ਕਿਸਾਨਾਂ ਨੂੰ ਨਾ ਖਾਦ,ਨਾ ਕਣਕ ਬੀਜਣ ਲਈ ਮਿਲ ਰਿਹਾ ਸਬਸਿਡੀ ਵਾਲਾ ਬੀਜ:– ਰਾਜੂ ਖੰਨਾ।
ਅਜੇ ਤੱਕ ਨਹੀਂ ਆਏ ਕਿਸਾਨਾਂ ਦੇ ਖਾਤਿਆਂ ਵਿੱਚ ਜੀਰੀ ਦੀ ਸਿੱਧੀ ਬਿਜਾਈ ਦੇ 1500 ਰੁਪਏ,ਤੇ ਨਾ ਹੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਮਿਲੇ ਹਨ 2500 ਰੁਪਏ।
ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਜ਼ੋਰਾਂ ਤੇ,ਨਾ ਬੀਜ ਨਾ ਮਿਲ ਰਹੀ ਹੈ ਖਾਦ।
ਅਮਲੋਹ,1 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਵੇਂ ਕਣਕ ਦੀ ਪੰਜਾਬ ਅੰਦਰ ਕਿਸਾਨਾਂ ਵੱਲੋਂ ਵੱਡੀ ਪੱਧਰ ਤੇ ਬਿਜਾਈ ਕੀਤੀ ਜਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਨੂੰ ਸਬਸਿਡੀ ਵਾਲਾ ਕਣਕ ਦਾ ਬੀਜ ਤੇ ਡੀ ਏ ਪੀ ਖਾਦ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸਮਸ਼ਪੁਰ ਵਿਖੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਹਲਕਾ ਅਮਲੋਹ ਦੀ ਗੱਲ ਕਰਦਿਆਂ ਕਿਹਾ ਕਿ ਇਹ ਹਲਕਾ ਆਲੂਆਂ ਦੀ ਬੈਲਟ ਵਜੋਂ ਜਾਣਿਆ ਜਾਂਦਾ ਹੈ। ਜਿਥੇ ਕਿਸਾਨਾਂ ਵੱਲੋਂ ਝੋਨੇ ਦੀਆਂ ਅਡਵਾਸ ਕਿਸਮਾਂ ਦੀ ਬਿਜਾਈ ਕੀਤੀ ਜਾਦੀ ਹੈ।ਜੋ ਪਹਿਲਾਂ ਹੀ ਪੱਕ ਕੇ ਮੰਡੀ ਵਿੱਚ ਆ ਜਾਂਦੀਆਂ ਹਨ।ਤੇ ਫਿਰ ਹਲਕੇ ਦੇ ਕਿਸਾਨ ਆਲੂਆਂ ਦੀ ਤੇ ਕਣਕ ਦੀ ਬਿਜਾਈ ਕਰਦੇ ਹਨ। ਪਰ ਸਬਸਿਡੀ ਵਾਲਾ ਬੀਜ ਤੇ ਡੀ ਏ ਪੀ ਖਾਦ ਕਿਸਾਨਾਂ ਨੂੰ ਮਿਲਣ ਕਾਰਨ ਕਿਸਾਨਾਂ ਦੀ ਕਣਕ ਦੀ ਬਿਜਾਈ ਵਧੇਰੇ ਪਛੜ ਰਹੀ ਹੈ।ਪਰ ਕਿਸਾਨਾਂ ਦੀ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਕੋਈ ਵੀ ਸਾਰ ਨਹੀ ਲਈ ਜਾ ਰਹੀ ਹੈ।
ਉਹਨਾਂ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਤੋਂ ਹਲਕਾ ਅਮਲੋਹ ਅੰਦਰ ਕਣਕ ਤੇ ਆਲੂਆਂ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ।ਤੇ ਇਸ ਸਮੇਂ ਬਿਜਾਈ ਪੂਰੇ ਜੋਬਨ ਤੇ ਹੈ।