂ ਵਿਚ ਸੰਸਥਾਨ ਸਥਾਪਿਤ ਕਰਨ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਸਰਕਾਰ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈਆਂ ਯੋਜਨਾਵਾਂ ਅਤੇ ਅਵਧਾਰਨਾਵਾਂ ਨੂੰ ਸੂਬੇ ਵਿਚ ਲਾਗੂ ਕਰਨ ਵਿਚ ਹਮੇਸ਼ਾ ਮੋਹਰੀ ਰਹੀ ਹੈ। ਹਰੇਕ ਜਿਲੇ ਵਿਚ ਹੈਲੀਪੈਡ ਸਥਾਪਿਤ ਕਰਨ ਦੀ ਯੋਜਨਾ ਨੁੰ ਵੀ ਜਲਦ ਅਮਲੀਜਾਮਾ ਪਹਿਨਾਇਆ ਜਾਵੇਗਾ। ਇਸ ਲਈ ਗ੍ਰਹਿ ਵਿਭਾਗ ਅਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਬੁਨਿਆਦੀ ਢਾਂਚਾ ਵਿਕਸਿਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਯਕੀਨੀ ਤੌਰ ‘ਤੇ ਹਰਿਆਣਾ ਪਹਿਲਾ ਸੂਬਾ ਬਣੇਗਾ, ਜਿਸ ਦੇ ਹਰੇਕ ਜਿਲੇ ਵਿਚ ਹੈਲੀਪੈਡ ਦੀ ਸਹੂਲਤ ਹੋਵੇਗੀ।
ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਏਅਰਪੋਰਟ ਸੁਰੱਖਿਆ ਸਿੱਖਲਾਈ ਦੇਣ ਲਈ ਹਰਿਆਣਾ ਵਿਚ ਸੰਸਥਾਨ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਲਈ ਹਿਸਾਰ, ਸਿਰਸਾ ਅਤੇ ਪਿੰਜੌਰ ਵਿਚ ਥਾਂ ਚੁਣਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜੁਆਨਾਂ ਦੇ ਨਾਲ-ਨਾਲ ਹੋਰ ਸੂਬਿਆਂ ਦੇ ਨੌਜੁਆਨ ਵੀ ਇਸ ਸੰਸਥਾਨ ਤੋਂ ਸਿਖਲਾਈ ਪ੍ਰਾਪਤ ਕਰ ਸਕਣਗੇ। ਇਹ ਸੰਸਥਾਨ ਬਣਨ ਨਾਲ ਹਰਿਆਣਾ ਸਿਲਵ ਐਵੀਏਸ਼ਨ ਦੇ ਖੇਤਰ ਵਿਚ ਹੋਰ ਮਜ਼ਬੂਤ ਬਣੇਗਾ। ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਖੇਤਰੀ ਸੰਪਰਕ ਯੋਜਨਾ ਉਡਾਨ (ਉੜੇ ਦੇਸ਼ ਦਾ ਆਮ ਨਾਗਰਿਕ) ਦੇ ਤਹਿਤ ਏਅਰ ਕਨੈਕਟਿਵਿਟੀ ਨੂੰ ਮਜ਼ਬੂਤ ਕਰਨ ਲਈ ਅਪ੍ਰੈਲ, 2023 ਤੋਂ ਹਿਸਾਰ ਤੋਂ ਨਵੇਂ ਮਾਗਰ ਦੀ ਪਛਾਣ ਲਈ 7 ਹੋਰ ਸੂਬਿਆਂ ਨਾਲ ਸਮਝੌਤਾ ਕਰਨ ਦੀ ਕਾਰਜ ਯੋਜਨਾਂ ਤਿਆਰ ਕੀਤੀ ਜਾ ਰਹੀ ਹੈ। ਇਸ ਕੰਮ ਯੋਜਨਾ ਦੇ ਸਫਲ ਹੋਣ ਨਾਲ ਸੂਬੇ ਦੇ ਨਾਗਰਿਕਾਂ ਨੂੰ ਹਵਾਈ ਯਾਤਰਾ ਕਰਨ ਦੀ ਵਿਆਪਕ ਸਹੂਤਲ ਮਿਲੇਗੀ।