ਪਰ ਹਲਕੇ ਕਿਸਾਨਾਂ ਨੂੰ ਉਹਨਾਂ ਦੀ ਮੰਗ ਅਨੁਸਾਰ ਨਾ ਖਾਦ ਤੇ ਨਾ ਹੀ ਸਬਸਿਡੀ ਵਾਲੀ ਕਣਕ ਦਾ ਬੀਜ ਮਿਲ ਰਿਹਾ ਹੈ ਜਿਸ ਕਾਰਨ ਹਲਕੇ ਦੇ ਕਿਸਾਨਾਂ ਅਪਣੀ ਬਿਜਾਈ ਨੂੰ ਲੈਕੇ ਜ਼ਿਥੇ ਵਧੇਰੇ ਚਿੰਤਾ ਵਿੱਚ ਹਨ। ਉਂਥੇ ਦੂਰ ਦੁਰਾਡੇ ਤੋਂ ਮਹਿੰਗੇ ਭਾਅ ਦਾ ਕਣਕ ਬੀਜ ਤੇ ਡੀ ਏ ਪੀ ਖਾਦ ਲੈ ਕੇ ਆ ਰਹੇ ਹਨ।ਤਾ ਜੋ ਸਮੇ ਸਿਰ ਕਣਕ ਤੇ ਆਲੂਆਂ ਦੀ ਬਿਜਾਈ ਹੋ ਸਕੇ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹਿਮਾਚਲ ਤੇ ਗੁਜਰਾਤ ਚੋਣਾ ਵਿੱਚ ਰੁੱਝੀ ਹੋਈ ਹੋਣ ਕਾਰਨ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਵੱਲੋਂ ਕੋਈ ਧਿਆਨ ਨਹੀਂ ਦੇ ਰਹੀ। ਜਦੋਂ ਕਿ ਪੰਜਾਬ ਦੇ ਹਰ ਹਲਕੇ ਆੰਦਰ ਕਣਕ ਦੇ ਬੀਜ ਤੇ ਡੀ ਏ ਪੀ ਖਾਦ ਨਾ ਮਿਲਣ ਕਾਰਨ ਸੜਕਾਂ ਤੇ ਹਨ।ਪਰ ਆਪ ਸਰਕਾਰ ਮੂਕ ਦਰਸ਼ਕ ਬਣੀ ਸਭ ਦੇਖ ਰਹੀ ਹੈ। ਰਾਜੂ ਖੰਨਾ ਨੇ ਕਿਹਾ ਕਿ ਆਪ ਸਰਕਾਰ ਆਪਣੇ ਕਿਸਾਨਾਂ ਨਾਲ ਕੀਤੇ ਹਰ ਵਾਅਦੇ ਤੋਂ ਮੁੱਕਰ ਚੁੱਕੀ ਹੈ। ਕਿਉਂਕਿ ਨਾ ਤਾ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ 1500 ਰੁਪਏ ਪ੍ਰਤੀ ਏਕੜ ਦਿੱਤੇ ਗਏ ਹਨ।ਤੇ ਨਾ ਹੀ ਪਰਾਲ਼ੀ ਸਾੜਣ ਤੋ ਰੋਕਣ ਦੇ ਕਿਸਾਨਾਂ ਨੂੰ 2500 ਰੁਪਏ ਮਿਲੇ ਹਨ।ਤੇ ਅੱਜ ਸਰਕਾਰ ਦੀ ਸਥਿਤੀ ਇਹ ਹੈ ਕਿ ਹਰ ਵਰਗ ਆਪਣੇ ਹਿੱਤਾ ਦੀ ਪੂਰਤੀ ਨੂੰ ਲੈਕੇ ਸੰਘਰਸ਼ ਦੇ ਰਾਹ ਸੜਕਾਂ ਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਇਸ ਮੌਕੇ ਤੇ ਉਹਨਾਂ ਨਾਲ ਸੀਨੀਅਰ ਅਕਾਲੀ ਆਗੂ ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮੀ, ਯੂਥ ਆਗੂ ਹਰਪਾਲ ਸਿੰਘ ਪਾਲੀ, ਜਥੇਦਾਰ ਸੇਰ ਸਿੰਘ, ਜਥੇਦਾਰ ਗੁਰਦੀਪ ਸਿੰਘ ਮੰਡੋਫਲ, ਜਥੇਦਾਰ ਗੁਰਬਖਸ਼ ਸਿੰਘ ਬੈਣਾ,ਯੂਥ ਆਗੂ ਗੁਰਪ੍ਰੀਤ ਸਿੰਘ ਸਮਸ਼ਪੁਰ, ਇੰਦਰਜੀਤ ਸਿੰਘ ਜੀਤੀ, ਕੁਲਦੀਪ ਸਿੰਘ ਪੰਚ, ਗੁਰਮੇਲ ਸਿੰਘ ਅਮਲੋਹ,ਕੁਲਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜ਼ਰ ਸਨ।

